ਫਿਰੋਜ਼ਪੁਰ ‘ਚ ਚੋਰ, ਕੋਰੀਅਰ ਕੰਪਨੀ ਦਾ ਸਾਮਾਨ ਲੁੱਟ ਕੇ ਲੈ ਗਏ
ਫਿਰੋਜ਼ਪੁਰ ‘ਚ ਚੋਰ, ਕੋਰੀਅਰ ਕੰਪਨੀ ਦਾ ਸਾਮਾਨ ਲੁੱਟ ਕੇ ਲੈ ਗਏ
ਫ਼ਿਰੋਜ਼ਪੁਰ, 30 ਮਾਰਚ -2024:
ਫਿਰੋਜ਼ਪੁਰ ਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਇਸ ਕਦਰ ਵੱਧ ਗਈਆਂ ਹਨ ਕਿ ਮਾਨੋ ਚੋਰਾਂ ਨੂੰ ਜਿਵੇ ਕਿਸੇ ਦਾ ਵੀ ਕੋਈ ਡਰ ਨਹੀਂ । ਓਹਨਾ ਦਾ ਮੰਨ ਕਰੇ ਉਹ ਰਾਹ ਜਾਂਦੇ ਲੋਕਾਂ ਨੂੰ ਲੁੱਟਣ ਸਨੈਚਿੰਗ ਕਰਨ ,ਲੋਕਾਂ ਦੀਆਂ ਦੁਕਾਨਾਂ ਦੇ ਤਾਲੇ ਤੋੜ ਓਹਨਾ ਚੋ ਕੁਜ ਕੱਢ ਲੈਣ ।ਓਹਨਾ ਦਾ ਸੋਚਣਾ ਏਦਾਂ ਲਗਦਾ ਜਿਵੇ “ਰੋਕ ਸਕੋ ਤੋਂ ਰੋਕਲੋ” ।
ਪਰ ਵੱਧ ਰਹੀਆਂ ਇਹਨਾਂ ਵਾਰਦਾਤਾਂ ਨਾਲ ਆਮ ਜਨਤਾ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।ਕਈ ਲੋਕਾਂ ਦਾ ਕਹਿਣਾ ਤਾ ਇਹ ਵੀ ਹੈ ਕਿ “ਸਾਨੂ ਹੁਣ ਘਰੋਂ ਨਿਕਲਣ ਚ ਡਰ ਲਗਦਾ” ਕਿ ਪਤਾ ਕੋਈ ਚੋਰ ਜਾ ਸਨੇਚਰ ਕਿਸੇ ਪਾਸੋ ਵੀ ਆ ਕੇ ਸਾਨੂ ਆਪਣੀ ਲੁੱਟ ਦਾ ਸ਼ਿਕਾਰ ਨਾ ਬਣਾ ਲੈਣ, ਪਹਿਲਾ ਤਾ ਰਾਤ ਨੂੰ ਵਿਆਹ ਸ਼ਾਦੀ ਤੇ ਕਲੀਆਂ ਜਾਨ ਤੇ ਡਰ ਲਗਦਾ ਸੀ ਹੁਣ ਦਿਨ ਵੇਲੇ ਵੀ ਔਖਾ ਹੋਇਆ ਪਿਆ ।ਬੀਤੇ ਦਿਨ ਵੀ ਇਕ ਬਾਇਕ ਸਵਾਰ 2 ਵਿਅਕਤੀਆਂ ਵਲੋਂ ਇਕ ਬਜ਼ੁਰਗ ਔਰਤ ਨੂੰ ਜ਼ਖਮੀ ਕਰ ਉਸਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ ।
ਜੇ ਕਰ ਗੱਲ ਕਰੀਏ ਤਾ ਪੁਲਿਸ ਪ੍ਰਸ਼ਾਸਨ ਦੀ ਤਾ ਓਹਨਾ ਵਲੋਂ ਲੋਕਸਭਾ ਚੋਣਾਂ ਨੂੰ ਲੈ ਕੇ ਪੁਲਿਸ ਅਤੇ ਸੁਰਕ੍ਸ਼ਾ ਬਲਾ ਦੀਆਂ ਟੀਮਾਂ. ਨਾਲ ਜਿਲੇ ਦੇ ਕੋਨੇ ਕੋਨੇ ਵਿਚ ਤੈਨਾਤੀ ਕੀਤੀ ਗਈ ਹੈ ਅਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਓਹਨਾ ਦੀ ਸੁਰੱਖਿਆ ਦਾ ਭਰੋਸਾ ਦਿੰਦੇ ਹੋਏ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ ਪਰ ਦੂਜੇ ਪਾਸੇ ਵੱਧ ਰਹੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਦੀ ਪੋਲ ਖੋਲ ਰਹੀਆਂ ਹਨ । ਕਦੀ ਕੋਈ ਵਿਅਕਤੀ ਕਿਤੇ ਖੜ੍ਹਾ ਆਪਣੇ ਮੋਬਾਈਲ ਤੇ ਗੱਲ ਕਰ ਰਿਹਾ ਹੋਵੇ ਤਾ ਲੁਟੇਰੇ ਮਾਰੂ ਹਥਿਆਰਾਂ ਨਾਲ ਲੈਸ ਜਿਵੇ ਕਿ ਕਾਪੇ, ਬੇਸੇਬਾਲ ,ਪਿਸੋਤਲ ਆਦਿ ਦੁਆਰਾ ਉਸਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਲੈਂਦੇ ਹਨ ਅਤੇ ਕਦੀ ਕਿਸੇ ਚੋਰ ਵਲੋਂ ਕਿਸੇ ਦੁਕਾਨ ਤੇ ਬੈਠੇ ਦੁਕਾਨਦਾਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਕਈ ਵਾਰ ਤਾ ਆਪਣੇ ਘਰ ਬੇਖੌਫ ਹੋ ਕੇ ਸੋ ਰਹੇ ਦੁਕਾਰਨਦਾਰਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਜਾ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ।
ਬੀਤੇ ਵੀਰਵਾਰ ਵਾਲੀ ਰਾਤ ਨੂੰ ਦਸ਼ਮੇਸ਼ ਨਗਰ ਵਿਖੇ ਇਕ ਕੋਰੀਅਰ ਕੰਪਨੀ ਦੇ ਚੋਰਾਂ ਵਲੋਂ ਤਾਲੇ ਤੋੜ ਕੇ ਓਥੋਂ ਇਕ ਕੰਪਿਊਟਰ ਐਲ ਈ ਡੀ ਇਕ DVR ਅਤੇ ਸੇਫ਼ ਚੋ 91,262 ਰੁਪਏ ਨਗਦੀ ਚੋਰੀ ਕਰ ਕੇ ਲੈ ਜਾਨ ਦੀ ਖ਼ਬਰ ਵੀ ਸਾਮਣੇ ਆਈ ਹੈ ।ਬਤੋਰ ਸਪੁਰਵਾਜ਼ਰ ਲੱਗੇ ਸ਼ੁਭਮ ਪੁੱਤਰ ਧੀਰਜ ਨੇ ਦਸਿਆ ਕਿ ਸੁਭਾ 7 ਵਜੇ ਕੋਰੀਅਰ ਵਾਲੀ ਗੱਡੀ ਡਿਲਵਰੀ ਦੇਣ ਲਈ ਆਈ ਅਤੇ ਉਸ ਗੱਡੀ ਦੇ ਕਰਮਚਾਰੀ ਨੇ ਉਸਨੂੰ (ਸ਼ੁਭਮ ) ਦਸਿਆ ਕਿ ਦਫਤਰ ਦਾ ਸ਼ਟਰ ਖੁੱਲਿਆ ਹੋਇਆ ਹੈ ਅਤੇ ਇਹ ਗੱਲ ਸੁਣਦੇ ਹੀ ਸ਼ੁਭਮ ਦਫਤਰ ਆਉਂਦਾ ਹੈ ਅਤੇ ਦੇਖਦਾ ਹੈ ਕਿ ਸ਼ਟਰ ਨੂੰ ਜੇੜੇ ਤਾਲੇ ਲੱਗੇ ਹੋਏ ਸੀ ਉਹ ਟੁੱਟੇ ਹੋਏ ਹਨ ਅਤੇ ਸੰਦਰ ਸੇਫ ਦੇ ਵੀ ਤਾਲੇ ਟੁੱਟੇ ਹੋਏ ਹਨ ।ਅਤੇ ਕੰਪਿਊਟਰ DVR ਅਤੇ ਤਕਰੀਬਨ 91262 ਰੁੱਪੇ ਵੀ ਗਾਇਬ ਹਨ । ਜਿਸ ਤੋਂ ਬਾਅਦ ਓਹਨਾ ਦੇ ਅਧੀਨ ਪੈਂਦੇ ਥਾਣਾ ਸਦਰ ਵਿਖੇ ਦਰਖ਼ਾਸਤ ਦਿੱਤੀ ਗਈ ।
ਤਫਤੀਸ਼ ਅਫਸਰ ਬਿੰਦਰ ਸਿੰਘ ਵਲੋਂ ਆਈ ਪੀ ਸੀ ਦੀਆਂ ਧਾਰਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਚੋਰਾਂ ਦੀ ਭਾਲ ਜਾਰੀ ਹੈ ।
ਐੱਸ ਪੀ ਡੀ ਰਣਧੀਰ ਕੁਮਾਰ ਨਾਲ ਗੱਲ ਕਰਨ ਤੇ ਓਹਨਾ ਕਿਹਾ ਕਿ ਕੋਈ ਵਿਅਕਤੀ ਜੋ ਕਿਸੇ ਵੀ ਕ੍ਰਿਮਿਨਲ ਐਕਟੀਵਿਟੀ ਚ ਸ਼ਾਮਿਲ ਹੋਵੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏਗੀ ।ਵੱਧ ਰਹੀਆਂ ਵਾਰਦਾਤਾਂ ਦੇ ਸੰਬੰਧ ਵਿਚ ਪੁਲਿਸ ਵਲੋਂ ਇਹਨਾਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ CIA ਦੀਆਂ ਟੀਮਾਂ ਵੀ ਸ਼ਾਮਿਲ ਕੀਤੀਆਂ ਗਇਆ ਹਨ ,ਓਹਨਾ ਕਿਹਾ ਕਿ ਇਸ ਤੋਂ ਇਲਾਵਾ ਨਾਕੋ ਦੀ ਸੰਖਿਆ ਵੀ ਵਧਾਈ ਜਾ ਰਹੀ ਹੈ ।