Ferozepur News

ਫੌਜ ਵਿਚ ਭਰਤੀ ਲਈ 30 ਮਈ ਨੂੰ ਲਈ ਜਾਣ ਵਾਲੀ ਕਾਮਨ ਐਂਟਰਸ ਪ੍ਰੀਖਿਆ  (ਸੀਈਈ) ਅੱਗਲੇ ਹੁਕਮਾ ਤੱਕ ਪੋਸਟਪੋਨ

ਫੌਜ ਵਿਚ ਭਰਤੀ ਲਈ 30 ਮਈ ਨੂੰ ਲਈ ਜਾਣ ਵਾਲੀ ਕਾਮਨ ਐਂਟਰਸ ਪ੍ਰੀਖਿਆ  (ਸੀਈਈ) ਅੱਗਲੇ ਹੁਕਮਾ ਤੱਕ ਪੋਸਟਪੋਨ

ਫਿਰੋਜ਼ਪੁਰ 26 ਮਈ (                )ਕੋਵਿਡ19 ਦੇ ਮੱਦੇਨਜ਼ਰ ਫੌਜ ਵਿਚ ਭਰਤੀ ਲਈ ਕਾਮਨ ਐਂਟਰਸ ਪ੍ਰੀਖਿਆ ਨੂੰ ਅਗਲੇ ਹੁਕਮਾਂ ਤੱਕ ਪੋਸਟਪੋਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰਮੀ ਰਿਕਰੂਟਿੰਗ ਦਫਤਰ ਦੇ ਡਾਇਰੈਕਟਰ ਕਰਨਲ ਸੰਜੀਵ ਸਿਰੋਹੀ (ਸ਼ੋਰਯਾ ਚੱਕਰਾ) ਨੇ ਦੱਸਿਆ ਕਿ ਫੋਜ ਵਿਚ ਭਰਤੀ ਲਈ 1 ਤੋਂ 9 ਅਪ੍ਰੈਲ 2021 ਨੂੰ ਕੈਪਟਨ ਸੁੰਦਰ ਸਿੰਘ ਸਟੇਡੀਅਮ ਵਿਖੇ ਹੋਈ ਭਰਤੀ ਰੈਲੀ ਦੌਰਾਨ ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਜਿਹੜੇ ਪ੍ਰਾਰਥੀ ਮੈਡੀਕਲ ਫਿੱਟ ਪਾਏ ਗਏ ਸਨ। ਉਨ੍ਹਾਂ ਪ੍ਰਾਰਥੀਆਂ ਦੀ 30 ਮਈ 2021 ਨੂੰ ਆਰਮੀ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਕਾਮਨ ਐਂਟਰਸ ਪ੍ਰੀਖਿਆ (ਸੀ.ਈ.ਈ) ਲਈ ਜਾਣੀ ਸੀ, ਪਰ ਕੋਵਿਡ19 ਕਾਰਨ ਇਹ ਪ੍ਰੀਖਿਆ ਪੋਸਟਪੋਨ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਨਵੀਂ ਮਿਤੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀ ਰੋਜਾਨਾ ਤੌਰ ਤੇ www.joinindianarmy.nic.in ਤੇ ਵਿਜੀਟ ਜ਼ਰੂਰ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਾਰਥੀਆਂ ਨੂੰ ਨਵੇਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button