ਫਿਰੋਜ਼ਪੁਰ ਪੁਰਾਣੇ ਕੱਚਰੇ ਤੋਂ ਮੁਕਤ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ. . ਅੰਮ੍ਰਿਤ ਸਿੰਘ
ਜ਼ਿਲ੍ਹੇ ਦੀਆਂ 8 ਨਗਰ ਕੌਂਸਲਾਂ ਵਿਚੋਂ 7911 ਮੀਟਰਕ ਟਨ ਪੁਰਾਣਾ ਕੱਚਰਾ ਸਾਫ ਕੀਤਾ ਗਿਆ ਅਤੇ ਕੂੜਾ ਡੰਪ ਹਟਾਏ ਗਏ
ਫਿਰੋਜ਼ਪੁਰ ਪੁਰਾਣੇ ਕੱਚਰੇ ਤੋਂ ਮੁਕਤ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ. . ਅੰਮ੍ਰਿਤ ਸਿੰਘ
ਜ਼ਿਲ੍ਹੇ ਦੀਆਂ 8 ਨਗਰ ਕੌਂਸਲਾਂ ਵਿਚੋਂ 7911 ਮੀਟਰਕ ਟਨ ਪੁਰਾਣਾ ਕੱਚਰਾ ਸਾਫ ਕੀਤਾ ਗਿਆ ਅਤੇ ਕੂੜਾ ਡੰਪ ਹਟਾਏ ਗਏ
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ, ਸਫਾਈ ਕਰਮਚਾਰੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀ ਵਧਾਈ
ਫਿਰੋਜ਼ਪੁਰ, 15 ਦਸੰਬਰ 2022.
ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹਾ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ ਤੇ ਹੁਣ ਜ਼ਿਲ੍ਹੇ ਵਿਚੋਂ ਪੁਰਾਣਾ ਕੱਚਰਾ ਹਟਾ ਕੇ ਅਤੇ ਇਸ ਕੱਚਰੇ ਨੂੰ ਰੀਸਾਈਕਲ ਕਰਕੇ ਵਰਤੋਂ ਵਿੱਚ ਲਿਆਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜੋ ਕਿ ਸਮੁੱਚੇ ਜ਼ਿਲ੍ਹਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ।
ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 8 ਨਗਰ ਕੌਂਸਲਾਂ-ਨਗਰ ਪੰਚਾਇਤਾਂ ਜਿਨ੍ਹਾਂ ਵਿਚੋਂ ਫਿਰੋਜ਼ਪੁਰ, ਜ਼ੀਰਾ, ਗੁਰੂਹਰਸਹਾਏ, ਤਲਵੰਡੀ ਭਾਈ, ਮੱਲਾਂਵਾਲਾ, ਮੱਖੂ, ਮੁੱਦਕੀ ਅਤੇ ਮਮਦੋਟ ਵਲੋਂ ਐਨ.ਜੀ.ਟੀ. ਦੀਆਂ ਗਾਈਡਲਾਈਨਜ਼ ਅਤੇ ਮਿਉਂਸਿਪਲ ਸਾਲਡ ਵੇਸਟ ਮੈਨਜਮੈਂਟ ਤਹਿਤ ਕੂੜਾ ਕਰਕਟ ਦੇ ਵਧੀਆ ਪ੍ਰਬੰਧਨ ਤਹਿਤ ਮਿੱਥੇ ਟੀਚੇ ਨੂੰ ਪੂਰਾ ਕਰਨ ਦਾ ਨਾਮਣਾ ਖੱਟਿਆ ਹੈ। ਉਨ੍ਹਾਂ ਦੱਸਿਆ ਕਿ 8 ਨਗਰ ਕੌਂਸਲਾਂ-ਨਗਰ ਪੰਚਾਇਤਾਂ ਵਿੱਚ ਕੂੜਾ ਪ੍ਰਬੰਧਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਇਨ੍ਹਾਂ ਸਾਰੀਆਂ ਨਗਰ ਕੌਂਸਲਾਂ ਵਿੱਚ ਪੁਰਾਣੇ ਕੱਚਰੇ ਨੂੰ ਸਾਫ ਕੀਤਾ ਗਿਆ ਅਤੇ ਮਸ਼ੀਨਾਂ ਰਾਹੀਂ ਇਸ ਨੂੰ ਰੀਸਾਈਕਲ ਕਰਕੇ ਪਲਾਸਟਿਕ ਲਿਫਾਫੇ ਤੇ ਹੋਰ ਕੱਚਰੇ ਨੂੰ ਮਿੱਟੀ ਤੋਂ ਅਲੱਗ ਕਰਕੇ ਇਸ ਤੋਂ ਖਾਦ ਤਿਆਰ ਕੀਤੀ ਗਈ ਅਤੇ ਇਸ ਤੋਂ ਇਲਾਵਾ ਕੂੜੇ ਕਰਕਟ ਦੇ ਪੁਰਾਣੇ ਡੰਪਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਰੋਜ਼ਾਨਾ ਹੀ ਕੂੜਾ ਕਰਕਟ ਨੂੰ ਐਮ.ਆਰ.ਐਫ. ਅਤੇ ਕੰਪੋਸਟ ਪਿੱਟਾਂ ਵਿੱਚ ਭੇਜਿਆ ਜਾਂਦਾ ਹੈ ਅਤੇ ਰੋਜ਼ਾਨਾ ਕੂੜੇ ਕਰਕਟ ਤੋਂ ਕੱਚਰਾ ਅਲੱਗ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰੋਸੈਸ ਰੋਜ਼ਾਨਾ ਚੱਲਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਅਸੀਂ ਰੋਜ਼ਾਨਾ ਕੂੜਾ ਪ੍ਰਬੰਧਨ ਦਾ 100 ਫੀਸਦੀ ਟੀਚਾ ਪੂਰਾ ਕਰ ਲਿਆ ਹੈ ਅਤੇ ਫਿਰੋਜ਼ਪੁਰ ਪੰਜਾਬ ਦਾ ਪਹਿਲਾ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿਸ ਨੂੰ ਪੁਰਾਣੇ ਕੂੜੇ ਕਰਕਟ ਅਤੇ ਕੂੜੇ ਡੰਪਾਂ ਤੋਂ ਮੁਕਤੀ ਦਵਾਈ ਗਈ ਹੈ ਅਤੇ ਮੁਹਿੰਮ ਤਹਿਤ 7911 ਮੀਟਰਕ ਟਨ ਪੁਰਾਣਾ ਕੱਚਰਾ ਸਾਫ ਕੀਤਾ ਗਿਆ ਹੈ। ਉਨ੍ਹਾਂ ਇਸ ਪ੍ਰਾਪਤੀ ਤੇ ਇਸ ਕੰਮ ਵਿੱਚ ਲੱਗੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਸਫਾਈ ਸੇਵਕਾਂ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਸਹਿਯੋਗ ਨਾਲ ਫਿਰੋਜ਼ਪੁਰ ਨੂੰ ਗਾਰਬੇਜ਼ ਫਰੀ ਜ਼ਿਲ੍ਹਾ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।