ਬਰਗਾੜੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫ੍ਰੀ ਸੇਵਾ ਕਰਾਂਗਾ- ਐਡਵੋਕੇਟ ਰਜਨੀਸ਼ ਦਹੀਯਾ
ਬਰਗਾੜੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫ੍ਰੀ ਸੇਵਾ ਕਰਾਂਗਾ- ਐਡਵੋਕੇਟ ਰਜਨੀਸ਼ ਦਹੀਯਾ
ਫਿਰੋਜ਼ਪੁਰ, 21.4.2021: ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਬਦੀ ਤੋਂ ਬਾਅਦ ਹੋਏ ਬਰਗਾੜੀ ਬਹਿਬਲ ਕਲਾਂ ਮਾਮਲੇ ਵਿੱਚ ਜੇਕਰ ਸੇਵਾ ਕਰਨ ਦਾ ਮੋਕਾ ਮਿਲਿਆ ਤਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫ੍ਰੀ ਸੇਵਾ ਕਰਾਂਗਾ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਐਡਵੋਕੇਟ ਰਜਨੀਸ਼ ਦਹੀਯਾ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਗੰਭੀਰ ਮਾਮਲੇ ਵਿੱਚ ਜੇਕਰ ਉਹਨਾਂ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਮਾਮਲੇ ਨੂੰ ਅੰਜਾਮ ਤੱਕ ਲੇਕੇ ਜਾਣ ਵਾਲੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਉਹਨਾਂ ਦੇ ਚਾਰ ਸਹਾਇਕ ਵਕੀਲ ਅਤੇ ਸਟਾਫ ਇਹ ਜ਼ਿਮੇਵਾਰੀ ਲਈ ਦਿਨ ਰਾਤ ਹਾਜ਼ਰ ਰਹਿਣਗੇ।
ਕਾਂਗਰਸ ਸਰਕਾਰ ਵਲੋਂ ਇਸ ਮਾਮਲੇ ਦੀ ਗੰਭੀਰਤਾ ਸਵਾਲਾਂ ਦੇ ਘੇਰੇ ਵਿੱਚ ਹੈ। ਕੁਵੰਰ ਸਿੰਘ ਵਲੋਂ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਵਿੱਚ ਸਰਕਾਰੀ ਵਕੀਲਾਂ ਦੇ ਗੈਰ ਜਿੰਮੇਦਾਰਾਨਾ ਢੰਗ ਨਾਲ ਪੈਰਵਾਈ ਕਰਨ ਦੇ ਦੋਸ਼ਾਂ ਨੇ ਕੈਪਟਨ ਸਰਕਾਰ ਦਾ ਚੇਹਰਾ ਸਾਹਮਣੇ ਲਿਆਂਦਾ ਹੈ।
ਐਡਵੋਕੇਟ ਦਹੀਯਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਸਿੱਖਰ ਤੇ ਸੀ ਅਖ਼ਬਾਰ ਵਿੱਚ ਛੱਪੀਆਂ ਖਬਰਾਂ ਮੁਤਾਬਕ 15 ਮਾਰਚ 2020 ਨੂੰ ਕੁੰਵਰ ਸਿੰਘ ਨੇ ਫਿਰੋਜ਼ਪੁਰ ਦੇ ਮੋਜੂਦਾ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਵੀ ਚਾਰਜਸ਼ੀਟ ਦਾਖਲ ਕਰਨ ਦੀ ਸਿਫਾਰਸ਼ ਲਈ 12 ਪੇਜਾਂ ਦਾ ਪੱਤਰ ਡੀਜੀਪੀ ਪੰਜਾਬ, ਐਡਵੋਕੇਟ ਜਨਰਲ ਪੰਜਾਬ ਅਤੂਲ ਨੰਦਾ ਸਮੇਤ ਸੁਬੇ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਸੀ।
ਉਹਨਾਂ ਕਿਹਾ ਕੈਪਟਨ ਸਰਕਾਰ ਹਰੇਕ ਪੱਖ ਤੋਂ ਜਾਣੂ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਇਸ ਮੁੱਖ ਮੁੱਦੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਹ ਕਾਨੂੰਨੀ ਲੜਾਈ ਸੱਭ ਦੀ ਸਾਂਝੀ ਹੈ ਅਤੇ ਅਪਨੀ ਨੌਕਰੀ ਦਾ ਬਲਿਦਾਨ ਦੇਣ ਵਾਲੇ ਕੁੰਵਰ ਸਿੰਘ ਨਾਲ ਕੰਮ ਕਰਨਾ ਉਹਨਾਂ ਲਈ ਗੁਰੂਘਰ ਦੀ ਸੇਵਾ ਬਰਾਬਰ ਹੋਵੇਗਾ।
ਫਿਰੋਜ਼ਪੁਰ ਜ਼ਿਲ੍ਹਾ ਕਚਿਹਰੀਆਂ ਵਿੱਚ ਵੀਹ ਸਾਲ ਤੋਂ ਵਕਾਲਤ ਕਰ ਰਹੇ ਐਡਵੋਕੇਟ ਦਹੀਯਾ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਹਲਕਾ ਇੰਚਾਰਜ ਰਹੇ ਹਨ ਮੋਜੂਦਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਸੇਵਾ ਨਿਭਾ ਰਹੇ ਹਨ।