
ਫਿਰੋਜ਼ਪੁਰ 5 ਮਈ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਮੋਬਾਇਲ ਟਾਵਰ ਲਗਾਉਣ ਦਾ ਝਾਂਸਾ ਦੇ ਕੇ ਸਾਢੇ 7 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਪੁੱਤਰ ਗੁਰਬਚਨ ਸਿੰ ਘਵਾਸੀ ਵਾਰਡ ਨੰਬਰ 12 ਨੇੜੇ ਬੱਸ ਅੱਡਾ ਤਲਵੰਡੀ ਭਾਈ ਨੇ ਦੱਸਿਆ ਕਿ ਉਸ ਨੂੰ ਕੁਝ ਲੋਕਾਂ ਵਲੋਂ ਮੋਬਾਇਲ ਟਾਵਰ ਲਗਾਉਣ ਦਾ ਝਾਂਸਾ ਦਿੱਤਾ ਗਿਆ ਅਤੇ ਉਹ ਉਨ•ਾਂ ਦੇ ਝਾਂਸੇ ਵਿਚ ਆ ਗਿਆ। ਸਤਨਾਮ ਸਿੰਘ ਨੇ ਦੱਸਿਆ ਕਿ ਮੋਬਾਇਲ ਟਾਵਰ ਲਗਾਉਣ ਦਾ ਝਾਂਸਾ ਦੇ ਕੇ ਪ੍ਰਮੋਦ ਸ਼ਰਮਾ, ਮੀਰਾ ਸ਼ਰਮਾ ਪਤਨੀ ਪ੍ਰਮੋਦ ਸ਼ਰਮਾ ਵਾਸੀਅਨ ਏ-3, 182 ਪੱਛਮੀ ਵਿਹਾਰ ਵੀ. ਬੀ. ਮਾਰਕੀਟ ਨਵੀਂ ਦਿੱਲੀ, ਮੁਨੀਸ਼ ਟੰਡਨ ਪੁੱਤਰ ਕਨਵ ਟੰਡਨ ਵਾਸੀ ਮ/ਨੰਬਰ 22 ਗੁਰੂ ਨਾਨਕ ਵਿਹਾਰ, ਚੰਦਰ ਵਿਹਾਰ ਰੰਗੋਲੀ ਨਵੀਂ ਦਿੱਲੀ, ਆਸਨ ਚੀਮਵਾਲ ਪੁੱਤਰ ਮਦਨ ਮੋਹਨ ਚੀਮਵਾਲ ਅਤੇ ਪ੍ਰਿੰਸ ਵੋਹਰਾ ਪੁੱਤਰ ਹਰਬੰਸ ਲਾਲ ਮਾਡਲ ਟਾਊਨ ਖੰਨਾ ਸਾਢੇ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਸਤਨਾਮ ਸਿੰਘ ਦੇ ਬਿਆਨਾਂ ਤੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।