ਫਿਰੋਜ਼ਪੁਰ ਸ਼ਹਿਰ ਦਾ ਵਿਕਾਸ ਅਟਲ ਮਿਸ਼ਨ ਫ਼ਾਰ ਰਿਜ਼ੂਵਨੇਸ਼ਨ ਐਂਡ ਅਰਬਨ ਟਾਰੰਸਫਾਰਮੇਸ਼ਨ ਤਹਿਤ ਹੋਵੇਗਾ: ਗੁਪਤਾ
ਫਿਰੋਜ਼ਪੁਰ 21 ਮਈ (ਏ.ਸੀ.ਚਾਵਲਾ) ਫਿਰੋਜਪੁਰ ਵਾਸੀਆਂ ਲਈ ਇਹ ਖ਼ਬਰ ਵੱਡੀ ਖ਼ੁਸ਼ੀ ਤੋਂ ਘੱਟ ਨਹੀਂ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਅਟਲ ਮਿਸ਼ਨ ਫ਼ਾਰ ਰਿਜ਼ੂਵਨੇਸ਼ਨ ਐਂਡ ਅਰਬਨ ਟਾਰੰਸਫਾਰਮੇਸ਼ਨ ਪ੍ਰਾਜੈਕਟ ਤਹਿਤ ਦੇਸ਼ ਦੇ 500 ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਇਸ ਵਿਚ ਇਤਿਹਾਸਕ ਸ਼ਹਿਰ ਫਿਰੋਜਪੁਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਅਸ਼ੋਕ ਗੁਪਤਾ ਸਕੱਤਰ ਸਥਾਨਕ ਸਰਕਾਰਾਂ ਪੰਜਾਬ ਨੇ ਸਥਾਨਕ ਰੈਸਟ ਹਾਊਸ ਵਿਖੇ ਪੰਜਾਬ ਪ੍ਰਧਾਨ ਭਾਜਪਾ ਕਮਲ ਸ਼ਰਮਾ ਦੀ ਹਾਜ਼ਰੀ ਵਿਚ ਜ਼ਿਲ•ਾ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜ਼ੀ. ਡੀ. ਪੀ. ਐਸ. ਖਰਬੰਦਾ ਵੀ ਹਾਜ਼ਰ ਸਨ। ਗੁਪਤਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਅਟਲ ਮਿਸ਼ਨ ਫ਼ਾਰ ਰਿਜ਼ੂਵਨੇਸ਼ਨ ਐਂਡ ਅਰਬਨ ਟਾਰੰਸਫਾਰਮੇਸ਼ਨ ਤਹਿਤ ਰਾਜ ਦੇ 18 ਸ਼ਹਿਰਾਂ ਨੂੰ ਲਿਆਂਦਾ ਗਿਆ ਹੈ ਜਿਸ ਤਹਿਤ ਸ਼ਹਿਰ ਨੂੰ ਏ ਗ੍ਰੇਡ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੂਰੇ ਦੇਸ਼ ਵਿਚ 500 ਸ਼ਹਿਰਾਂ ਨੂੰ ਮਾਡਰਨ ਸਿਟੀ ਵਜੋਂ ਵਿਕਸਤ ਕੀਤਾ ਜਾਣਾ ਹੈ। ਉਨ•ਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ। ਇਸ ਤੇ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਕਮਲ ਸ਼ਰਮਾ ਨੇ ਇਸ ਪ੍ਰਾਜੈਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਫਿਰੋਜ਼ਪੁਰ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਇਸ ਪ੍ਰਾਜੈਕਟ ਨਾਲ ਫਿਰੋਜ਼ਪੁਰ ਦਾ ਸਰਵਪੱਖੀ ਵਿਕਾਸ ਹੋਵੇਗਾ। ਉਨ•ਾਂ ਕਿਹਾ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਸਤੀ ਟੈਂਕਾਂ ਵਾਲੀ ਵਿਖੇ ਰੇਲਵੇ ਕਰਾਸਿੰਗ ਤੇ ਅੰਡਰ ਬ੍ਰਿਜ ਬਣੇਗਾ। ਡਿਪਟੀ ਕਮਿਸ਼ਨਰ ਇੰਜ਼ੀ. ਡੀ.ਪੀ.ਐਸ.ਖਰਬੰਦਾ ਨੇ ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਕਮਲ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਸੜਕਾਂ ਪੁਲਾਂ, ਸੀਵਰੇਜ, ਸਟਰੀਟ ਲਾਈਟ, ਸਾਲਿਡ ਵੇਸਟ, ਪੀਣ ਵਾਲੇ ਪਾਣੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਫਿਰੋਜਪੁਰ ਸ਼ਹਿਰ ਏ ਗ੍ਰੇਡ ਸਿਟੀ ਬਣੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਿਤ ਕੁਮਾਰ, ਸੁਖਦੇਵ ਸਿੰਘ ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ, ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਰਮੇਸ਼ ਵਰਮਾ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਰਵਿੰਦਰ ਸਿੰਘ ਸੰਧੂ ,ਜ਼ਿਲ•ਾ ਭਾਜਪਾ ਪ੍ਰਧਾਨ ਜੁਗਰਾਜ ਸਿੰਘ ਕਟੋਰਾ, ਨਵਨੀਤ ਗੋਰਾ ਪ੍ਰਧਾਨ ਜ਼ਿਲ•ਾ ਅਕਾਲੀ ਦਲ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਧਰਮਪਾਲ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਜਸਵੰਤ ਸਿੰਘ ਬੜੈਚ, ਵਰਿੰਦਰ ਸਿੰਗਲਾ, ਅਸ਼ਵਨੀ ਮਹਿਤਾ, ਅਰਵਿੰਦਰ ਛੀਨਾ, ਜਿੰਮੀ ਸੰਧੂ , ਸਮੂਹ ਨਗਰ ਕੌਂਸਲਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।