Ferozepur News

ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ 'ਚ ਪੁਰਾਣੇ ਝਗੜੇ ਨੂੰ ਲੈ ਕੇ ਵਿਅਕਤੀ ਦੀ ਕੁੱਟਮਾਰ

kutmaarਫਿਰੋਜ਼ਪੁਰ 5 ਅਪ੍ਰੈਲ (ਏ. ਸੀ. ਚਾਵਲਾ) : ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ &#39ਚ ਪੁਰਾਣੇ ਝਗੜੇ ਨੂੰ ਲੈ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਘੱਲਖੁਰਦ ਦੀ ਪੁਲਸ ਨੇ 5 ਲੋਕਾਂ ਖਿਲਾਫ 324, 323, 148, 149 ਆਈ. ਪੀ. ਸੀ. ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਜੋਰਾ ਸਿੰਘ ਨੇ ਦੱÎਸਿਆ ਕਿ ਪਿੰਡ ਸੋਢੀ ਨਗਰ ਦੇ ਰਹਿਣ ਵਾਲੇ ਜੱਗਾ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ•ਾਂ ਦਾ ਇਸੇ ਹੀ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਨਾਲ ਪੁਰਾਣਾ ਝਗੜਾ ਚੱਲ ਰਿਹਾ ਹੈ। ਉਨ•ਾਂ ਨੇ ਦੱਸਿਆ ਕਿ ਇਸੇ ਝਗੜੇ ਦੇ ਚਲਦੇ ਹੀ ਮੱਟੀ ਪੁੱਤਰ ਕਾਲਾ, ਜੋਰਾ ਪੁੱਤਰ ਨਿਸ਼ਾਨ, ਜੰਬਰ ਪੁੱਤਰ ਠਾਕਰ, ਸਲਮਾ ਪਤਨੀ ਮੱਟੀ ਅਤੇ ਸ਼ੀਲੋ ਪਤਨੀ ਨਿਸ਼ਾਨ ਸਿੰਘ ਨੇ ਹਮਸਲਾਹ ਹੋ ਕੇ ਉਸ ਦੀ ਕੁੱਟਮਾਰ ਕਰਕੇ ਜ਼ਖਮੀਂ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਉਨ•ਾਂ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Back to top button