Ferozepur News
ਫਿਰੋਜ਼ਪੁਰ ਸ਼ਹਿਰ ਦੇ ਬਜ਼ਾਰਾਂ ਵਿਚ ਸਵੇਰੇ 9.00 ਵਜੇ ਤੋ ਰਾਤ 8.00 ਵਜੇ ਤੱਕ ਭਾਰੀ ਵਾਹਣਾ ਦੀ ਐਂਟਰੀ ਤੇ ਪੂਰਨ ਤੌਰ ਤੇ ਪਾਬੰਦੀ
ਫਿਰੋਜ਼ਪੁਰ 8 ਜੁਲਾਈ ( ਏ.ਸੀ.ਚਾਵਲਾ) ਜਿਲ•ਾ ਮੈਜਿਸਟਰੇਟ ਫਿਰੋਜ਼ਪੁਰ ਸ.ਰਵਿੰਦਰ ਸਿੰਘ ਆਈ.ਏ.ਐਸ ਵੱਲੋਂ ਪਬਲਿਕ ਦੀ ਸੁਰਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰਖਦੇ ਹੋਏ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਇਆ ਫਿਰੋਜ਼ਪੁਰ ਸ਼ਹਿਰ ਵਿੱਚ ਹੁਕਮਾਂ ਦੀ ਮਿਆਦ ਤੱਕ ਹਰ ਸ਼ਨੀਵਾਰ ਅਤੇ ਐਤਵਾਰ ਦੇ ਦਿਨਾਂ ਤੋ ਇਲਾਵਾ ਬਾਕੀ ਦਿਨਾਂ ਵਿਚ ਇਨ•ਾਂ ਪੁਆਇੰਟਾਂ ਦੇ ਮੋਰੀ ਗੇਟ, ਬਗ਼ਦਾਦੀ ਗੇਟ, ਜੀਰਾ ਗੇਟ, ਮੈਗਜੀਨੀ ਗੇਟ, ਮੁਲਤਾਨੀ ਗੇਟ ਆਦਿ ਬਜ਼ਾਰਾਂ ਵਿਚ ਸਵੇਰੇ 9.00 ਵਜੇ ਤੋ ਰਾਤ 8.00 ਵਜੇ ਤੱਕ ਭਾਰੀ ਵਾਹਣਾ ਦੀ ਐਂਟਰੀ ਤੇ ਪੂਰਨ ਤੌਰ ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ। ਜਿਲ•ਾ ਮੈਜਿਸਟਰੇਟ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਸ਼ਹਿਰ ਏਰੀਆ ਵਿਚ ਟਰੈਫ਼ਿਕ ਬਹੁਤ ਜਿਆਦਾ ਹੋਣ ਕਰਕੇ ਅਕਸਰ ਹੀ ਜਾਮ ਲੱਗੇ ਰਹਿੰਦੇ ਹਨ ਅਤੇ ਦੁਰਘਟਨਾਵਾਂ ਹੋਣ ਅਤੇ ਟਰੈਫ਼ਿਕ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦੀ ਸੰਭਾਵਨਾ ਬਨੀ ਰਹਿੰਦੀ ਹੈ। ਇਹ ਹੁਕਮ 31-07-2015 ਤੱਕ ਜਾਰੀ ਰਹਿਣਗੇ।