ਫਿਰੋਜ਼ਪੁਰ 'ਚ ਭਾਤਖੰਡੇ ਸੰਗੀਤ ਸੰਮੇਲਨ ਦਾ ਆਯੋਜਨ
ਫਿਰੋਜ਼ਪੁਰ,23 ਅਪ੍ਰੈਲ ()- ਰਾਸ਼ਟਰੀ ਸੰਗੀਤਯਗ ਪਰਿਵਾਰ ਅਤੇ ਸ਼ਾਇਨ ਸੋਸ਼ਲ ਵੈਲਫੇਆਰ ਸੋਸਾਇਟੀ (ਐਸ.ਐਸ.ਡਬਲਯੂ ਐਸ.) ਇੰਡੀਆ (ਰਜਿ.) ਵੱਲੋਂ ਫਿਰੋਜ਼ਪੁਰ ਦੇ ਮਖੂ ਗੇਟ ਬਲਾਇੰਡ ਹੋਮ ਵਿਖੇ ਵਿਸ਼ਣੂ ਨਾਰਾਇਣ ਭਾਤਖੰਡੇ ਸੰਗੀਤ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸੰਮੇਲਨ ਦਾ ਆਰੰਭ ਆਰ.ਐਸ.ਡੀ.ਕਾਲਜ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਨਾਲ ਕੀਤਾ ਗਿਆ ਉਪਰੰਤ ਸ਼ਾਸਤਰੀ ਗਾਇਕ ਸ਼੍ਰੀ ਰਵੀਪਾਲ (ਦਿੱਲੀ) ਨੇ ਰਾਗ ਮਾਰੂ ਬਿਹਾਗ ਅਤੇ ਠੂੰਮਰੀ ਗਾਇਨ ਕਰਦਿਆਂ ਅਜਿਹੀਆਂ ਗਾਇਨ ਵੰਨਗੀਆਂ ਪੇਸ਼ ਕੀਤੀਆਂ ਜਿਸ ਨਾਲ ਦਰਸ਼ਕ ਦੰਗ ਰਹਿ ਗÂ ਇਸ ਪੇਸ਼ਕਾਰੀ ਦੋਰਾਨ ਪੰਡਿਤ ਦਵਿੰਦਰ ਵਰਮਾ ਨੇ ਹਰਮੋਨੀਅਮ ਅਤੇ ਤਬਲਾ ਵਾਦਕ ਸ੍ਰੀ ਸੁਸਮਯ ਮਿਸ਼ਰਾ (ਦਿੱਲੀ) ਸੰਗਤ ਕੀਤੀ, ਵਿਸ਼ਵ ਪ੍ਰਸਿੱਧ ਸਰੋਧ ਵਾਦਕ ਅਬਿਕ ਸਰਕਾਰ ਨੇ ਸਰੋਧ ਤੇ ਜਿੱਥੇ ਰਾਗ ਦਾ ਪ੍ਰਦਰਸ਼ਨ ਕੀਤਾ ਉਥੇ ਹੀ ਪਟਿਆਲਵੀ ਧੁੰਨ ਵਜਾ ਕੇ ਦਰਸ਼ਕਾਂ ਨੂੰ ਕਿਸੇ ਹੋਰ ਹੀ ਦੁਨੀਆਂ ਪਹੁੰਚਾ ਦਿੱਤਾ ਅਤੇ ਵਿਸ਼ਵ ਪ੍ਰਸਿੱਧ ਸ਼੍ਰੀ ਸਿਧਾਰਥ ਚੈਟਰਜੀ (ਅੰਮ੍ਰਿਤਸਰ) ਨੇ ਤਬਲਾ ਵਾਦਨ ਨਾਲ ਸੰਗਤ ਕੀਤੀ।
ਪਟਿਆਲਾ ਦੇ ਗੁਰਚੇਤਨ ਸਿੰਘ ਨੇ ਸੋਲੋ ਤਬਲਾ ਵਾਦਨ ਕੀਤਾ ਜਿਸ ਦੇ ਨਾਦ ਨਾਲ ਸਾਰਾ ਪੰਡਾਲ ਗੂੰਜ ਉਠਿਆ। ਸੰਮੇਲਨ ਵਿਚ ਪ੍ਰੋ. ਸਵਰਲੀਨ ਕੌਰ (ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ) ਨੇ ਬਹੁਤ ਹੀ ਸੁਰੀਲੇ ਢੰਗ ਨਾਲ ਰਾਗ ਮਾਰੂ ਬਿਹਾਗ ਪ੍ਰਸਤੁਤ ਕੀਤਾ, ਪ੍ਰੋ. ਅਰਸ਼ਪ੍ਰੀਤ ਸਿੰਘ 'ਰਿਦਮ' (ਪਟਿਆਲਾ) ਨੇ 'ਕੋਈ ਹੀ ਤੋਂ ਜੋ ਨਿਜ਼ਾਮੇ ਹਸਤੀ' ਅਤੇ ਗਜ਼ਲ ਗਾਇਕੀ ਰਾਹੀ ਸਮਾ ਬੰਨ ਕੇ ਰੱਖ ਦਿੱਤਾ।
ਸੰਮੇਲਨ ਦੇ ਅੰਤਿਮ ਪ੍ਰਦਰਸ਼ਨ ਦੋਰਾਨ ਰਾਸ਼ਟਰੀ ਪੱਧਰ'ਤੇ ਨਿਵੇਕਲੀ ਪਛਾਣ ਸਥਾਪਤ ਕਰਨ ਵਾਲੀ ਕੱਥਕ ਨ੍ਰਿਤਯਾਂਗਣਾ ਅਰਸ਼ ਭੱਟੀ ਪਟਿਆਲਾ ਨੇ ਨ੍ਰਿਤ ਨੇ ਇਹੋ ਜਿਹੀ ਅਮਿੱਟ ਛਾਪ ਛੱਡੀ ਜੋ ਨਾ ਭੁੱਲਣ ਯੋਗ ਹੋਵੇਗੀ ਇਸ ਦੋਰਾਨ ਵੋਕਲ ਸ਼੍ਰੀ ਯੋਗੇਸ਼ ਗਰਗ (ਪਟਿਆਲਾ) ਅਤੇ ਤਬਲੇ ਤੇ ਗੁਰਚੇਤਨ ਸਿੰਘ ਦੀ ਸੰਗਤ ਕਾਬਿਲੇ ਤਾਰੀਫ ਸੀ। ਸੰਮੇਲਨ ਦੋਰਾਨ ਪੰਡਤ ਦਵਿੰਦਰ ਵਰਮਾ ਮੁੱਖ ਸੰਚਾਲਕ ਰਾਸ਼ਟ੍ਰੀਯ ਸੰਗੀਤਗਯ ਪਰਿਵਾਰ ਅਤੇ ਡਾ.ਕੰਵਲਜੀਤ ਸਿੰਘ ਪਟਿਆਲਾ ਰਾਸ਼ਟਰੀ ਪ੍ਰਧਾਨ ਪੰਡਤ ਵਿਸ਼ਣੂ ਨਾਰਾਇਣ ਸੰਗੀਤ ਮਹਾਂਸਭਾ ਨੇ ਦੱਸਿਆ ਕਿ ਇਸ ਸੰਮੇਲਨ ਦਾ ਮੁੱਖ ਮੰਤਵ ਸ਼ਾਸ਼ਤਰੀ ਸੰਗੀਤ ਨੂੰ ਲੋਕਾਂ ਵਿੱਚ ਮੁੜ ਤੋਂ ਸੰਥਾਪਿਤ ਕਰਨਾ ਹੈ। ਸਮਾਗਮ ਦੀ ਕੋਆਰਡੀਨੇਟਰ ਪ੍ਰੋ.ਨਰਿੰਦਰਜੀਤ ਕੌਰ ਮੁਖੀ ਸੰਗੀਤ ਵਿਭਾਗ, ਆਰ. ਐਸ. ਡੀ. ਕਾਲਜ ਨੇ ਦੱਸਿਆ ਕਿ ਇਹ ਸੰਮੇਲਨ ਹਰ ਸਾਲ ਫਿਰੋਜ਼ਪੁਰ ਵਿਚ ਕਰਵਾਇਆ ਜਾਵੇਗਾ।
ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਸਰਬਜੀਤ ਸਿੰਘ ਬੇਦੀ ਕੋਅਰਡੀਨੇਟਰ ਐਨ.ਵਾਈ.ਕੇ.ਫਿਰੋਜ਼ਪੁਰ, ਅਸ਼ਵਨੀ ਕੁਮਾਰ ਐਡਵੋਕੇਟ ਸੈਕਟਰੀ ਬਲਾਂਇੰਡ ਹੋਮ, ਪ੍ਰਬਜੋਤ ਸਿੰਘ,ਹਰੀਸ਼ ਮੌਂਗਾ ਜੁਆਇਟ ਸੈਕਟਰੀ, ਰਮੇਸ਼ ਚੰਦਰ ਸੇਠੀ ਮੈਨੇਜਰ,ਦਵਿੰਦਰ ਬਜਾਜ ਪ੍ਰਧਾਨ ਭਾਜਪਾ, ਡਾ.ਸ਼ਿਵਨੰਦਨ ਰੁਦਰਾ, ਪਰਮਜੀਤ ਸਿੰਘ ਫਿਲਮੀ ਜਰਨਲੀਸਟ, ਰਣਜੀਤ ਬਿੱਟਾ ਸਟੇਟ ਅਵਾਡੀ,ਦਰਸ਼ਨ ਲਾਲ ਹੀਰਾ, ਡਾ.ਇੰਦਰਾ ਰਾਮਪਾਲ, ਡਾ.ਸੰਗੀਤਾ ਸ਼ਰਮਾ, ਪ੍ਰੋ.ਸਪਨਾ ਬਦਵਾਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਪ੍ਰੋ.ਨਰਿੰਦਜੀਤ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਸ਼ੈਰੀ ਨੇ ਸਭਨਾਂ ਦਾ ਧੰਨਵਾਦ ਕੀਤਾ।