Ferozepur News

ਫਿਰੋਜ਼ਪੁਰ ਪੁਲੀਸ ਨੇ 43 ਸਾਲ ਉਮਰ ਦਾ ਅਜਾਇਬ ਸਿੰਘ, 1.47 ਕੁਇੰਟਲ ਭੰਗ ਨਾਲ ਕਾਬੂ 

ਫਿਰੋਜ਼ਪੁਰ ਪੁਲੀਸ ਨੇ 43 ਸਾਲ ਉਮਰ ਦਾ ਅਜਾਇਬ ਸਿੰਘ, 1.47 ਕੁਇੰਟਲ ਭੰਗ ਨਾਲ ਕਾਬੂ

ਫਿਰੋਜ਼ਪੁਰ ਪੁਲੀਸ ਨੇ 43 ਸਾਲ ਉਮਰ ਦਾ ਅਜਾਇਬ ਸਿੰਘ, 1.47 ਕੁਇੰਟਲ ਭੰਗ ਨਾਲ ਕਾਬੂ 

ਫਿਰੋਜ਼ਪੁਰ, 13 ਜੂਨ, 2023।।  ਅੱਜ SI ਅਜਮੇਰ ਸਿੰਘ ਥਾਣਾ ਸਿਟੀ ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆ ਗਸਤ ਦੇ ਸੰਬਧ ਵਿੱਚ ਟੀ ਪੁਆਇੰਟ ਬਸਤੀ ਗੋਲ ਭਾਗ ਫਿਰੋਜ਼ਪੁਰ ਮਜੂਦ ਸੀ ਤਾਂ ਸਾਹਮਣੇ ਪਰਚੂਨ ਦੀ ਦੁਕਾਨ ਨਾਲ ਬਣੇ ਕਮਰੇ ਵਿੱਚ ਇੱਕ ਆਦਮੀ ਆਪਣੇ ਪਾਸ ਕਮਰੇ ਅੰਦਰ ਗੱਟੇ ਪਲਾਸਟਿਕ ਭਰੇ ਹੋਏ ਰੱਖ ਕੇ ਬੈਠਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਜੈਬ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ 43 ਸਾਲ ਵਾਸੀ ਗੋਲ ਬਾਗ਼ ਦੱਸਿਆ ਅਤੇ ਉਸ ਪਾਸ ਪਏ ਹੋਏ ਗੱਟੇ ਪਲਾਸਟਿਕ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਜਿੰਨਾ ਨੂੰ ਖੋਲ ਕੇ ਚੈਕ ਕੀਤਾ ਤਾਂ ਉਨ੍ਹਾਂ ਵਿਚੋਂ ਸੁੱਕੀ ਹੋਈ ਭੰਗ ਬਰਾਮਦ ਹੋਈ , ਜਿਸ ਨੂੰ ਤੋਲਿਆ ਤਾਂ ਇੱਕ ਕੁਇੰਟਲ ਸੰਤਾਲੀ ਕਿਲੋਗ੍ਰਾਮ ਸੁਕਾਈ ਹੋਈ ਭੰਗ ਬਰਾਮਦ ਹੋਈ ਜੋ ਉਕਤ ਦੋਸ਼ੀ ਖਿਲਾਫ ਮੁੱਕਦਮਾ ਨੰਬਰ 241 ਮਿਤੀ 13.6.2023 ਜੁਰਮ 20/61/85 ndps act ਥਾਣਾ ਸਿਟੀ ਫਿਰੋਜ਼ਪੁਰ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

ਰਣਧੀਰ ਕੁਮਾਰ, ਐਸ ਪੀ ਨੇ ਦੱਸਿਆ ਕਿ ਦੋਸ਼ੀ ਉਕਤ ਨੂੰ ਅੱਜ ਮਿਤੀ 14.6.23 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹ ਪਤਾ ਕੀਤਾ ਜਾਵੇਗਾ ਕੇ ਇਹ ਭੰਗ ਦੋਸ਼ੀ ਕਿੱਥੋਂ ਲੇ ਕਰ ਆਇਆ ਹੈ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਹੈ ਜੀ ।

Related Articles

Leave a Reply

Your email address will not be published. Required fields are marked *

Back to top button