ਫੇਮ ਗਾਇਕ ਪੱਪੀ ਗਿੱਲ ਦੀ ਸੰਗੀਤਕ ਐਲਬਮ 'ਰਾਂਝਣਾ' ਰਿਲੀਜ਼
ਫ਼ਿਰੋਜ਼ਪੁਰ 28 ਮਈ (ਏ.ਸੀ.ਚਾਵਲਾ) ਭੰਗੜੇ ਦੇ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਿੱਠ ਵਰਤੀ ਗਾਇਕ ਵਜੋਂ ਧਾਂਕ ਜਮਾਈ ਆ ਰਹੇ ਅਤੇ 'ਰੰਗ ਕਾਲਾ ਪੈ ਗਿਅ ਵੇ' ਤੇ 'ਅਸੀਂ ਸਾਰਿਆਂ ਦੇ ਹੋਏ' ਫੇਮ ਗਾਇਕ ਪੱਪੀ ਗਿੱਲ ਦੀ ਆਵਾਜ਼ ਵਿੱਚ ਸੋਲੋ ਗਾਇਕੀ ਦੀ ਨਵੀ ਐਲਬਮ 'ਰਾਂਝਣਾ' ਅੱਜ ਏਥੇ ਰਿਲੀਜ਼ ਕੀਤੀ ਗਈ। ਸੰਗੀਤ ਦੇ ਖੇਤਰ ਵਿੱਚ ਵਿਸ਼ਵ ਪ੍ਰਸਿੱਧ ਤਕਨੀਕੀ ਮਾਸਟਰ ਵਜੋਂ ਜਾਣੇ ਜਾਂਦੇ ਰਾਜੀਵ ਬੀ ਵੱਲੋਂ ਪੇਸ਼ ਇਸ ਐਲਬਮ ਨੂੰ ਈ 3 ਯੂ ਕੇ ਰਿਕਾਰਡਿੰਗ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ ਹੈ। ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਾਇਕ ਪੱਪੀ ਗਿੱਲ ਨੇ ਦੱÎਸਿਆ ਕਿ ਇਸ ਐਲਬਮ ਦੇ ਸੋਲੋ ਗੀਤ ਰਾਂਝਣਾ ਨੂੰ ਪ੍ਰਸਿੱਧ ਗੀਤਕਾਰ ਕਰਨ ਬੁੱਟਰ ਨੇ ਕਮਲਬੱਧ ਕੀਤਾ ਹੈ । ਸਪੇਨ ਦੇ ਸ਼ਹਿਰ ਮਾਰਬੇਲਾ ਵਿੱਚ ਫਿਲਮਾਏ ਗਏ ਇਸ ਗੀਤ ਦਾ ਮਿਊਜ਼ਿਕ ਰਾਜਵੀ ਬੀ ਨੇ ਦਿੱਤਾ ਹੈ ਜਦ ਕਿ ਇਸ ਦੀ ਕੰਪੋਜਿੰਗ ਅਤੇ ਮੈਲੇਡੀ ਖੁਦ ਪੱਪੀ ਗਿੱਲ ਦੁਆਰਾ ਕੀਤੀ ਗਈ ਹੈ। ਗਾਇਕ ਪੱਪੀ ਗਿੱਲ ਨੇ ਦੱਸਿਆ ਕਿ ਰੰਗ ਕਾਲਾ ਹੋ ਗਿਆ ਵੇ ਦੀ ਮੈਲੇਡੀ ਵੀ ਉਸ ਨੇ ਖੁਦ ਤਿਆਰ ਕੀਤੀ ਸੀ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਉਹਨਾਂ ਉਮੀਦ ਜਾਹਿਰ ਕੀਤੀ ਕਿ ਇਸ ਐਲਬਮ ਨੂੰ ਵੀ ਪਹਿਲਾਂ ਵਾਂਗ ਸਰੋਤੇ ਕਬੂਲ ਕਰਨਗੇ। ਪੱਪੀ ਗਿੱਲ ਨੇ ਦੱਸਿਆ ਕਿ ਈ 3 ਯੂ ਕੇ ਰਿਕਾਰਡਜ਼ ਦੇ ਬੈਨਰ ਹੇਠ ਤਿਆਰ ਇਸ ਸੰਗੀਤਕ ਐਲਬਮ ਦੇ ਪੇਸ਼ ਕਰਤਾ ਰਾਜੀਵ ਬੀ ਜਿੱਥੇ ਡੀ ਜੇ ਕਲਾ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਹਿਚਾਣ ਬਣਾ ਚੁੱਕੇ ਹਨ, ਉੱਥੇ ਟੋਰਾਂਟੋ ਅਤੇ ਦੁਬਈ ਆਦਿ ਵਿਖੇ ਵਿਆਹਾਂ ਵਿੱਚਲੇ ਸੰਗੀਤਕ ਪ੍ਰੋਗਰਾਮਾਂ ਤੋਂ ਇਲਾਵਾ ਬੌਸਟਨ ਭੰਗੜਾ ਮੁਕਾਬਿਲਆਂ ਵਿੱਚ ਵੀ ਉਹਨਾਂ ਦਾ ਡੀ ਜੇ ਰਾਜੀਵ ਬੀ ਲਾਈਵ ਪ੍ਰਤੀਨਿੱਧਤਾ ਕਰਦਾ ਆ ਰਿਹਾ ਹੈ। ਪੱਪੀ ਗਿੱਲ ਨੇ ਦੱÎਸਿਆ ਕਿ ਇਸ ਤੋਂ ਪਹਿਲਾਂ ਰਾਜੀਵ ਬੀ ਜੈਲੀ ਮਨਜੀਤ ਪੁਰੀ ਦੀ 'ਦਾਰੂ' ਅਤੇ ਨਵ ਸਿੱਧੂ ਦੀ 'ਹਾਏ ਸੋਹਨੀਏ' ਵੀ ਪੇਸ਼ ਕਰ ਚੁੱਕੇ ਹਨ। ਗਾਇਕ ਪੱਪੀ ਗਿੱਲ ਨੇ ਦੱਸਿਆ ਕਿ ਉਹਨਾਂ ਹਮੇਸ਼ਾਂ ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ਅਤੇ ਅਜਿਹੇ ਗੀਤ ਗਾਏ ਹਨ ਜੋ ਹਰ ਵਰਗ ਦੀ ਪਸੰਦ ਵੀ ਹੋਵੇ ਅਤੇ ਪਰਿਵਾਰਕ ਤੌਰ 'ਤੇ ਸੁਣੇ ਜਾ ਸਕਣ। ਉਹਨਾਂ ਇਹ ਵੀ ਇੱਛਾ ਪ੍ਰਗਟਾਈ ਕਿ 'ਬੀ ਫੇਮਸ ਪ੍ਰੋਡਕਸ਼ਨ' ਵੱਲੋਂ ਪੇਸ਼ ਇਹ ਗੀਤ 'ਰਾਂਝਣਾ' ਚਿਰਾਂ ਤੱਕ ਲੋਕਾਂ ਦੀ ਜੁਬਾਨ 'ਤੇ ਚੜਿ•ਆ ਰਹੇਗਾ। ਇਸ ਮੌਕੇ ਉਨ•ਾਂ ਨਾਲ ਅਦਾਕਾਰ ਤੇ ਕਮੇਡੀਅਨ ਹਰਿੰਦਰ ਭੁੱਲਰ, ਗਾਇਕ ਜੈਲਾ ਸੰਧੂ, ਜਾਨੂੰ ਗਿੱਲ, ਰਾਜ ਕਾਲੀਆ ਤੇ ਜਗਤਾਰ ਸਿੰਘ ਵੀ ਮੌਜੂਦ ਸਨ।