Ferozepur News

ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਬਾਜੀਦਪੁਰ 'ਚ ਸ਼੍ਰੀ ਦੁਰਗਾ ਮਾਤਾ ਮੰਦਰ 'ਚ ਮੂਰਤੀ ਸਥਾਪਨਾ ਦਿਵਸ 30 ਅਪ੍ਰੈਲ ਨੂੰ  

bazidpurਫਿਰੋਜ਼ਪੁਰ 29 ਅਪ੍ਰੈਲ (ਏ.ਸੀ.ਚਾਵਲਾ) ਨਜ਼ਦੀਕੀ ਪਿੰਡ ਬਾਜੀਦਪੁਰ &#39ਚ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਸ਼੍ਰੀ ਦੁਰਗਾ ਮਾਤਾ ਮੂਰਤੀ ਸਥਾਪਨਾ ਦਿਵਸ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਅੱਜ 30 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਵਿਚ ਸਵੇਰੇ 9 ਵਜੇ ਸ਼੍ਰੀ ਰਮਾਇਣ ਦੇ ਪਾਠ ਦਾ ਭੋਗ ਪਾਇਆ ਜਾਵੇਗਾ ਅਤੇ ਸਾਰਾ ਦਿਨ ਲੰਗਰ ਭੰਡਾਰਾ ਚੱਲੇਗਾ। ਰਾਤ ਨੂੰ ਪੂਰੇ ਪੰਜਾਬ ਤੋਂ ਮਹੰਤ ਪਹੁੰਚ ਕੇ ਸਾਰੀ ਰਾਤ ਦਾ ਜਾਗਰਣ ਕਰਕੇ ਲੋਕਾਂ ਨੂੰ ਨਿਹਾਲ ਕਰਨਗੇ। ਇਸ ਸਬੰਧ ਵਿਚ ਦੁਰਗਾ ਭਜਨ ਮੰਡਲੀ ਵਲੋਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਸਮੂਹ ਭਜਨ ਮੰਡਲੀ ਵਲੋਂ ਸੰਗਤਾਂ ਦੇ ਪਹੁੰਚਣ, ਰਹਿਣ ਅਤੇ ਖਾਣ ਪੀਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਮਹੰਤ ਸ਼੍ਰੀ ਰਾਮ ਲੁਭਾਇਆ, ਰਮੇਸ਼ ਸ਼ਰਮਾ, ਨਰਿੰਦਰ ਸ਼ਰਮਾ, ਸੰਦੀਪ ਸ਼ਰਮਾ, ਵਿਪਨ ਸ਼ਰਮਾ, ਜੀਵਨ ਜੋਤੀ, ਰਣਜੀਤ ਸਿੰਘ, ਰਜਿੰਦਰ ਪ੍ਰਧਾਨ, ਭੋਲਾ, ਕੇਵਲ ਸ਼ਰਮਾ ਆਦਿ ਨੇ ਦਿੱਤੀ।

Related Articles

Back to top button