ਫਿਰੋਜ਼ਪੁਰ 'ਚ ਬਸੰਤ ਮੇਲੇ ਦੌਰਾਨ ਗਾਇਕ ਦੇ ਬਾਡੀਗਾਰਡ ਅਤੇ ਪੁਲਿਸ ਮੁਲਾਜਮਾ ਵੱਲੋ ਵਿਦਿਆਰਥੀ ਦੀ ਕੀਤੀ ਕੁੱਟਮਾਰ।
ਫਿਰੋਜ਼ਪੁਰ 'ਚ ਬਸੰਤ ਮੇਲੇ ਦੌਰਾਨ ਗਾਇਕ ਦੇ ਬਾਡੀਗਾਰਡ ਅਤੇ ਪੁਲਿਸ ਮੁਲਾਜਮਾ ਵੱਲੋ ਵਿਦਿਆਰਥੀ ਦੀ ਕੀਤੀ ਕੁੱਟਮਾਰ।
ਪੁਲਿਸ ਨੇ ਕਵਰੇਜ ਕਰ ਰਹੇ ਪੱਤਰਕਾਰ ਦਾ ਕੈਮਰਾ ਝੱਪਟਣ ਦੀ ਕੀਤੀ ਕੋਸ਼ਿਸ
ਫਿਰੋਜ਼ਪੁਰ ੭ ਫਰਵਰੀ (ਜਗਦੀਸ਼ ਕੁਮਾਰ ਹੂਸੈਨੀਵਾਲਾ) ਬਸੰਤ ਦਾ ਤਿਉਹਾਰ ਦੇਸ ਦੇ ਵੱਖ-ਵੱਖ ਸੁਬਿਆ ਵਿੱਚ ਬੜੇ ਧੁਮ-ਧਾਮ ਨਾਲ ਮਨਾਇਆ ਜਾਦਾ ਹੈ ਲੇਕਿਨ ਫਿਰੋਜ਼ਪੁਰ ਵਿੱਚ ਬੰਸਤ ਦਾ ਤਿਉਹਾਰ ਪੂਰੇ ਦੇਸ 'ਚ ਮਸਹੂਰ ਹੈ।ਫਿਰੋਜ਼ਪੁਰ ਵਿੱਚ ਬੰਸਤ ਦੇ ਤਿਉਹਾਰ ਨੂੰ ਹੋਰ ਰੰਗੀਨ ਬਨਾਉਣ ਲਈ ਲਾਯੰਜ ਕੱਲਬ ਅਸ਼ੀਰਵਾਦ ਵੱਲੋ ਮੇਲੇ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਫਿਰੋਜ਼ਪੁਰ ਵਾਸੀਆ ਵੱਲੋ ਇਸ ਦਾ ਭਰਭੂਰ ਅੰਨਦ ਮਾਨਿਆ ਜਾਦਾ ਹੈ।ਪਰ ਇਸ ਵਾਰ ਮੇਲੇ ਵਿੱਚ ਕੁਝ ਹੋਰ ਹੀ ਨਜਾਰਾ ਦੇਖਣ ਨੂੰ ਮਿਲਿਆ ਕਿ ਪੁਲਿਸ ਮੁਲਾਜਮਾ ਅਤੇ ਗਾਇਕ ਹੈਪੀ ਰਾਏਕੋਟੀ ਦੇ ਬਾਡੀਗਾਰਡ ਵੱਲੋ ਇੱਕ ਸੈਲਫੀ ਫੋਟੇ ਲੈਣ ਆਏ ਵਿਦਿਆਰਥੀ ਦੀ ਜੰਮ ਕੇ ਮਾਰਕੁੱਟ ਕੀਤੀ ਗਈ।ਹੋਰ ਤਾ ਹੋਰ ਇਸ ਮਾਰਕੁਟ ਦੀ ਕਵਰੇਜ ਕਰ ਰਹੇ ਪੱਤਰਕਾਰ ਦੇ ਕੈਮਰੇ ਨੂੰ ਵੀ ਪੁਲਿਸ ਵੱਲੋ ਖੋਣ ਦੀ ਕੌਸ਼ਿਸ ਕੀਤੀ ਗਈ ਅਤੇ ਨਾਲ ਹੀ ਪੱਤਰਕਾਰ ਨਾਲ ਮਾੜਾਸਲੂਕ ਕੀਤਾ ਗਿਆ।
ਫਿਰੋਜ਼ਪੁਰ ਦੇ ਐਮ.ਐਲ.ਐਮ ਸਕੂਲ ਦੇ ਗਰਾਊਡ ਵਿੱਚ ਚੌਥਾ ਬਸੰਤ ਮੇਲੇ ਦਾ ਅਯੋਜਿਨ ਕੀਤਾ ਗਿਆ ਸੀ ਪਰ ਇਸ ਮੇਲੇ ਵਿੱਚ ਸੁਰਿੱਖਆ ਦੇ ਪ੍ਰਬੰਧ ਘੱਟ ਹੋਣ ਕਰਕੇ ਦਰਸ਼ਕਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸ ਮੇਲੇ ਵਿੱਚ ਮੁੱਖ ਮਹਿਮਾਨ ਵੱਜੋ ਪੁਜੇ ਫਿਰੋਜ਼ਪੁਰ ਸ਼ਹਿਰੀ ਹੱਲਕੇ ਦੇ ਐਮ.ਅਲੈ.ਏ ਸ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਇਸ ਮੇਲੇ ਵਿੱਚ ਨੂੰ ਹੋਰ ਰਗੀਨ ਬਣਾਉਣ ਲਈ ਦੇਸ ਦੇ ਮਹਾਨ ਡਬਲ ਯੂ-ਡਬਲ ਯੂ ਐਫ ਦੇ ਚੈਪਿਅੰਨ ਗਰੇਟ ਖਲੀ ਨੇ ਇਸ ਮੇਲੇ ਦੀ ਸ਼ਾਨ ਬਣ ਲਈ ਆਉਣ ਸੀ ਪਰ ਇਸ ਮੇਲੇ ਵਿੱਚ ਸਿਕੋਰਟੀ ਨਾ ਹੋਣ ਦੇ ਚੱਲਦੇ ਉਹ ਇਸ ਮੇਲੇ ਵਿੱਚ ਨਾ ਆ ਸੱਕੇ ।ਉਥੇ ਹੀ ਜਦੋ ਗਾਇਕੀ ਦਾ ਰੰਗ ਬਨ੍ਹੰਦੇ ਹੋਏ ਹੈਪੀ ਰਾਏਕੋਟੀਆ ਦਾ ਸਟੇਜ ਉਤੇ ਦਰਸ਼ਕਾ ਵੱਲੋ ਵਾਹ-ਵਾਹ ਕੀਤੀ ਗਈ ਤਾ ਉਥੇ ਇੱਕ ਨੌਜਵਾਨ ਵੱਲੋ ਸੈਲਫੀ ਫੋਟੋ ਲੈਣ ਲਈ ਸਟੇਜ ਤੇ ਚੱੜਿਆ ਤਾ ਹੈਪੀ ਰਾਏਕੋਟੀਆ ਦੇ ਬਾਡੀਗਾਰਡ ਵੱਲੋ ਇਸ ਨੌਜਵਾਨ ਨੂੰ ਮਾਰਦੇ-ਕੁੱਟ ਹੋਏ ਸਟੇਜ ਤੋ ਥੱਲੇ ਸੁੱਟ ਦਿੱਤਾ ਉਧਰ ਇਸੇ ਹੀ ਨੌਜਵਾਨ ਦੀ ਥੱਲੇ ਖੱੜੇ ਪੁਲਿਸ ਮੁਲਾਜਮਾ ਵੱਲੋ ਵੀ ਜੰਮ ਕੇ ਪਿਟਾਈ ਕੀਤੀ ਗਈ ।ਜਦੋ ਇਸ ਸਾਰੇ ਮਾਰਕੁਟਾਈ ਦੇ ਦ੍ਰਿਸ ਨੂੰ ਦੈਖਦੇ ਹੋਏ ਪੱਤਰਕਾਰਾ ਵੱਲੋ ਇਸ ਦੀ ਕਵਰੇਜ ਕਰਨ ਲਈ ਅੱਗੇ ਵੱਦਿਆ ਤਾ ਉਥੇ ਮਜੂਦ ਪੁਲਿਸ ਕਰਮਚਾਰੀ ਵੱਲੋ ਪੱਤਰਕਾਰ ਦੇ ਕੈਮਰੇ ਨੂੰ ਖੋਹਣ ਦੀ ਕੋਸ਼ਿਸ ਕੀਤੀ ਗਈ ਤੇ ਉਸ ਨਾਲ ਦੁਰਵਿਹਾਰ ਵੀ ਕੀਤਾ ਗਿਆ ਜਦ ਇਸ ਗੱਲ ਨੂੰ ਲੈ ਕੇ ਉਥੇ ਮੇਲੇ ਵਿੱਚ ਮਜੂਦ ਪੱਤਰਕਾਰਾ ਭਾਈਚਾਰਾ ਵੱਲੋ ਇਸ ਦਾ ਵਿਰੋਧ ਕੀਤਾ ਗਿਆ ਤਾ ਪ੍ਰਬੰਧਕਾ ਵੱਲੋ ਮਾਮਲੇ ਦੀ ਗੰਬੀਰਤਾ ਨੂੰ ਵੇਖਦੇ ਹੋਏ ਪੱਤਰਕਾਰਾ ਨੂੰ ਸੱਮਝਾ-ਬੁਝਾ ਕੇ ਮਾਮਲੇ ਨੂੰ ਸ਼ਾਤ ਕਰਨ ਦੀ ਕੋਸ਼ਿਸ ਕੀਤੀ ਅਤੇ ਨਾਲ ਹੀ ਮੌਕੇ ਤੇ ਮਜੂਦ ਥਾਣਾ ਭਰਭਾਰੀ ਵੱਲੋ ਵੀ ਆਪਣੇ ਮੁਲਾਜਮ ਨੂੰ ਡਾਂਟ ਡੱਪਟ ਕੀਤੀ।ਉਧਰ ਪੱਤਰਕਾਰਾਂ ਵੱਲੋ ਪੁਲਿਸ ਵੱਲੋ ਪ੍ਰੈਸ ਤੇ ਕੀਤੇ ਗਏ ਹੱਮਲੇ ਤੇ ਪੁਲਿਸ ਪ੍ਰਸ਼ਾਸਨ ਦੀ ਘੋਰ ਨਿੰਦਾ ਕੀਤੀ ਗਈ ਅਤੇ ਇਸ ਸੰਬਧ ਵਿੱਚ ਪੁਲਿਸ ਦੇ ਉੱਚ ਅਧਿਕਾਰੀਆ ਨੂੰ ਸੂਚਿਤ ਕਰਨ ਦੀ ਗੱਲ ਆਖੀ ਗਈ।