Ferozepur News
ਬਠਿੰਡਾ ਤੋ ਹੂਸੈਨੀਵਾਲਾ ਤੱਕ ਸਾਇਕਲ ਰੈਲੀ – ''ਸਾਇਕਲ ਚਲਾਓ ਸਿਹਤ ਬਣਾਓ, ਪੈਸੇ ਬਚਾਓ ਪ੍ਰਦੂਸ਼ਨ ਘਟਾਓ"
''ਸਾਇਕਲ ਚਲਾਓ ਸਿਹਤ ਬਣਾਓ, ਪੈਸੇ ਬਚਾਓ ਪ੍ਰਦੂਸ਼ਨ ਘਟਾਓ” ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਾ ਬਠਿੰਡਾ ਸਾਇਕਲ ਗਰੁੱਪ ਵੱਲੋਂ ਲੋਕਾਂ ਨੂੰ ਸਾਇਕਲ ਚਲਾਉਣ ਅਤੇ ਸਿਹਤ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਬਠਿੰਡਾ ਤੋ ਹੂਸੈਨੀਵਾਲਾ ਤੱਕ ਸਾਇਕਲ ਰੈਲੀ ਦਾ ਆਯੋਜਨ ਕੀਤਾ
ਫਿਰੋਜ਼ਪੁਰ 29 ਮਾਰਚ ( ) ਬਠਿੰਡਾ ਦੇ ਸਾਇਕਲ ਗਰੁੱਪ ਵੱਲੋਂ ਲੋਕਾਂ ਨੂੰ ਸਾਇਕਲ ਚਲਾ ਕੇ ਸਿਹਤ ਬਣਾਓ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਗਰੁੱਪ ਦੇ ਪ੍ਰਧਾਨ ਡਾ.ਅਮਰੀਤ ਸੇਠੀ ਦੀ ਅਗਵਾਈ ਹੇਠ ਬਠਿੰਡਾ ਤੋ ਹੂਸੈਨੀਵਾਲਾ ਤੱਕ ਸਾਇਕਲ ਮਾਰਚ ਕੱਢ ਕੇ ਜਿਥੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਉੱਥੇ ਹੀ ਗਰੁੱਪ ਵੱਲੋਂ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਡਾ. ਸੇਠੀ ਨੇ ਦੱਸਿਆ ਕਿ ਇਸ ਸਾਇਕਲ ਗਰੁੱਪ ਵਿਚ ਕੁੱਲ 100 ਮੈਬਰ ਹਨ ਅਤੇ ਇਹ ਸਾਇਕਲ ਗਰੁੱਪ ਹਰ ਸ਼ਨੀਵਾਰ ਬਠਿੰਡਾ ਦੇ ਆਲੇ-ਦੁਆਲੇ 30 ਤੋ 40 ਕਿਲੋ ਮੀਟਰ ਤੱਕ ਜਾ ਕੇ ਲੋਕਾਂ ਨੂੰ ਜਾਗਰੂਕ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦੀ ਸ਼ੁਰੂਆਤ 2013 ਤੋ 8 ਮੈਂਬਰਾਂ ਤੋ ਹੋਈ ਸੀ ਅਤੇ ਅੱਜ ਇਸ ਨੂੰ 93 ਹਫਤੇ ਦੇ ਕਰੀਬ ਸਮਾ ਹੋ ਗਿਆ ਹੈ। ੳਨ੍ਹਾਂ ਦੱਸਿਆ ਇਹ ਗਰੁੱਪ ਕਿਸੇ ਵੀ ਨਵੀ ਜਗ੍ਹਾ ਤੇ ਜਾਦਾ ਹੈ ਤੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਦਾ ਹੈ ਅਤੇ ਸਾਇਕਲ ਚਲਾਉਣ ਲਈ ਪ੍ਰਰੇਤ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋ ਪਹਿਲਾਂ ਇਹ ਸਾਇਕਲ ਗਰੁੱਪ ਸ੍ਰੀ ਮੁਕਤਸਰ ਸਾਹਿਬ, ਦਮਦਮਾ ਸਾਹਿਬ, ਭਾਈ ਰੂਪਾ, ਮਾਈਸਰ ਖਾਨਾ ਮੰਦਿਰ ਬਠਿੰਡਾ ਅਤੇ ਮਲੋਟ ਅਤੇ ਅੱਜ ਹੂਸੈਨੀਵਾਲਾ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।
ਇਸ ਮੌਕੇ ਸ੍ਰ.ਪ੍ਰੀਤਮ ਸਿੰਘ ਵਰਦੀ, ਸ਼ਰਨ ਪਾਲ ਸਿੰਘ, ਸ੍ਰੀ.ਅਜੈ ਗੋਇਲ, ਸ੍ਰੀ. ਚਰਨਜੀਤ ਸਿੰਘ, ਡਿਪਟੀ ਜੈਨ ਅਤੇ ਸ੍ਰੀ ਪ੍ਰੀਤ ਮਹਿੰਦਰ ਸਿੰਘ ਸੈਕਟਰੀ ਆਦਿ ਹਾਜਰ ਸਨ।