ਫੌਜ ਵਿਚ ਭਰਤੀ ਲਈ ਸੀ-ਪਾਈਟ ਵੱਲੋਂ ਦਿੱਤੀ ਜਾਂਦੀ ਹੈ ਸਿਖਲਾਈ, ਚਾਹਵਾਨ ਉਮੀਦਵਾਰ ਸੀ-ਪਾਈਟ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਕਰਨ ਸੰਪਰਕ
ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ, ਸਿਖਲਾਈ ਫਿਰੋਜਪੁਰ ਦੇ ਚੇਅਰਮੈਨ^ਕਮ^ਡਿਪਟੀ ਕਮਿਸ਼ਨਰ ਸH ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਜ਼ੋ 10ਵੀਂ ਅਤੇ 12ਵੀਂ ਪਾਸ ਵਿਦਿਆਰਥੀ ਹਨ, ਉਹਨਾਂ ਲਈ ਫੌਜ ਦੀ ਭਰਤੀ ਖੁੱਲ੍ਹ ਗਈ ਹੈ, ਜ਼ੋ ਕਿ 07 ਅਪ੍ਰੈਲ 2021 ਤੋਂ 26 ਅਪ੍ਰੈਲ 2021 ਤੱਕ ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ, ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਭਰਤੀ ਵਿੱਚ ਸੋਲਜਰ ਜਨਰਲ ਡਿਊਟੀ ਲਈ ਉਮਰ ਹੱਦ 17 ਤੋਂ 21 ਸਾਲ ਤੱਕ ਅਤੇ ਸੋਲਜਰ ਟੈਕਨੀਕੱਲ, ਸੋਲਜਰ ਨਰਸਿੰਗ ਅਸਿੱਸਟੈਂਟ, ਸੋਲਜਰ ਕਲਰਕ ਅਤੇ ਸਟੋਰ ਕੀਪਰ ਲਈ ਉਮਰ ਹੱਦ 17 ਤੋਂ 23 ਸਾਲ ਤੱਕ ਹੈ। ਇਸ ਭਰਤੀ ਵਿੱਚ ਕੇਵਲ ਉਹੀ ਪ੍ਰਾਰਥੀ ਭਾਗ ਲੈ ਸਕਦੇ ਹਨ, ਜਿਨ੍ਹਾਂ ਨੇ 17 ਜੁਲਾਈ ਤੋਂ 30 ਅਗਸਤ 2020 ਦੇ ਦੌਰਾਨ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ।
ਉਨ੍ਹਾਂ ਦੱਸਿਆ ਕਿ ਫੌਜ ਵਿਚ ਭਰਤੀ ਸਬੰਧੀ ਸੀ^ਪਾਈਟ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਮੁੱਢਲੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਜੋ ਉਮੀਦਵਾਰ ਇਹ ਸਿਖਲਾਈ ਜਾਂ ਭਰਤੀ ਰੈਲੀ ਸਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹਨ ਉਹ ਸ਼੍ਰੀ ਮਨਦੀਪ ਸਿੰਘ, ਕੈਂਪ ਮਾਸਟਰ, ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਨਾਲ ਮੋਬਾਈਲ ਨੰ: 70093-17626 ਤੇ ਸੰਪਰਕ ਕਰ ਸਕਦਾ ਹੈ ਅਤੇ ਵੈੱਬਸਾਈਟ www.joinindianarmy.nic.in ਤੇ ਵਿਜਟ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸ਼੍ਰੀ ਅਸ਼ੋਕ ਜਿੰਦਲ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਫਿਰੋਜਪੁਰ ਨੇ ਵੀ ਜਿਲ੍ਹਾ ਫਿਰੋਜਪੁਰ ਦੇ 10ਵੀਂ ਅਤੇ ਬਾਰ੍ਹਵੀਂ$ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਭਰਤੀ ਰੈਲੀ ਲਈ ਦਿੱਤੀ ਜਾਂਦੀ ਸਿਖਲਾਈ ਦਾ ਲਾਭ ਜ਼ਰੂਰ ਲੈਣ ਅਤੇ ਇਸ ਲਈ ਸੀ^ਪਾਈਟ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਨਾਲ ਸੰਪਰਕ ਕਰਨ।