Ferozepur News

ਫਿਰੋਜ਼ਪੁਰ ਪੁਲਸ ਵਲੋਂ ਹੈਰੋਇਨ ਦੇ ਕੇਸ ਵਿਚ ਭਗੌੜੇ ਸਮਗਲਰ ਸਮੇਤ 3 ਗ੍ਰਿਫਤਾਰ

26FZR03ਫ਼ਿਰੋਜ਼ਪੁਰ 26 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਆਈ. ਪੀ. ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਪੁਲਸ ਵਲੋਂ ਹੈਰੋਇਨ ਦੇ ਕੇਸ ਵਿਚ ਭਗੌੜੇ ਸਮਗਲਰ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਕੋਲੋਂ 2 ਕਿਲੋ 265 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਕਪਤਾਨ ਪੁਲਸ ਇੰਨਵੈਸਟੀਗੇਸ਼ਨ ਫਿਰੋਜ਼ਪੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਹਰਭਜਨ ਸਿੰਘ ਉਰਫ ਰਾਣਾ ਵਾਸੀ ਨਿਹਾਲਾ ਕਿਲਚਾ, ਰਿਸ਼ੀ ਬਾਂਬਰ ਵਾਸੀ ਜੀਰਕਪੁਰ, ਸੌਰਵ ਵਾਸੀ ਫਿਲੌਰ ਨੂੰ ਕਾਬੂ ਕਰਕੇ ਇਨ•ਾਂ ਕੋਲੋਂ 22 ਕਿਲੋ 530 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਨ•ਾਂ ਨੇ ਦੱਸਿਆ ਕਿ ਅੱਗੇ ਕਾਰਵਾਈ ਕਰਦੇ ਹੋਏ ਸਮਗਰਲਰ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਹਰਨੇਕ ਸਿੰਘ ਵਾਸੀ ਗੱਟੀ ਰਾਜੋਕੇ ਥਾਣਾ ਸਦਰ ਫਿਰੋਜ਼ਪੁਰ, ਗੁਰਮੁੱਖ ਸਿੰਘ ਉਰਫ ਬਿੱਟੂ ਪੁੱਤਰ ਕਰਮ ਸਿੰਘ ਵਾਸੀ ਰੁਹੇਲਾ ਹਾਜ਼ੀ ਥਾਣਾ ਮਮਦੋਟ ਨੂੰ ਥਾਣਾ ਮਮਦੋਟ ਦੀ ਪੁਲਸ ਪਾਰਟੀ ਵਲੋਂ 24 ਦਸੰਬਰ 2015 ਨੂੰ ਇਕ ਖੁਫੀਆ ਇਤਲਾਹ ਮਿਲਣ ਤੇ ਕਾਰਵਾਈ ਕਰਦੇ ਹੋਏ ਗੰਦੂ ਕਿਲਚਾ ਬੰਨ ਨਜ਼ਦੀਕ ਤੋਂ ਕਾਬੂ ਕਰਕੇ ਇਨ•ਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਉਨ•ਾਂ ਫੜੇ ਗਏ ਵਿਅਕਤੀਆਂ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਗੁਰਦੀਪ ਸਿੰਘ ਉਰਫ ਦੀਪਾ ਅਤੇ ਗੁਰਮੁੱਖ ਸਿੰਘ ਉਰਫ ਬਿੱਟੂ ਪਾਸੋਂ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਇਹ ਹੈਰੋਇਨ ਵੀ ਉਨ•ਾਂ ਨੇ ਪਾਕਿਸਤਾਨ ਵਿਚ ਬੈਠੇ ਸਮਗਲਰਾਂ ਨਾਲ ਤਾਲਮੇਲ ਕਰਕੇ ਮੰਗਵਾਈ ਸੀ। ਗੁਰਦੀਪ ਸਿੰਘ ਉਰਫ ਦੀਪਾ ਜਿਸ ਦੇ ਖਿਲਾਫ ਪਹਿਲਾ ਵੀ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਅਤੇ ਥਾਣਾ ਸਦਰ ਵਿਖੇ 382, 353, 186, 342, 506, 148, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਹੈ। ਇਸੇ ਤਰ•ਾਂ 24 ਦਸੰਬਰ 2015 ਨੂੰ ਥਾਣਾ ਮਮਦੋਟ ਦੀ ਪੁਲਸ ਵਲੋਂ ਦੌਰਾਨੇ ਚੈਕਿੰਗ ਪਿੰਡ ਨਿਹਾਲਾ ਕਿਲਚਾ ਏਰੀਆ ਵਿਚ ਚੰਨਾ ਪੁੱਤਰ ਪਿਆਰਾ ਸਿੰਘ ਵਾਸੀ ਨਿਹਾਲਾ ਕਿਲਚਾ ਨੂੰ ਸ਼ੱਕ ਦੀ ਬਿਨ•ਾ ਤੇ ਕਾਬੂ ਕਰਕੇ ਇਸ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਕੀਤੀ। ਗ੍ਰਿਫਤਾਰ ਕੀਤੇ ਗਏ ਚੰਨਾ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਸ ਖਿਲਾਫ ਪਹਿਲਾ ਵੀ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਮਮਦੋਟ ਵਿਖੇ ਮਾਮਲਾ ਦਰਜ ਹੈ। 25 ਅਗਸਤ 2015 ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Related Articles

Back to top button