Ferozepur News
ਫਿਰੋਜ਼ਪੁਰ ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਸਾਂਝੇ ਓਪਰੇਸ਼ਨ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 3 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ
ਪਾਕਿਸਤਾਨੀ ਰੇਂਜਰਾਂ ਵੱਲੋਂ ਜਾਂਚ ਉਪਰੰਤ ਕਾਰਵਾਈ ਅਮਲ ਵਿੱਚ ਲਿਆਉਣ ਦਾ ਬੀਐਸਐਫ ਦੇ ਅਧਿਕਾਰੀਆਂ ਨੂੰ ਦਿੱਤਾ ਭਰੋਸਾ
ਫਿਰੋਜ਼ਪੁਰ ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਸਾਂਝੇ ਓਪਰੇਸ਼ਨ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 3 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ
ਬੀਐਸਐਫ ਵੱਲੋਂ ਪਾਕਿਸਤਾਨੀ ਰੇਂਜਰਾਂ ਨਾਲ ਫਲੈਗ ਮੀਟਿੰਗ ਕਰਕੇ ਡਰੋਨ ਕਾਰਵਾਈਆਂ ਨੂੰ ਲੈ ਕੇ ਦਰਜ ਕਰਾਈ ਗਈ ਆਪੱਤੀ — ਕਮਾਂਡੈਂਟ ਉਦੇ ਪ੍ਰਤਾਪ ਸਿੰਘ
ਪਾਕਿਸਤਾਨੀ ਰੇਂਜਰਾਂ ਵੱਲੋਂ ਜਾਂਚ ਉਪਰੰਤ ਕਾਰਵਾਈ ਅਮਲ ਵਿੱਚ ਲਿਆਉਣ ਦਾ ਬੀਐਸਐਫ ਦੇ ਅਧਿਕਾਰੀਆਂ ਨੂੰ ਦਿੱਤਾ ਭਰੋਸਾ
ਫਿਰੋਜ਼ਪੁਰ 30 ਜੂਨ 2022 – ਫ਼ਿਰੋਜ਼ਪੁਰ ਪੁਲਿਸ ਵੱਲੋਂ ਬੀ.ਐੱਸ.ਐੱਫ. ਨਾਲ ਮਿਲ ਕੇ ਚਲਾਏ ਗਏ ਵਿਸ਼ੇਸ਼ ਸਰਚ ਆਪਰੇਸ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 03 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ
ਚਰਨਜੀਤ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਦੀ ਅਗਵਾਈ ਹੇਠ ਜਿਲ੍ਹਾ ਫਿਰੋਜ਼ਪੁਰ ਵਿੱਚ ਨਸ਼ਿਆ ਨੂੰ ਠੱਲ ਪਾਉਣ ਲਈ ਜਿਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਗੁਰਬਿੰਦਰ ਸਿੰਘ ਪੀ.ਪੀ.ਐੱਸ., ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਫਿਰੋਜ਼ਪੁਰ ਦੀ ਸੁਪਰਵੀਜਨ ਵਿੱਚ ਤੇ’ ਡੀ.ਐੱਸ.ਪੀ.(ਡੀ) ਫਿਰੋਜ਼ਪੁਰ ਦੀ ਨਿਗਰਾਨੀ ਹੇਠ ਟੀਮਾਂ ਬਣਾਈਆ ਗਈਆ ਸਨ, ਜੋ ਲਗਾਤਾਰ 24 ਘੰਟੇ ਕੰਮ ਕਰ ਰਹੀਆ ਹਨ ਅਤੇ ਨਸ਼ਿਆ ਨਾਲ ਸਬੰਧਤ ਕਿਸੇ ਤਰਾਂ ਦੀ ਇਤਲਾਹ ਮਿਲਣ ਤੇ ਦਿਨ ਰਾਤ ਐਕਸ਼ਨ ਲਈ ਤਿਆਰ ਰਹਿੰਦੀਆ ਹਨ। ਇਹਨਾਂ ਟੀਮਾਂ ਵਿੱਚੋਂ ਸ਼੍ਰੀ ਯਾਦਵਿੰਦਰ ਸਿੰਘ
ਪੀ.ਪੀ.ਐੱਸ., ਉਪ ਕਪਤਾਨ ਪੁਲਿਸ, ਸ:ਡ: ਦਿਹਾਤੀ ਫਿਰੋਜ਼ਪੁਰ ਦੀ ਅਗਵਾਈ ਵਾਲੀ ਟੀਮ ਦੇ ਇੰਸ: ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਮਮਦੋਟ ਨੂੰ ਬੀ.ਓ.ਪੀ. ਮੱਬੋ ਕੇ, 136 ਬਟਾਲੀਅਨ ਬੀ.ਐੱਸ.ਐੱਫ ਪਾਸੋਂ ਇਤਲਾਹ ਮਿਲੀ ਕਿ ਮਿਤੀ 28/29-06- 2022 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਵੱਲੋਂ ਇੱਕ ਡਰੋਨ ਚੌਕੀ ਮੱਬੋ ਕੇ ਏਰੀਏ ਵਿੱਚ ਪਿੱਲਰ ਨੰਬਰ 198/4 ਅਤੇ 198/5 ਦੇ ਦਰਮਿਆਨ ਆਇਆ ਦਿਖਾਈ ਦਿੱਤਾ ਸੀ,
ਇਸ ਬਾਬਤ ਬੀ.ਐੱਸ.ਐੱਫ. ਦੀ 136 ਬਟਾਲੀਅਨ ਦੇ ਕਮਾਂਡੈਂਟ ਉਦੈਪ੍ਰਤਾਪ ਸਿੰਘ ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨ ਵੱਲੋਂ ਇੱਕ ਡਰੋਨ ਚੌਕੀ ਮੱਬੋ ਕੇ ਏਰੀਏ ਵਿੱਚ ਦਿਖਾਈ ਦਿੱਤਾ ਜਿਸ ਤੇ ਬੀ.ਐੱਸ.ਐੱਫ ਦੇ ਜਵਾਨਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਡਰੋਨ ਤੇ 12 ਰਾਉਂਡ 5.56 ਅਤੇ 02 ਇੱਲੂ ਬੰਬ ਨਾਲ ਫਾਇਰਿੰਗ ਕੀਤੀ ਗਈ, ਜਿਸ ਤੇ ਡਰੋਨ ਕੋਈ ਸ਼ੱਕੀ ਵਸਤੂ ਏਰੀਆ ਵਿੱਚ ਸੁੱਟ ਕੇ ਵਾਪਸ ਚਲਾ ਗਿਆ ਇਹ ਜਾਣਕਾਰੀ ਬੀ ਐੱਸ ਐਫ ਵੱਲੋਂ ਪੁਲਿਸ ਨਾਲ ਸਾਂਝੀ ਕੀਤੀ ਗਈ ਜਿਸ ਤੇ ਤੁਰੰਤ ਕਾਰਵਾਈ ਕਰਦਿਆ ਜਿਲ੍ਹਾ ਪੁਲਿਸ ਫਿਰੋਜ਼ਪੁਰ ਅਤੇ ਬੀ.ਐੱਸ.ਐੱਫ. ਵੱਲੋਂ ਉਦੈਪ੍ਰਤਾਪ ਸਿੰਘ ਚੌਹਾਨ ਕਮਾਂਡੈਂਟ, ਅਮਰਜੀਤ ਸਿੰਘ ਟੂ ਆਈ.ਸੀ. ਅਤੇ ਗੁਰਪ੍ਰੀਤ ਸਿੰਘ ਗਿੱਲ ਡਿਪਟੀ ਕਮਾਂਡੈਂਟ ਦੀ ਨਿਗਰਾਨੀ
ਹੇਠ ਸਬੰਧਤ ਏਰੀਆ ਨੂੰ ਕਾਰਡਨ ਕੀਤਾ ਗਿਆ ਅਤੇ ਮਿਤੀ 29-06-2022 ਨੂੰ ਸੁਭਾ ਇੰਸਪੈਕਟਰ ਗੁਰਪ੍ਰੀਤ ਸਿੰਘ ਦੁਆਰਾ ਸਮੇਤ ਸਾਥੀ ਕਰਮਚਾਰੀਆ ਅਤੇ ਜਿਲ੍ਹਾ ਦੇ ਵੱਖ-ਵੱਖ ਯੂਨਿਟਾਂ ਤੋ ਫੋਰਸ ਲੈ ਕੇ ਬੀ.ਐੱਸ.ਐੱਫ. ਨਾਲ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਆਪਣੇ ਖੂਫੀਆ ਸੋਰਸ ਲਗਾਏ ਗਏ, ਜੋ ਸਰਚ ਦੋਰਾਨ ਇੰਸਪੈਕਟਰ ਗੁਰਪ੍ਰੀਤ ਸਿੰਘ ਪਾਸ ਬਲਵੰਤ ਸਿੰਘ
ਉਰਫ ਪੱਪੂ ਪੁੱਤਰ ਮੁਖਤਿਆਰ ਸਿੰਘ ਵਾਸੀ ਕਾਲੂ ਅਰਾਈਆ ਹਿਠਾੜ ਨੇ ਇਤਲਾਹ ਦਿੱਤੀ ਕਿ ਉਸਦੀ ਮੋਟਰ ਦੇ ਨਾਲ ਲੱਗਦੇ ਖੇਤ ਜੋ ਉਸ ਨੇ ਤੇਜਾ ਸਿੰਘ ਪੁੱਤਰ ਸੰਧੂ ਸਿੰਘ ਵਾਸੀ ਕਾਲੂ ਅਰਾਈਆ ਹਿਠਾੜ ਪਾਸੋਂ ਅਦਲਾ-ਬਦਲੀ ਤੇ ਲਏ ਹੋਏ ਹਨ, ਜਿਸ ਵਿੱਚ ਉਹ ਖੁਦ ਕਾਸ਼ਤ ਕਰਦਾ ਹੈ, ਦੀ ਵੱਟ ਤੋਂ 15 ਫੁੱਟ ਦੀ ਦੂਰੀ ਤੇ ਇੱਕ ਲਿਫਾਫਾ ਪਿਆ ਹੋਇਆ ਹੈ,
ਜਿਸਦੀ ਇਤਲਾਹ ਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਬਲਵੰਤ ਸਿੰਘ ਉਰਫ ਪੱਪੂ ਉਕਤ ਨੂੰ ਲੈ ਕੇ
ਉਸਦੀ ਮੋਟਰ ਦੇ ਨਾਲ ਲੱਗਦੇ ਖੇਤਾ ਵਿੱਚ ਪੁੱਜੇ ਜਿੱਥੇ ਝੋਨੇ ਦੇ ਖੇਤ ਵਿੱਚ ਇੱਕ ਕਾਲੇ ਰੰਗ ਦੇ ਫਟੇ ਹੋਏ ਲਿਫਾਫੇ ਵਿੱਚੋਂ 05 ਪੈਕਟ ਬਰਾਮਦ ਹੋਏ, ਜਿੰਨਾ ਤੇ ਚਿੱਟੇ ਰੰਗ ਦੀ ਟੇਪ ਲਪੇਟੀ ਹੋਈ, ਲਿਫਾਫੇ ਉਪਰ ਇੱਕ ਕੁੰਡੀ ਸਿਲਵਰ ਜੋ ਕਾਲੀ ਡੋਰੀ ਨਾਲ ਬੰਨੀ ਹੋਈ, ਉਸਦੇ ਹੇਠਾਂ ਦੋ ਛੋਟੀਆ ਚਿੱਟੀਆ ਪਾਇਪਾ ਲੱਗੀਆ ਤੇ ਲਿਫਾਫਿਆ ਅੰਦਰ ਤਰਲ ਪਦਾਰਥ ਮੌਜੂਦ ਸੀ। ਪੈਕਟਾਂ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ ਉਹਨਾਂ ਵਿੱਚੋ ਹੈਰੋਇੰਨ ਬ੍ਰਾਮਦ ਹੋਈ, ਜਿੰਨਾ ਦਾ ਵਜਨ ਕਰਨ ਪਰ ਪੈਕਟ ਨੰਬਰ 01,02 ਵਿੱਚੋਂ 01/01 ਕਿੱਲੋ
ਅਤੇ ਪੈਕਟ ਨੰਬਰ 03,04,05 ਵਿੱਚੋਂ 500/500 ਗ੍ਰਾਮ ਕੁੱਲ 03 ਕਿੱਲੋ 500 ਗ੍ਰਾਮ ਹੈਰੋਇੰਨ ਬਰਾਮਦ ਹੋਈ। ਜਿਸ ਨੂੰ ਪੁਲਿਸ ਵੱਲੋਂ ਅਪਣੇ ਕਬਜ਼ੇ ਵਿੱਚ ਲੈ ਕੇ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਮਮਦੋਟ ਬਰਖਿਲਾਫ ਨਾਮਲੂਮ ਖਿਲਾਫ ਦਰਜ ਕੀਤਾ ਗਿਆ ਹੈ
ਚਰਨਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਨੇ ਕਿਹਾ ਕਿ ਸਰਹੱਦ ਪਾਰੋਂ ਹੋਈ ਸਮੱਗਲਿੰਗ ਵਿੱਚ ਮਸ਼ਕੂਕ ਅਪਰਾਧੀਆਂ ਨੂੰ ਜਲਦ ਟਰੇਸ ਕਰਕੇ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਦੋਸ਼ੀਆ ਨੂੰ ਕਾਨੂੰਨ ਅਨੁਸਾਰ ਸਜ਼ਾ ਦਵਾਈ ਜਾਵੇਗੀ।
ਬੀਐਸਐਫ ਦੀ ਇੱਕ ਸੌ ਛੱਤੀ ਬਟਾਲੀਅਨ ਦੇ ਕਮਾਂਡੈਂਟ ਉਦੇ ਪ੍ਰਤਾਪ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਭਾਰਤ ਅੰਦਰ ਨਸ਼ੀਲੇ ਪਦਾਰਥ ਅਤੇ ਹੋਰ ਅਪਤੀਜਨਕ ਸਾਮਾਨ ਸੁੱਟਿਆ ਜਾ ਰਿਹਾ ਹੈ ਪਾਕਿਸਤਾਨ ਵੱਲੋਂ ਹੋਈ ਇਸ ਕਾਰਵਾਈ ਨੂੰ ਲੈ ਕੇ ਇਕ ਫਲੈਗ ਮੀਟਿੰਗ ਵੀ ਪਾਕਿਸਤਾਨੀ ਰੇਂਜਰਾਂ ਨਾਲ ਬੀਐਸਐਫ ਵੱਲੋਂ ਕੀਤੀ ਗਈ ਜਿਸ ਵਿੱਚ ਆਪਣਾ ਲਿਖਤੀ ਵਿਰੋਧ ਵੀ ਪਾਕਿਸਤਾਨੀ ਰੇਂਜਰਾਂ ਨਾਲ ਜਤਾਇਆ ਗਿਆ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਉਣਗੇ