ਫਿਰੋਜ਼ਪੁਰ ਡਿਪੂ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਗੇਟ ਰੈਲੀ
ਫਿਰੋਜ਼ਪੁਰ 12 ਮਈ (ਏ. ਸੀ. ਚਾਵਲਾ) ਐਕਸ਼ਨ ਕਮੇਟੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਫਿਰੋਜ਼ਪੁਰ ਡਿਪੂ ਵਿਚ ਸੈਂਕੜੇ ਮੁਲਾਜ਼ਮਾਂ ਨੇ ਓਰਬਿਟ ਬੱਸ ਕੰਪਨੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਗੇਟ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਅਤੇ ਓਰਬਿਟ ਬੱਸ ਕੰਪਨੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਪਿਛਲੇ ਸਮੇਂ ਦੌਰਾਨ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਨਾਲ ਸਮੇਂ ਸਮੇਂ ਸਿਰ ਜਾਇਜ਼ ਸਿਰ ਜਾਇਜ਼ ਮੰਗਾਂ ਨੂੰ ਮੰਨ ਕੇ ਇਨ•ਾਂ ਨੂੰ ਹੁਣ ਤੱਕ ਜਾਣ ਬੁੱਝ ਕੇ ਲਾਗੂ ਨਹੀਂ ਕਰ ਰਹੀ, ਜਿਸ ਕਰਕੇ ਮੁਲਾਜ਼ਮ ਜਥੇਬੰਦੀਆਂ ਵਿਚ ਗੁੱਸੇ ਦੀ ਭਾਵਨਾ ਪੈਦਾ ਹੋ ਰਹੀ ਹੈ। ਗੇਟ ਰੈਲੀ ਵਿਚ 29 ਅਪ੍ਰੈਲ 2015 ਨੂੰ ਮੋਗਾ ਵਿਖੇ ਓਰਬਿਟ ਬੱਸ ਦੇ ਕਰਮਚਾਰੀਆਂ ਵਲੋਂ ਜੋ ਘਿਨੋਣੀ ਕਾਰਵਾਈ ਕੀਤੀ ਗਈ ਹੈ, ਉਸ ਦੀ ਨਿਖੇਧੀ ਕੀਤੀ ਗਈ ਅਤੇ ਜਨਤਕ ਜਥੇਬੰਦੀਆਂ ਵਲੋਂ ਓਰਬਿਟ ਬੱਸ ਕੰਪਨੀ ਦੇ ਖਿਲਾਫ ਚੱਲ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਮੋਗਾ ਕਾਂਡ ਤੋਂ ਬਾਅਦ ਜੋ ਤੱਥ ਸਾਹਮਣੇ ਆ ਰਹੇ ਹਨ ਜਿੰਨ•ਾਂ ਨੂੰ ਸਮੇਂ ਸਮੇਂ ਸਿਰ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਸਰਕਾਰ ਨੂੰ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦੀ ਆਈ ਹੈ। ਉਨ•ਾਂ ਆਖਿਆ ਕਿ ਟਾਈਮ ਟੇਬਲ ਵਿਚ ਓਰਬਿਟ ਬੱਸਾਂ ਨੂੰ ਵੱਧ ਟਾਈਮ ਦੇਣਾ ਅਤੇ ਆਪਣੀ ਮਰਜ਼ੀ ਅਨੁਸਾਰ ਟਾਈਮ ਸੈੱਟ ਕਰਨੇ, ਪੰਜਾਬ ਸਰਕਾਰ ਵਲੋਂ ਪਿਛਲੇ ਸੱਤ ਸਾਲਾਂ ਦੌਰਾਨ ਬਜਟ ਰੱਖਕੇ ਰੋਡਵੇਜ਼ ਵਿਚ ਕੋਈ ਵੀ ਬੱਸ ਨਾ ਪਾਉਣੀ, ਕਿਲੋਮੀਟਰ ਸਕੀਮ ਬੱਸਾਂ ਪਾ ਕੇ ਆਪਣੇ ਚਹੇਤਿਆਂ ਨੂੰ ਲਾਭ ਦੇਣਾ, ਕਰਜ਼ਾ ਮੁਕਤ ਬੱਸਾਂ ਨੂੰ ਰੋਡਵੇਜ਼ ਵਿਚ ਸ਼ਾਮਲ ਨਾ ਕਰਨ, ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਨਾ ਕਰਨਾ, ਬੱਸ ਕਿਰਾਇਆ ਹਰਿਆਣੇ ਦੇ ਮੁਕਾਬਲੇ ਜ਼ਿਆਦਾ ਵਧਾਉਣਾ ਹੈ। ਇਸ ਮੌਕੇ ਸੰਤ ਰਾਮ, ਬਲਦੇਵ ਸਿੰਘ ਪ੍ਰਧਾਨ ਏਟਕ, ਗੁਰਦਰਸ਼ਨ ਸਿੰਘ ਖਹਿਰਾ, ਬਲਵੰਤ ਸਿੰਘ ਭੁੱਲਰ ਪ੍ਰਧਾਨ ਇੰਟਕ, ਗੁਰਜਿੰਦਰ ਸਿੰਘ ਸੰਧੂ ਸੂਬਾ ਕੈਸ਼ੀਅਰ ਇੰਟਕ, ਸੁਖਪਾਲ ਸਿੰਘ ਭਿੰਡਰ ਪ੍ਰਧਾਨ ਐਸ. ਸੀ. ਯੂਨੀਅਨ, ਗੁਰਚਰਨ ਸਿੰਘ ਜਨਰਲ ਸਕੱਤਰ ਐਸ. ਸੀ. ਯੂਨੀਅਨ, ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਐਸ. ਸੀ. ਯੂਨੀਅਨ, ਹਰਮੀਤ ਸਿੰਘ ਜਨਰਲ ਸਕੱਤਰ ਇੰਪਲਾਈ ਯੂਨੀਅਨ ਆਜ਼ਾਦ ਅਤੇ ਸੱਤ ਪ੍ਰਕਾਸ਼ ਪ੍ਰਧਾਨ ਇਪਲਾਈ ਯੂਨੀਅਨ ਆਜ਼ਾਦ ਆਦਿ ਹਾਜ਼ਰ ਸਨ।