Ferozepur News

ਫਿਰੋਜ਼ਪੁਰ ਜ਼ਿਲ•ੇ ਵਿਚ ਕੋਹੜ ਰੋਗ ਦਾ ਸਰਵੇ ਕਰਵਾਇਆ

laprosy
ਫਿਰੋਜ਼ਪੁਰ 27 ਫਰਵਰੀ(ਏ.ਸੀ.ਚਾਵਲਾ)ਸਟੇਟ ਹੈਡਕੁਆਟਰ ਦੁਆਰਾ ਪ੍ਰਾਪਤ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜਪੁਰ ਜ਼ਿਲੇ ਵਿਚ ਕੋਹੜ ਰੋਗ ਦਾ ਸਰਵੇ ਕਰਵਾਇਆ ਗਿਆ । ਇਹ ਸਰਵੇ ਸਿਵਲ ਸਰਜਨ ਡਾ. ਵਾਈ ਕੇ ਗੁਪਤਾ ਦੀ ਅਗਵਾਈ ਹੇਠ ਕਰਵਾਇਆ। ਇਸ ਵਿਚ ਫਿਰੋਜਪੁਰ ਜ਼ਿਲ•ੇ ਦੇ ਸਾਰੇ ਬਲਾਕਾਂ ਦਾ ਸਰਵੇ ਕੀਤਾ ਗਿਆ। ਗੁਰੂਹਰਸਹਾਏ, ਮਮਦੋਟ, ਜ਼ੀਰਾ, ਕੱਸੋਆਣਾ, ਮੱਖੂ ਅਤੇ ਫਿਰੋਜਸ਼ਾਹ ਸਨ। ਡਾ. ਨੀਰਜਾ ਤਲਵਾੜ ਜ਼ਿਲ•ਾ ਲੈਪਰੋਸੀ ਅਫਸਰ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਸਰਵੇ ਦੌਰਾਨ ਤਿੰਨ ਨਵੇਂ ਕੇਸ ਕੋਹੜ ਰੋਗ ਦੇ ਪਾਏ ਗਏ । ਉਨਾ ਦੱਸਿਆ ਕਿ ਪੰਜਾਬ ਵਿਚ ਕੋਹੜ ਰੋਗ 20/10000 ਕੇਸ ਹਨ ਅਤੇ ਭਾਰਤ ਵਿਚ ਕੋਹੜ ਰੋਗ ਦੇ ਮਰੀਜ਼ਾਂ ਦੀ ਗਿਣਤੀ 74/10000 ਅਤੇ ਫਿਰੋਜ਼ਪੁਰ ਦੀ 01/10000 ਦੇ ਕਰੀਬ ਹੈ। ਨੋਨ ਮੈਡੀਕਲ ਸੁਪਰਵਾਈਜਰ ਮਨਜਿੰਦਰ ਕੌਰ ਨੇ ਦੱਸਿਆ ਕਿ ਇਸ ਸਰਵੇ ਵਿਚ ਤਿੰਨ ਨਵੇਂ ਕੋਹੜ ਦੇ ਮਰੀਜ਼ ਪਾਏ ਗਏ। ਡਾ. ਨੀਰਜਾ ਤਲਵਾੜ ਨੇ ਦੱਸਿਆ ਕਿ ਸਾਰੇ ਫਿਰੋਜ਼ਪੁਰ ਜ਼ਿਲ•ੇ ਵਿਚ 16 ਕੋਹੜ ਰੋਗ ਦੇ ਮਰੀਜ਼ ਹਨ। ਜਿਨ•ਾਂ ਦਾ ਇਲਾਜ ਚੱਲ ਰਿਹਾ ਹੈ। ਜਿਨ•ਾਂ ਵਿਚੋਂ 2 ਪੰਜਾਬੀ ਹਨ ਅਤੇ ਬਾਕੀ ਅਦਰ ਸਟੇਟਸ ਤੋਂ ਹਨ। ਉਨ•ਾਂ ਦੱਸਿਆ ਕਿ ਇਸ ਰੋਗ ਜ਼ਿਆਦਾ ਮਰੀਜ ਲੁਧਿਆਣਾ (102) ਵਿਖੇ ਹਨ। ਮੋਹਾਲੀ ਵਿਚ 64 ਕੇਸ, ਜਲੰਧਰ ਵਿਚ 62 ਅਤੇ ਅੰਮ੍ਰਿਤਸਰ ਵਿਚ 58 ਕੇਸ ਹਨ। ਇਸ ਸਰਵੇ ਵਿਚ ਸ਼੍ਰੀਮਤੀ ਮਨਜਿੰਦਰ ਕੌਰ ਘਰ ਘਰ ਜਾ ਕੇ ਲੋਕਾਂ ਨੂੰ ਕੋਹੜ ਪ੍ਰਤੀ ਜਾਗਰੂਤ ਕਰਨ ਲਈ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਇਸ਼ਤਿਹਾਰ ਵੀ ਵੰਡੇ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਕੋਹੜ ਰੋਗ ਸੂਖਮ ਜੀਵਾਣੂਆ ਦਆਰਾ ਫੈਲਦਾ ਹੈ ਇਹ ਬਹੁਤ ਹੀ ਘੱਟ ਛੂਤ ਦਾ ਰੋਗ ਹੈ। ਇਹ ਮੁੱਖ ਤੌਰ ਤੇ ਚਮੜੀ ਅਤੇ ਨਸਾਂ ਉਤੇ ਅਸਰ ਕਰਦਾ ਹੈ। ਇਹ ਹੋਲੀ ਹੋਲੀ ਵਧਦਾ ਹੈ ਅਤੇ ਇਸ ਦੇ ਕਿਟਾਣੂ ਮੁੱਢਲੀ ਅਵਸਥਾ ਤੋਂ ਰੋਗ ਦੇ ਲੱਛਣਾਂ ਤੱਕ ਔਸਤਨ 3 ਸਾਲ ਲੈਂਦੇ ਹਨ। ਇਹ ਕਿਸੇ ਵੀ ਉਮਰ ਵਿਚ ਮਰਦ ਜਾਂ ਔਰਤ ਨੂੰ ਲੱਗ ਸਕਦਾ ਹੈ। ਕੋਹੜ ਰੋਗ ਦੇ ਖਾਤਮੇ ਦਾ ਅਰਥ ਹੈ ਬਿਮਾਰੀ ਦੇ ਬੋਝ ਨੂੰ ਘੱਟ ਕਰ ਦੇਣਾ ਜੇਕਰ ਸਾਰੇ ਰਲਕੇ ਇਕ ਹੰਬਲਾ ਮਾਰੀਏ ਤਾਂ ਇਹ ਆਪਣੇ ਸਮਾਜ ਵਿਚੋਂ ਬਿਲਕੁਲ ਖਤਮ ਹੋ ਸਕਦਾ ਹੈ। ਕੋਹੜ ਦੇ ਮਰੀਜ਼ ਬਿਲਕੁਲ ਸੁਭਾਵਕ ਜੀਵਨ ਜੀ ਸਕਦੇ ਹਨ। ਜੇਕਰ ਇਸ ਬਿਮਾਰੀ ਦਾ ਵੇਲੇ ਸਿਰ ਪਤਾ ਲਗ ਸਕੇ ਅਤੇ ਐਮ.ਡੀ.ਟੀ ਨਾਲ ਇਲਾਜ ਕੀਤੇ ਜਾਵੇ ਤਾਂ ਕੋਹੜ ਰੋਗ ਨਾਲ ਅੰਗਹੀਣਤਾ ਨਹੀਂ ਹੋਵੇਗੀ। ਇਸ ਦੀ ਦਵਾਈ ਸਿਵਲ ਹਸਪਤਾਲ ਤੋਂ ਬਿਲਕੁਲ ਮੁਫਤ ਮਿਲਦੀ ਹੈ।

Related Articles

Back to top button