Ferozepur News

ਬਠਿੰਡਾ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਦਾ ਕੀਤਾ ਵਾਅਦਾ ਨਾ ਹੋਈਆ ਪੂਰਾ

ਬਠਿੰਡਾ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਦਾ ਕੀਤਾ ਵਾਅਦਾ ਨਾ ਹੋਈਆ ਪੂਰਾ
ਸੰਗਤ ਦਰਸ਼ਨਾ ਦੇ ਮਹਾਰਥੀ ਕਰਮਚਾਰੀਆ ਨੂੰ ਮੀਟਿੰਗ ਲਈ ਬੁਲਾ ਕੇ ਨਹੀ ਮਿਲੇ

 

SSA PRESIDENT
Ferozepur, March 1 (Ferozepuronline Bureaur) : “ਰਾਜ ਨਹੀ ਸੇਵਾ” ਦਾ ਨਾਅਰਾ ਲਗਾਉਣ ਅਤੇ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਸੰਘਰਸ਼ੀਲ ਕਰਮਚਾਰੀਆ ਲਈ ਕਿੰਨੇ ਗੰਭੀਰ ਹਨ ਇਸ ਦਾ ਖੁਲਾਸਾ ਉਦੋ ਹੋਇਆ ਜਦ ਮੁੱਖ ਮੰਤਰੀ ਪੰਜਾਬ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀਆ ਨੂੰ ਮੀਟਿੰਗ ਦਾ ਸੱਦਾ ਦੇ ਕੇ ਖੁਦ ਮੋਜੁਦ ਨਹੀ ਸਨ ਅਤੇ ਨਾ ਹੀ ਮੁੱਖ ਮੰਤਰੀ ਦਫਤਰ ਦੇ ਕਿਸੇ ਉੱਚ ਅਧਿਕਾਰੀ ਨੇ ਕਰਮਚਾਰੀਆ ਦੀ ਸਾਰ ਲਈ ਜਿਸ ਕਰਕੇ ਵੱਖ-ਵੱਖ ਜ਼ਿਲਿਆ ਤੋਂ ਚੰਡੀਗੜ ਪਹੁੰਚੇ ਕਰਮਚਾਰੀਆ ਨੂੰ ਖੱਜਲ ਖੁਆਰੀ ਦਾ ਸਾਮ•ਣਾ ਕਰਨਾ ਪਿਆ।
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜ਼ਿਲ•ਾਂ ਫਿਰੋਜ਼ਪੁਰ ਦੇ ਪ੍ਰਧਾਨ ਤੇ ਸੂਬਾ ਸਕੱਤਰ ਸਰਬਜੀਤ ਸਿੰਘ ਟੁਰਨਾ ਅਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ/ ਰਮਸਅ ਦਫਤਰੀ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਬੀਤੀ 17 ਫਰਵਰੀ ਨੂੰ ਚਿਲਡਰਨ ਪਾਰਕ ਵਿਚ ਇਕੱਤਰ ਹੋ ਕੇ ਆਪਣੀਆ ਜਾਇਜ਼ ਤੇ ਹੱਕੀ ਮੰਗਾ ਪ੍ਰਤੀ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕੀਤਾ ਸੀ।ਉਸ ਦੌਰਾਨ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਨਾਲ ਗੱਲਬਾਤ ਕਰਨ ਉਪਰੰਤ ਯੂਨੀਅਨ ਦੇ ਨੁਮਾਇੰਦਿਆਂ ਦੀ ਡਿਊਟੀ ਮੈਜੀਸਟਰੇਟਟ ਕਮ ਐਸ.ਡੀ.ਐਮ ਬਠਿੰਡਾ ਨਾਲ ਗੱਲ ਬਾਤ ਕਰਵਾਈ।ਡਿਊਟੀ ਮੈਜੀਸਟਰੇਟਟ ਵੱਲੋਂ ਮੋਕੇ ਤੇ ਮੁੱਖ ਮੰਤਰੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਯੂਨੀਅਨ ਦੀ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨਾਲ 27 ਫਰਵਰੀ ਨੂੰ ਸਿਵਲ ਸੱਕਤਰੇਤ ਚੰਡੀਗੜ ਵਿਖੇ ਮੀਟਿੰਗ ਤੈਅ ਕਰਵਾਈ ਅਤੇ ਜਥੇਬੰਦੀ ਨੂੰ ਲਿਖਤੀ ਰੂਪ ਵਿੱਚ ਮੀਟਿੰਗ ਦਾ ਸਮਾਂ ਦਿੱਤਾ।
ਉਨ•ਾ ਦੱਸਿਆ ਕਿ ਬੀਤੇ ਕਲ ਜਦ ਸੂਬਾ ਪ੍ਰਧਾਨ ਇਮਰਾਨ ਭੱਟੀ ਅਤੇ ਜਰਨਲ ਸਕੱਤਰ ਦਲਜਿੰਦਰ ਸਿੰਘ ਦੀ ਅਗਵਾਈ ਵਿਚ ਯੂਨੀਅਨ ਦਾ ਵਫਦ ਸਿਵਲ ਸੱਕਤਰੇਤ ਪਹੁੰਚਿਆਂ ਤਾਂ ਸਿਵਲ ਸੱਕਤਰੇਤ ਚੰਡੀਗੜ ਵਿਖੇ ਮੁੱਖ ਮੰਤਰੀ ਦੇ ਦਫ਼Àਮਪ;ਤਰ ਵੱਲੋਂ ਇਸ ਤਰ•ਾਂ ਦੀ ਕਿਸੇ ਵੀ ਮੀਟਿੰਗ ਦੀ ਜਾਣਕਾਰੀ ਹੋਂਣ ਤੋਂ ਮਨਾ ਕਰ ਦਿੱਤਾ ਗਿਆ ਤੇ ਇਸ ਸਬੰਧੀ ਬਠਿੰਡਾ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਕਿਹਾ। ਇਸ ਸਬੰਧ ਵਿਚ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਗੱਲ ਬਾਤ ਵੀ ਕੀਤੀ ਗਈ ਪਰ ਉਨਾਂ• ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਸਨਤੋਸ਼ਜਨਕ ਜਵਾਬ ਦਿੱਤਾ ਗਿਆ।ਜਿਸ ਤੇ ਇਹ ਸਿੱਧ ਹੋ ਗਿਆ ਕਿ ਕਰਮਚਾਰੀਆਂ ਨੂੰ ਬਠਿੰਡਾ ਪ੍ਰਸ਼ਾਸਨ ਵੱਲੋਂ ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਕਰਮਚਾਰੀਆਂ ਦੀਆ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ।
ਉਨ•ਾ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਸੰਗਤ ਦਰਸ਼ਨ ਕਰਦੇ ਨੇ ਤੇ ਦੁਜੇ ਪਾਸੇ ਲਿਖਤੀ ਰੂਪ ਵਿੱਚ ਮੀਟਿੰਗ ਦਾ ਵਾਅਦੇ ਦੇ ਕੇ ਮੀਟਿੰਗ ਨਾ ਕਰਨਾ ਇਨਾਂ• ਸੰਗਤ ਦਰਸ਼ਨ ਦਾ ਸੱਚ ਉਜਾਗਰ ਕਰਦੇ ਨੇ।ਉਹਨਾ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਵੱਲੋਂ ਆਪਣਾ ਕੀਤਾ ਵਾਅਦਾ ਜਲਦ ਹੀ ਪੂਰਾ ਨਾ ਕੀਤਾ ਗਿਆ ਤਾਂ ਕਰਮਚਾਰੀ ਮੁੱਖ ਮੰਤਰੀ ਦੇ ਸੰਗਤ ਦਰਸ਼ਨਾ ਵਿਚ ਮੁੱਖ ਮੰਤਰੀ ਦੇ ਵਾਅਦਿਆ ਨੂੰ ਲੋਕਾ ਸਾਹਮਣੇ ਉਜਾਗਰ ਕਰਨਗੇ ਅਤੇ ਜਲਦ ਹੀ ਬਠਿੰਡਾ, ਧੂਰੀ ਅਤੇ ਸੂਬੇ ਕੋਨੇ ਕੋਨੇ ਵਿਚ ਰੋਸ ਰੈਲੀਆ ਕਰਕੇ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸਨ ਦੇ ਇਸ ਦੋਗਲੇ ਚਹਿਰੇ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਜਿਸ ਦੀ ਸਮੁੱਚੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

Related Articles

Back to top button