Ferozepur News

ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ (ਅੰਡਰ 18) ਸ਼ਾਨੋ-ਸ਼ੌਕਤ ਨਾਲ ਸਮਾਪਤ

Ferozepur, October 18, 2018: ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡਾਂ (ਅੰਡਰ 18) ਅੱਜ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਅਮਿੱਟ ਯਾਦਾ ਛੱਡਦੀਆਂ ਹੋਈਆਂ ਸਮਾਪਤ ਹੋ ਗਈਆਂ। ਇਨ੍ਹਾ ਖੇਡ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿੱਚ ਸ. ਪ੍ਰੀਤਮ ਸਿੰਘ ਮਾਨਯੋਗ ਐਸ.ਐਸ.ਪੀ. ਫਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਉਨ੍ਹਾਂ ਦੇ ਨਾਲ ਸ਼੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ ਸੁਸਾਇਟੀ ਫਿਰੋਜ਼ਪੁਰ, ਸ਼੍ਰੀ ਗੁਰਵਿੰਦਰ ਸਿੰਘ ਸਹਾਇਕ ਸਿੱਖਿਆ ਅਫਸਰ (ਖੇਡਾਂ) ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਫਿਰੋਜਪੁਰ ਵੀ ਹਾਜ਼ਰ ਸਨ। ਸ਼੍ਰੀ ਸੁਨੀਲ ਕੁਮਾਰ ਜ਼ਿਲ੍ਹਾ ਖੇਡ ਅਫਸਰ, ਫਿਰੋਜ਼ਪੁਰ ਅਤੇ ਸਮੂਹ ਸਟਾਫ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਜੀ ਨੂੰ ਬੁੱਕੇ ਭੇਂਟ ਕਰਕੇ ਉਨ੍ਹਾ ਦਾ ਸੁਆਗਤ ਕੀਤਾ ਅਤੇ ਜੀ ਆਇਆ ਆਖਿਆ। ਮੁੱਖ ਮਹਿਮਾਨ ਜੀ ਵੱਲੋਂ ਫਾਈਨਲ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਜੀ ਨੇ ਦੱਸਿਆ ਕਿ ਸਾਡਾ ਮਕਸਦ ਖੇਡਾਂ ਦੇ ਖੇਤਰ ਵਿੱਚ ਉੱਚੀਆ ਬੁਲੰਦੀਆਂ ਹਾਸਲ ਕਰਕੇ ਆਪਣੇ ਦੇਸ਼ ਦਾ ਨਾਮ ਦੁਨੀਆਂ ਵਿੱਚ ਚਮਕਾਉਣਾ ਹੈ। ਉਨ੍ਹਾਂ ਅੱਜ ਹੋਏ ਕੁਝ ਫਾਈਨਲ ਮੁਕਾਬਲਿਆਂ ਦੇ ਵਿੱਚ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨਸ਼ਿਆ ਤੋਂ ਪਰ੍ਹੇ ਰਹਿ ਕੇ ਖੇਡਾਂ ਵਿੱਚ ਵੱਧ ਤੋਂ ਵੱਧ ਦਿਲਚਸਪੀ ਵਿਖਾਉਣ ਲਈ ਪ੍ਰੇਰਿਤ ਕੀਤਾ। 

ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ ਦੇ ਨਤੀਜਿਆਂ ਵਿੱਚਹੈਂਡਬਾਲ (ਲੜਕੇ) ਦੇ ਮੁਕਾਬਲਿਆਂ ਵਿੱਚ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਖੁਸ਼ਹਾਲ ਸਿੰਘ ਵਾਲਾ ਨੇ ਪਹਿਲਾ, ਸ਼ਹੀਦ ਭਗਤ ਸਿੰਘ ਐਜੂਕੇਸ਼ਨ ਸੁਸਾਇਟੀ ਫਿਰੋਜ਼ਪੁਰ ਨੇ ਦੂਜਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਖੋਹ-ਖੋਹ (ਲੜਕੇ) ਦੇ ਮੁਕਾਬਲਿਆਂ ਵਿੱਚ ਫਤਿਹਗੜ੍ਹ ਸਭਰਾਂ ਦੀ ਟੀਮ ਨੇ ਪਹਿਲਾ, ਮੱਲਾਂ ਵਾਲਾ ਖਾਸ ਦੀ ਟੀਮ ਨੇ ਦੂਜਾ ਅਤੇ ਫਤਿਹਗੜ੍ਹ ਸਭਰਾਂ ਕਲੱਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਦੇ ਹੋਏ ਫਾਈਨਲ ਮੁਕਾਬਲਿਆਂ ਵਿੱਚ 100 ਮੀਟਰ (ਲੜਕੇ) ਦੇ ਮੁਕਾਬਲਿਆਂ ਵਿੱਚ ਕਰਨ ਕੁਮਾਰ, ਰਾਜੂ, ਅਤੇ ਅਕਾਸ਼ਦੀਪ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। 100 ਮੀਟਰ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਸੋਚਾ ਰਾਣੀ, ਆਰਤੀ ਅਤੇ ਪਵਨਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। 3000 ਮੀਟਰ (ਲੜਕੇ) ਦੇ ਮੁਕਾਬਲਿਆਂ ਵਿੱਚ ਬੱਬੂ ਸਿੰਘ, ਲਵਪ੍ਰੀਤ ਸਿੰਘ ਅਤੇ ਕਰਨਜੀਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਜੈਵਲੀਨ ਥ੍ਰੋ ਦੇ ਮੁਕਾਬਲਿਆਂ ਵਿੱਚ ਅਮਨਦੀਪ ਸਿੰਘ, ਅੰਕੁਸ਼ ਕੁਮਾਰ ਅਤੇ ਪਵਨ ਸਿੰਘ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਬਾਸਕਿਟਬਾਲ (ਲੜਕੇ) ਦੇ ਮੁਕਾਬਲਿਆਂ ਵਿੱਚ ਬਰਦਰਜ ਬਾਸਕਿਟਬਾਲ ਕਲੱਬ ਫਿਰੋਜ਼ਪੁਰ ਨੇ ਪਹਿਲਾ, ਐਰ.ਐਸ.ਡੀ. ਰਾਜ ਰਤਨ ਸਕੂਲ ਨੇ ਦੂਜਾ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾ ਬਾਸਕਿਟਬਾਲ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਬਰਦਰਜ਼ ਕਲੱਬ ਫਿਰੋਜ਼ਪੁਰ ਦੀ ਟੀਮ ਨੇ ਪਹਿਲਾ, ਡੀ.ਸੀ. ਮਾਡਲ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਦੂਜਾ ਅਤੇ ਡੀ.ਸੀ. ਮਾਡਲ ਸੀਨੀ. ਸਕੈਂ. ਸਕੂਲ ਫਿਰੋਜ਼ਪੁਰ ਕੈਂਟ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ (ਲੜਕੀਆਂ) ਦੇ ਮੁਕਾਬਲਿਆਂ ਵਿੱਚ ਸਾਂਦੇ ਹਾਸ਼ਮ ਦੀ ਟੀਮ ਨੇ ਪਹਿਲਾ, ਕਾਕੂਵਾਲ ਦੀ ਟੀਮ ਨੇ ਦੂਜਾ ਅਤੇ ਸਰਕਾਰੀ ਕੰਨਿਆਂ ਸੀਨੀ. ਸਕੈਂ. ਸਕੂਲ ਜ਼ੀਰਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਸ਼੍ਰੀ ਸੁਨੀਲ ਕੁਮਾਰ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਨੇ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਪਹੁੰਚੇ ਸਮੂਹ ਖਿਡਾਰੀਆਂ, ਵੱਖ-ਵੱਖ ਸਕੂਲ ਦੇ ਡੀ.ਪੀ.ਈ/ਪੀ.ਟੀ.ਆਈ. ਟੀਚਰ ਸਹਿਬਾਨਾ, ਕੋਚਿਜ, ਵੱਖ-ਵੱਖ ਵਿਭਾਗਾਂ ਤੋਂ ਆਏ ਪਤਵੰਤਿਆਂ ਅਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਦਫਤਰ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਦਾ ਸਮੂਹ ਸਟਾਫ ਜਿਨ੍ਹਾ ਵਿੱਚ ਸ਼੍ਰੀ ਗੁਰਵਿੰਦਰ ਸਿੰਘ ਸਟੈਨੋ, ਸ਼੍ਰੀ ਭੁਪਿੰਦਰ ਕੁਮਾਰ ਕਲਰਕ, ਸ਼੍ਰੀ ਗਗਨ ਮਾਟਾ ਤੈਰਾਕੀ ਕੋਚ, ਸ਼੍ਰੀ ਰਮੀਂ ਕਾਂਤ ਬਾਕਸਿੰਗ ਕੋਚ, ਸ਼੍ਰੀਮਤੀ ਅਵਤਾਰ ਕੌਰ ਕਬੱਡੀ ਕੋਚ, ਸ਼੍ਰੀਮਤੀ ਮਨਪ੍ਰੀਤ ਕੌਰ ਵਾਲੀਬਾਲ ਕੋਚ, ਸ਼੍ਰੀ ਗੁਰਜੀਤ ਸਿੰਘ ਹੈਂਡਬਾਲ ਕੋਚ, ਸ਼੍ਰੀ ਜਗਮੀਤ ਸਿੰਘ ਹੈਂਡਬਾਲ ਕੋਚ, ਸ਼੍ਰੀ ਵਿਸ਼ਵਦੀਪ ਕੁਸ਼ਤੀ ਕੋਚ, ਸ਼੍ਰੀ ਗਗਨਦੀਪ ਸਿੰਘ ਬਾਸਕਿਟਬਾਲ ਕੋਚ, ਸ਼੍ਰੀ ਰੁਪਿੰਦਰ ਸਿੰਘ ਐਥਲੈਟਿਕਸ ਕੋਚ, ਸ਼੍ਰੀ ਮਨਮੀਤ ਸਿੰਘ ਰੁੱਬਲ ਹਾਕੀ ਕੋਚ, ਸ਼੍ਰੀ ਹਰਕੰਵਲਜੀਤ ਸਿੰਘ ਬੈਡਮਿੰਟਨ ਕੋਚ, ਸ਼੍ਰੀਮਤੀ ਮੀਨਾ ਕੁਮਾਰੀ ਡੀ.ਪੀ.ਈ., ਸ਼੍ਰੀ ਸ਼੍ਰੀ ਰੰਜਨ ਸ਼ਰਮਾਂ ਟੇਬਲ ਟੈਨਿਸ ਕਨਵੀਨਰ, ਸ਼੍ਰੀ ਅਮਰਜੀਤ ਸਿੰਘ ਖੋਹ-ਖੋਹ ਕਨਵੀਨਰ, ਸ਼੍ਰੀ ਗੁਰਭੇਜ ਸਿੰਘ, ਜਸਵੀਰ ਸਿੰਘ, ਸ਼੍ਰੀ ਬੋਹੜ ਸਿੰਘ, ਸ਼੍ਰੀ ਅਮਨਦੀਪ ਸਿੰਘ, ਸ਼੍ਰੀ ਚਾਨਣ ਸਿੰਘ, ਸ਼੍ਰੀ ਬਲੰਿਜੰਦਰ ਸਿੰਘ, ਸ਼੍ਰੀ ਨਛੱਤਰ ਸਿੰਘ ਆਦਿ ਹਾਜ਼ਰ ਸਨ।

Related Articles

Back to top button