Ferozepur News

ਫਿਰੋਜਪੁਰ ਜ਼ਿਲੇ• ਵਿਚ ਚਾਹੀ ਨਹਿਰੀ, ਬਰਾਨੀ/ਬੰਜਰ, ਰਿਹਾਇਸ਼ੀ/ ਕਮਰਸ਼ੀਅਲ ਦੇ ਕੂਲੈਕਟਰ ਰੇਟ 10 ਪ੍ਰਤੀਸ਼ਤ ਘਟੇ :ਡਿਪਟੀ ਕਮਿਸ਼ਨਰ

DCFZR DECਫਿਰੋਜ਼ਪੁਰ 2 ਜਨਵਰੀ (ਏ.ਸੀ.ਚਾਵਲਾ) ਫਿਰੋਜ਼ਪੁਰ ਜ਼ਿਲੇ• ਵਿਚ ਕੁਲੈਕਟਰ ਰੇਟ  10ਪ੍ਰਤੀਸ਼ਤ ਘਟਾ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਦੱਸਿਆ ਕਿ  ਪੰਜਾਬ ਸਰਕਾਰ, ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਅਸ਼ਟਾਮ ਤੇ ਰਜਿਸਟਰੀ ਸ਼ਾਖਾ), ਚੰਡੀਗੜ• ਦੇ ਪੱਤਰ ਨੰ:1/2/2015 -ਐਸ. ਟੀ.-2/20300-21ਮਿਤੀ 30/12/2015 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਲ 2015-16 ਦੇ ਕੂਲੈਕਟਰ ਰੇਟ ਪੰਜਾਬ ਸਟੈਂਪ ( ਡੀਲਿੰਗ ਅੰਡਰ ਵੈਲਯੂਡ  ਇੰਨਮਟਰੂਮੈਂਟਸ) 1983 ਦੇ ਰੂਲਜ਼ 3- ਏ ਅਧੀਨ ਸਾਲ 2015 ਦੌਰਾਨ ਜ਼ਮੀਨ ਜਾਇਦਾਦ ਦੀਆਂ ਦਰਾਂ ਵਿਚ ਹੋਏ ਫੇਰ ਬਦਲ ਅਤੇ ਜਾਇਦਾਦ ਵਿੱਚ ਆਈ ਗਿਰਾਵਟ ਦੇ ਸਨਮੁੱਖ ਸੋਧ ਕੇ ਸਮੂਹ ਸਬ ਰਜਿਸਟਰਾਰ/ ਜੁਆਇੰਟ ਸਬ ਰਜਿਸਟਰਾਰ ਵੱਲੋਂ ਭੇਜੀਆਂ ਗਈਆਂ ਤਜਵੀਜ਼ਾਂ ਅਨੁਸਾਰ ਫਿਰੋਜਪੁਰ ਜ਼ਿਲੇ• ਦੇ ਚਾਹੀ ਨਹਿਰੀ, ਬਰਾਨੀ/ਬੰਜਰ, ਰਿਹਾਇਸ਼ੀ/ ਕਮਰਸ਼ੀਅਲ ਦੇ ਕੂਲੈਕਟਰ ਰੇਟ 10ਪ੍ਰਤੀਸ਼ਤ ਘਟਾ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਲ 2015-16 ਦੇ ਪ੍ਰਵਾਨ ਹੋਏ ਰੇਟ 01-01-2016 ਤੋਂ ਲਾਗੂ ਹੋ ਗਏ ਹਨ। ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਮੂਹ ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰਾਂ ਫਿਰੋਜਪੁਰ ਦੇ ਦਫ਼ਤਰਾਂ ਵਿਚ ਦੇਖੀ ਜਾ ਸਕਦੀ ਹੈ।

Related Articles

Back to top button