ਫਿਰੋਜ਼ਪੁਰ ਵਿੱਚ ਪੱਛਮੀ ਕਮਾਂਡ ਦਾ ਅਲੰਕਰਣ ਸਮਾਰੋਹ ਆਯੋਜਿਤ
ਇੱਕ ਪ੍ਰਭਾਵਸ਼ਾਲੀ ਅਲੰਕਰਣ ਸਮਾਰੋਹ ਵਿੱਚ, ਲੇਫਟੀਨੇਂਟ ਜਨਰਲ ਕੇ ਜੇ ਸਿੰਘ, ਏ ਵੀ ਐਸ ਐਮ(ਬਾਰ), ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ ਪੱਛਮੀ ਕਮਾਂਡ ਵਲੋਂ ੨੬ ਅਧਿਕਾਰੀਆਂ, ਜੂਨੀਅਰ ਕਮਿਸ਼ਨ ਅਧਿਕਾਰੀਆਂ ਅਤੇ ਜਵਾਨਾਂ ਨੂੰ ਉਹਨਾਂ ਦੀ ਵੀਰਤਾ ਅਤੇ ਵਿਸ਼ਿਸਟ ਸੇਵਾ ਲਈ ਫਿਰੋਜ਼ਪੁਰ ਕੈਂਟ ਵਿਖੇ ੨੮ ਫਰਵਰੀ ੨੦੧੫ ਨੂੰ ਵੀਰਤਾ ਪੁਰਸਕਾਰ ਅਤੇ ਵਿਸ਼ਿਸ਼ਟ ਸੇਵਾ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਅਲੰਕਰਣ ਸਮਾਰੋਹ ਦਾ ਆਯੋਜਨ ਗੋਲਡਨ ਏਰੋ ਡਿਵੀਜ਼ਨ ਨੇ ਵਜ਼ਰ ਕੋਰ ਦੀ ਦੇਖ-ਰੇਖ ਹੇਠ ਕੀਤਾ।
ਇਨ•ਾਂ ਪੁਰਸਕਾਰਾਂ ਵਿੱਚ ੦੧ ਯੁੱਧ ਸੇਵਾ ਮੈਡਲ, ੧੪ ਸੈਨਾ ਮੈਡਲ(ਵੀਰਤਾ), ੦੩ ਸੈਨਾ ਮੈਡਲ (ਵਿਸ਼ਿਸ਼ਟ ਸੇਵਾ ਪੱਦਕ) ਅਤੇ ੦੮ ਵਿਸ਼ਿਸ਼ਟ ਸੇਵਾ ਮੈਡਲ ਸ਼ਾਮਿਲ ਹਨ।ਲੇਫਟੀਨੇਂਟ ਜਨਰਲ ਕੇ ਜੇ ਸਿੰਘ, ਏ ਵੀ ਐਸ ਐਮ(ਬਾਰ), ਵੱਲੋਂ ੧੪ ਯੂਨਿਟਾਂ ਨੂੰ ਸੈਨਾ ਅਤੇ ਲੋਕਲ ਏਰੀਏ ਵਿੱਚ ਪਿਛਲੇ ਸਾਲ ਮਹੱਤਵਪੂਰਣ ਯੋਗਦਾਨ ਦੇ ਲਈ ਯੂਨਿਟ ਪ੍ਰਸ਼ੰਸਾ ਪੱਤਰ ਵੀ ਦਿਤੇ ਗਏ।
ਸੈਨਿਕਾਂ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਅਤੇ ਸੇਵਾ ਮੁਕਤ ਸੈਨਿਕ ਵੀ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ। ਸਮਾਰੋਹ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਲੇਫਟੀਨੇਂਟ ਜਨਰਲ ਐਨ ਪੀ ਐਸ ਹੀਰਾ, ਏ ਵੀ ਐਸ ਐਮ, ਐਸ ਐਮ, ਜਨਰਲ ਆਫਿਸਰ ਕਮਾਂਡਿੰਗ, ਵੱਜਰਾ ਕੋਰ ਅਤੇ ਪੱਛਮੀ ਕਮਾਂਡ ਦੇ ਵੱਡੇ ਅਧਿਕਾਰੀ ਮੁੱਖ ਸਨ।
ਪ੍ਰੋਗਰਾਮ ਵਿੱਚ ਪੁਰਸਕਾਰ ਹਾਸਿਲ ਕਰਨ ਵਾਲੇ ਅਤੇ ਉਹਨਾਂ ਦੇ ਰਿਸ਼ਤੇਦਾਰ ੨੭ ਫਰਵਰੀ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਤੇ ਹੂਸੈਨੀਵਾਲਾ ਗਏ ਅਤੇ ਸ਼ਰਧਾਂਜਲੀ ਭੇਂਟ ਕੀਤੀ। ੧੪ ਗੋਰਖਾਂ ਟ੍ਰੇਨਿੰਗ ਸੈਂਟਰ ਦੇ ਬੈਂਡ ਨੇ ੨੬ ਫਰਵਰੀ ੨੦੧੫ ਦੀ ਸ਼ਾਮ ਨੂੰ ਬਹੁਤ ਹੀ ਸ਼ਾਨਦਾਰ ਬੈਂਡ ਡਿਸਪਲੇਅ ਪੇਸ਼ ਕੀਤਾ।