ਫਿਰੋਜ਼ਪੁਰ ਦੇ ਪਿੰਡ ਸਾਂਦੇ ਹਾਸ਼ਮ ਸਥਿਤ ਮੋਂਗਾ ਫੂਡ ਪ੍ਰਾਈਵੇਟ ਲਿਮਟਿਡ ਨਾਲ ਚਾਰ ਲੋਕਾਂ ਵਲੋਂ 22 ਲੱਖ 31 ਹਜ਼ਾਰ 59 ਰੁਪਏ ਦੀ ਠੱਗੀ
ਫਿਰੋਜ਼ਪੁਰ 22 ਮਈ (ਏ.ਸੀ.ਚਾਵਲਾ)ਫਿਰੋਜ਼ਪੁਰ ਦੇ ਪਿੰਡ ਸਾਂਦੇ ਹਾਸ਼ਮ ਸਥਿਤ ਮੋਂਗਾ ਫੂਡ ਪ੍ਰਾਈਵੇਟ ਲਿਮਟਿਡ ਨਾਲ ਚਾਰ ਲੋਕਾਂ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਮਾਮਲਾ ਸਾਹਮਣੇ ਆਇਆ ਹੈ। ਠੱਗੀ ਮਾਰਨ ਵਾਲੇ ਵਿਅਕਤੀਆਂ ਦੀ ਪਛਾਣ ਹਰਸ਼, ਰਮਿੰਦਰ ਸਿੰਘ, ਜਸਬੀਰ ਸਿੰਘ ਅਤੇ ਮੁਨਸ਼ੀ ਕੁਮਾਰ ਵਜੋਂ ਕੀਤੀ ਗਈ ਹੈ। ਇਹ ਚਾਰੋਂ ਵਿਅਕਤੀ ਮੋਂਗਾ ਫੂਡ ਪ੍ਰਾਈਵੇਟ ਲਿਮਟਿਡ ਤੋਂ ਬੁਰਾਦਾ, ਖੁਡੀ, ਫੱਕ, ਸ਼ਿਲਕਾ ਮਾਲ ਲੈ ਕੇ ਵੱਖ ਵੱਖ ਫਰਮਾਂ ਨੂੰ ਮਾਲ ਸਪਲਾਈ ਕਰਦੇ ਸਨ। ਇਸ ਮਾਮਲੇ ਵਿਚ ਥਾਣਾ ਕੁੱਲਗੜ•ੀ ਦੀ ਪੁਲਸ ਨੇ ਚਾਰਾਂ ਵਿਅਕਤੀਆਂ ਖਿਲਾਫ 420, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਪਿੰਡ ਸ਼ੇਰਖਾਂ ਦੇ ਰਹਿਣ ਵਾਲੇ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਮੋਂਗਾ ਫੂਡ ਪ੍ਰਾਈਵੇਟ ਲਿਮਟਿਡ ਸਾਂਦੇ ਹਾਸ਼ਮ ਦਾ ਡਾਇਰੈਕਟਰ ਹੈ। ਉਸ ਨੇ ਦੱਸਿਆ ਕਿ ਜਿਥੇ ਬੁਰਾਦਾ, ਖੁਡੀ, ਫੱਕ, ਸ਼ਿਲਕਾ ਆਦਿ ਤਿਆਰ ਕਰਕੇ ਵੱਖ ਵੱਖ ਫਰਮਾਂ ਨੂੰ ਸਪਲਾਈ ਕੀਤਾ ਜਾਂਦਾ ਸੀ। ਰਣਜੀਤ ਸਿੰਘ ਨੇ ਦੱਸਿਆ ਕਿ ਹਰਸ਼ ਪੁੱਤਰ ਜਸਬੀਰ ਸਿੰਘ, ਰਮਿੰਦਰ ਸਿੰਘ ਪੁੱਤਰ ਹਰਭਜਨ ਸਿੰਘ, ਜਸਬੀਰ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਮੁਨਸ਼ੀ ਕੁਮਾਰ ਮੈਨੇਜਰ ਸਾਰੇ ਵਾਸੀਅਨ ਗੁਰੂਹਰਸਹਾਏ ਨੇ ਮੋਂਗਾ ਫੂਡ ਪ੍ਰਾਈਵੇਟ ਲਿਮਟਿਡ ਸਾਂਦੇ ਹਾਸ਼ਮ ਤੋਂ ਮਾਲ ਲੈ ਕੇ ਗਏ, ਪਰ ਉਸ ਮਾਲ ਦੇ 22 ਲੱਖ 31 ਹਜ਼ਾਰ 59 ਰੁਪਏ ਦੀ ਰਕਮ ਨਹੀਂ ਦਿੱਤੀ। ਰਣਜੀਤ ਸਿੰਘ ਨੇ ਦੱਸਿਆ ਕਿ ਇਸ ਤਰ•ਾਂ ਉਕਤ ਵਿਅਕਤੀਆਂ ਨੇ ਮੋਂਗਾ ਫੂਡ ਲਿਮਟਿਡ ਨਾਲ ਧੋਖਾਧੜੀ ਕੀਤੀ ਹੈ। ਜਾਂਚਕਰਤਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਰਣਜੀਤ ਸਿੰਘ ਦੇ ਬਿਆਨਾਂ ਤੇ ਹਰਸ਼, ਰਮਿੰਦਰ, ਜਸਬੀਰ ਸਿੰਘ ਅਤੇ ਮੁਨਸ਼ੀ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।