ਫਿਰੋਜ਼ਪੁਰ ਮੋਗਾ ਰੋਡ ਤੇ ਪੰਚਾਇਤੀ ਜਮੀਨ ਤੇ ਬੀਜ਼ੀ ਗਈ ਪੋਸਤ ਅਫੀਮ ਦੀ ਖੇਤੀ
ਫਿਰੋਜ਼ਪੁਰ 07 ਅਪ੍ਰੈਲ (ਏ.ਸੀ.ਚਾਵਲਾ): ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਵਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਦੋਂ ਇਕ ਵੱਡਾ ਹੁੰਗਾਰਾ ਮਿਲਿਆ ਜਦੋਂ ਸੀ ਆਈ ਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ 2 ਕਨਾਲ ਜਗ•ਾ ਤੇ ਬੀਜ਼ੀ ਗਈ ਪੋਸਤ ਅਫੀਮ ਦੀ ਖੇਤੀ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ ਆਈ ਏ ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਉਨ•ਾਂ ਨੂੰ ਕਿਸੇ ਮੁਖਬਰੀ ਨੇ ਗੁਪਤ ਇਤਲਾਹ ਕੀਤੀ ਸੀ ਕਿ ਫਿਰੋਜ਼ਪੁਰ ਮੋਗਾ ਰੋਡ ਤੇ ਸਥਿਤ ਪਿੰਡ ਮੱਲਵਾਲ ਕਦੀਮ (ਬਸਤੀ ਭਾਗ ਸਿੰਘ ਵਾਲੀ) ਵਾਲੀ ਵਿਖੇ ਇਕ ਵਿਅਕਤੀ ਨੇ ਪੰਚਾਇਤੀ ਜਮੀਨ ਤੇ ਅਫੀਮ ਅਤੇ ਪੋਸਤ ਦੀ ਖੇਤੀ ਕੀਤੀ ਹੋਈ ਹੈ। ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਅੱਜ ਦੁਪਹਿਰ ਵੇਲੇ ਉਨ•ਾਂ ਨੇ ਆਪਣੀ ਪੁਲਸ ਪਾਰਟੀ ਸਮੇਤ ਫਿਰੋਜ਼ਪੁਰ ਮੋਗਾ ਰੋਡ ਤੇ ਸਥਿਤ ਪਿੰਡ ਮੱਲਵਾਲ ਕਦੀਮ (ਬਸਤੀ ਭਾਗ ਸਿੰਘ ਵਾਲੀ) ਵਿਖੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਪੰਚਾਇਤੀ ਜਮੀਨ ਤੇ ਬੀਜ਼ੀ ਗਈ ਅਫੀਮ ਪੋਸਤ ਦੀ ਖੇਤੀ ਬਰਾਮਦ ਹੋਈ ਹੈ। ਪੁਲਸ ਨੇ ਦੱਸਿਆ ਕਿ ਜਿਸ ਵਿਅਕਤੀ ਵਲੋਂ ਇਹ ਅਫੀਮ ਅਤੇ ਪੋਸਤ ਦੀ ਖੇਤੀ ਕੀਤੀ ਜਾ ਰਹੀ ਸੀ ਉਸ ਦੀ ਪਛਾਣ ਮੇਹਰ ਸਿੰਘ ਵਾਸੀ ਫਿਰੋਜ਼ਪੁਰ ਮੋਗਾ ਰੋਡ ਤੇ ਸਥਿਤ ਪਿੰਡ ਮੱਲਵਾਲ ਕਦੀਮ (ਬਸਤੀ ਭਾਗ ਸਿੰਘ ਵਾਲੀ) ਵਜੋਂ ਹੋਈ ਹੈ। ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਜਮੀਨ ਤੇ ਜੋ ਅਫੀਮ ਅਤੇ ਪੋਸਤ ਦੀ ਖੇਤੀ ਕੀਤੀ ਗਈ ਸੀ ਨੂੰ ਬਰਾਮਦ ਕਰਕੇ ਆਪਣੇ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਮੇਹਰ ਸਿੰਘ ਵਾਸੀ ਫਿਰੋਜ਼ਪੁਰ ਮੋਗਾ ਰੋਡ ਤੇ ਸਥਿਤ ਪਿੰਡ ਮੱਲਵਾਲ ਕਦੀਮ (ਬਸਤੀ ਭਾਗ ਸਿੰਘ ਵਾਲੀ) ਮੌਕਾ ਪਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ, ਜਿਸ ਦੇ ਵਿਰੁੱਧ ਸਬੰਧਤ ਥਾਣਾ ਕੁਲਗੜੀ ਦੀ ਪੁਲਸ ਵਲੋਂ ਐਨ ਡੀ ਪੀ ਐਸ ਐਕਟ ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।