Ferozepur News

ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਭਾਸ਼ਣ ਮੁਕਾਬਲੇ

IMG-20151217-WA0005 (1)ਫਿਰੋਜਪੁਰ 17 ਦਸੰਬਰ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਫਿਰੋਜਪੁਰ ਵੱਲੋਂ ਬਲਾਕ ਪੱਧਰੀ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ਤੇ ਭਾਸ਼ਣ ਮੁਕਾਬਲੇ ਜ਼ਿਲ•ਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਫਿਰੋਜ਼ਪੁਰ ਦੇ ਸਹਿਯੋਗ ਨਾਲ ਵੱਖ ਵੱਖ ਬਲਾਕਾਂ ਵਿਖੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ.ਸਰਬਜੀਤ ਸਿੰਘ ਬੇਦੀ ਜ਼ਿਲ•ਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਨੇ ਦੱਸਿਆ ਕਿ ਫਿਰੋਜਪੁਰ ਬਲਾਕ ਦੇ ਮੁਕਾਬਲੇ  ਸਰਕਾਰੀ ਕੰਨੀਆਂ ਸੀਨੀਅਰ ਸਕੈਂਡਰੀ ਸਕੂਲ ਫਿਰੋਜਪੁਰ ਸ਼ਹਿਰ ਵਿਖੇ ਕਰਵਾਏ ਗਏ।  ਇਨ•ਾਂ ਮੁਕਾਬਲਿਆਂ ਵਿਚ ਜੋਤੀ ਬਾਲਾ, ਮਨਜੋਤ ਕੌਰ, ਕੋਮਲ, ਕਰੀਤੀ, ਰਾਜਵੰਤ ਕੌਰ ਅਤੇ ਮਨਦੀਪਕ ਸਿੰਘ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਜੱਜਾਂ ਦੀ ਭੂਮਿਕਾ ਸ੍ਰੀ ਦਰਸ਼ਨ ਲਾਲ ਲੈਕਚਰਾਰ, ਡਾ.ਸਤਿੰਦਰ ਸਿੰਘ ਲੈਕਚਰਾਰ ( ਨੈਸ਼ਨਲ ਐਵਾਰਡੀ) ਅਤੇ ਸ੍ਰੀ ਵਿਜੇ ਕੁਮਾਰ ਹਿੰਦੀ ਮਾਸਟਰ ਨੇ ਨਿਭਾਈ। ਸ੍ਰੀ ਬੇਦੀ ਨੇ ਦੱਸਿਆ ਕਿ ਇਨ•ਾਂ ਮੁਕਾਬਲਿਆਂ ਦਾ ਉਦੇਸ਼ ਨੌਜਵਾਨਾਂ ਵਿਚ ਵੱਧ ਤੋਂ ਵੱਧ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਅਤੇ ਰਾਸ਼ਟਰੀ ਏਕਤਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਮਨਜੋਤ ਕੌਰ, ਦੂਸਰਾ ਸਥਾਨ ਜੋਤੀ ਬਾਲਾ ਅਤੇ ਤੀਸਰਾ ਸਥਾਨ ਕੁਮਾਰੀ ਕੋਮਲ ਨੇ ਹਾਸਲ ਕੀਤਾ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ੍ਰੀਮਤੀ ਹਰਕਿਰਨ ਕੌਰ ਪ੍ਰਿੰਸੀਪਲ  ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਜੇਤੂਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।

Related Articles

Check Also
Close
Back to top button