ਫਿਰੋਜਪੁਰ ਪੁਲਿਸ ਵੱਲੋਂ ਜਾਅਲੀ ਅਸਲਾ ਲਾਇਸੰਸ ਤਿਆਰ ਕਰ ਕੇ ਨਜਾਇਜ਼ ਅਸਲੇ ਦਾ ਧੰਦਾ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਕਾਬੂ ਕੀਤੇ ਮੈਂਬਰਾਂ ਪਾਸੋਂ ਹੁਣ ਤੱਕ 89 ਵੈਪਨ ਬਰਾਮਦ ਕੀਤੇ
ਫਿਰੋਜਪੁਰ 13 ਜੁਲਾਈ (ਏ.ਸੀ.ਚਾਵਲਾ) ਸ੍ਰੀ ਪਰਮਰਾਜ ਸਿੰਘ ਉਮਰਾਨੰਗਲ, ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਜੋਨ ਅਤੇ ਸ੍ਰੀ ਹਰਦਿਆਲ ਸਿੰਘ ਮਾਨ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਦੀ ਹਾਜ਼ਰੀ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਰੋਜਪੁਰ ਪੁਲਿਸ ਵੱਲੋਂ ਮੁਕੱਦਮਾ ਨੰਬਰ 42 ਮਿਤੀ 15-03-2015 ਅ/ਧ 465/468/471 ਭ.ਦ., 25/54/59 ਅਸਲਾ ਐਕਟ ਥਾਣਾ ਗੁਰੂਹਰਸਹਾਏ ਜਿਸ ਵਿੱਚ ਪਿਛਲੇ ਦਿਨੀਂ ਜਾਅਲੀ ਅਸਲਾ ਲਾਇਸੰਸ ਤਿਆਰ ਕਰ ਕੇ ਨਜਾਇਜ਼ ਅਸਲੇ ਦਾ ਧੰਦਾ ਕਰਨ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਜਿੰਨਾਂ ਵਿੱਚ ਹਰਭਜਨ ਲਾਲ, ਅਰਵਿੰਦਰ ਸਿੰਘ, ਗੁਰਬਚਨ ਸਿੰਘ, ਵਰਿੰਦਰ ਕੁਮਾਰ, ਕਮਲ ਕਾਂਤ, ਅਮਰਦੀਪ, ਦਿਨੇਸ਼ ਪਲਟਾ, ਸੰਤ ਰਾਮ ਉਰਫ਼ ਸੱਤੂ, ਉਮ ਪ੍ਰਕਾਸ਼, ਲਖਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੁਲਤਾਨਵਿੰਡ ਮੁਹੱਲਾ ਤੇਜ ਨਗਰ ਅੰਮ੍ਰਿਤਸਰ ਸਾਹਿਬ ਕਲਰਕ ਅਸਲਾ ਬਰਾਂਚ ਡੀ.ਸੀ. ਦਫ਼ਤਰ ਸ੍ਰੀ ਅੰਮ੍ਰਿਤਸਰ ਸਾਹਿਬ, ਅਸਲਾ ਕਲਰਕ ਤੇ ਜਿੰਦਰ ਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਲਕੋ ਪੱਤੀ ਸੁਲਤਾਨਵਿੰਡ ਜ਼ਿਲ•ਾ ਸ੍ਰੀ ਅੰਮ੍ਰਿਤਸਰ ਸਾਹਿਬ, ਇਮਤਿਆਜ ਅਹਿਮਦ ਪੁੱਤਰ ਯਕੂਬ ਵਾਸੀ ਡਾ: ਅਨਸਾਰੀ ਚੌਂਕ ਮਦਰ ਡੱਲਾ ਜ਼ਿਲ•ਾ ਕਲਿਆਣ (ਮਹਾਰਾਸ਼ਟਰ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿੰਨਾਂ ਪਾਸੋਂ ਵੱਖ-2 ਕਿਸਮ ਦੇ ਦੇ 53 ਵੈਪਨ, ਐਮੂਨੇਸ਼ਨ, 16 ਜਾਅਲੀ ਲਾਇਸੰਸ, 13 ਖਾਲੀ ਲਾਇਸੰਸਾਂ ਦੀਆਂ ਕਾਪੀਆਂ, ਐਨ.ਓ.ਸੀ. ਫਾਰਮ, ਜਾਅਲੀ ਅਥਾਰਟੀ ਲੈਟਰ ਅਤੇ ਵੱਖ-2 ਰਾਜਾਂ ਦੇ ਜ਼ਿਲ•ਾ ਮੈਜਿਸਟਰੇਟਾਂ ਦੀਆਂ 17 ਜਾਅਲੀ ਮੋਹਰਾਂ ਅਤੇ 273 ਜਾਅਲੀ ਅਥਾਰਟੀ ਲੈਟਰ ਜੋ ਦਿਨੇਸ਼ ਪਲਟਾ ਵੱਲੋਂ ਤਿਆਰ ਕੀਤੇ ਗਏ ਸਨ ਬਰਾਮਦ ਕੀਤੇ ਗਏ ਸਨ। ਜਿੰਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਕੱਦਮੇ ਦੀ ਤਫ਼ਤੀਸ਼ ਦੀ ਲੜੀ ਵਿੱਚ ਸ੍ਰੀ ਅਮਰਜੀਤ ਸਿੰਘ ਕਪਤਾਨ ਪੁਲਿਸ (ਇੰਨਵੈ:) ਫਿਰੋਜਪੁਰ, ਸ੍ਰੀ ਸੁਲੱਖਣ ਸਿੰਘ ਉਪ ਕਪਤਾਨ ਪੁਲਿਸ, ਗੁਰੂਹਰਸਹਾਏ ਦੀ ਅਗਵਾਈ ਹੇਠ ਓਮ ਪ੍ਰਕਾਸ਼ ਪੁੱਤਰ ਬਿਲਾਸ ਰਾਜ ਵਾਸੀ 306, ਸੈਕਟਰ 12, ਪਾਨੀਪਤ ਪਾਸੋਂ ਪੁੱਛਗਿੱਛ ਕੀਤੀ । ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਯੂ.ਪੀ. ਅਤੇ ਹਰਿਆਣਾ ਦੇ ਉਨ•ਾਂ ਕ੍ਰਿਮੀਨਲ ਵਿਅਕਤੀਆਂ ਜੋ ਕਿ ਅਸਲਾ ਲਾਇਸੰਸ ਬਨਾਉਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਉਨ•ਾਂ ਦੇ ਆਈ.ਡੀ. ਪਰੂਫ਼ ਲੈ ਕੇ ਗੌਰਵ ਅਰੋੜਾ ਪੁੱਤਰ ਰਾਜਪਾਲ ਅਰੋੜਾ ਮਾਲਕ ਅਰੋੜਾ ਗੰਨ ਹਾਊਸ ਵਾਸੀ ਸ੍ਰੀ ਅੰਮ੍ਰਿਤਸਰ ਦੀ ਮਦਦ ਨਾਲ ਜਾਅਲੀ ਰਿਹਾਇਸ਼ੀ ਦਸਤਾਵੇਜ਼ ਤਿਆਰ ਕਰਕੇ ਡੀ.ਸੀ. ਦਫ਼ਤਰ ਦੇ ਕਲਰਕਾਂ ਲਖਵਿੰਦਰ ਸਿੰਘ ਅਤੇ ਤੇਜਿੰਦਰ ਦੀਪ ਸਿੰਘ ਦੀ ਮਦਦ ਨਾਲ ਜਾਅਲੀ ਅਸਲਾ ਲਾਇਸੰਸ ਅਤੇ ਹੋਰ ਲੋੜੀਂਦੇ ਕਾਗ਼ਜ਼ਾਤ ਤਿਆਰ ਕਰਕੇ ਜਾਅਲੀ ਅਸਲਾ ਰਜਿਸਟਰ ਵਿੱਚ ਇੰਦਰਾਜ ਕਰਦੇ ਸਨ। ਇਹਨਾਂ ਨੂੰ ਯੂ.ਪੀ. ਅਤੇ ਹੋਰ ਰਾਜਾਂ ਤੋ ਨਜਾਇਜ਼ ਤੌਰ ਤੇ ਅਸਲਾ ਮੰਗਵਾ ਕੇ ਦਿੰਦੇ ਸਨ। ਇਸ ਸਬੰਧੀ ਫਿਰੋਜਪੁਰ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕਰਕੇ 12 ਰਿਵਾਲਵਰ 32 ਬੋਰ, 04 ਪਿਸਟਲ 32 ਬੋਰ, 14 ਬੰਦੂਕਾਂ 12 ਬੋਰ, 06 ਰਾਈਫਲਾਂ 315 ਬੋਰ ਹੋਰ ਬਰਾਮਦ ਕੀਤੀਆਂ ਗਈਆ ਹਨ ਜਿਸ ਸਬੰਧੀ ਅੱਗੇ ਹੋਰ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹਨਾਂ ਵਿਚੋਂ ਕੁੱਝ ਅਸਲੇ ਧਾਰਕਾਂ ਵੱਲੋਂ ਕ੍ਰਿਮੀਨਲ ਗਤੀਵਿਧੀਆਂ ਵਿੱਚ ਅਸਲੇ ਦਾ ਇਸਤੇਮਾਲ ਕੀਤਾ ਗਿਆ ਹੈ। ਜਿਵੇਂ ਕਿ ਦੋਸ਼ੀ ਅਮਰਦੀਪ ਸਿੰਘ ਉਰਫ਼ ਮੋਨੂੰ ਨੇ ਅਜਿਹਾ ਅਸਲਾ ਐਮੂਨੇਸ਼ਨ ਬਾਗਪਤ ਦੇ ਪ੍ਰਮੋਦ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਗਗਨੋਲੀ ਥਾਣਾ ਦੋਘਾਟ ਨੂੰ ਸਪਲਾਈ ਕੀਤਾ ਸੀ ਜੋ ਕਈ ਕਤਲ ਦੇ ਕੇਸਾਂ ਵਿੱਚ ਯੂ.ਪੀ. ਪੁਲਿਸ ਨੂੰ ਲੋੜੀਂਦਾ ਹੈ ਜਿਸ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ। ਇਸ ਤੋ ਇਲਾਵਾ ਦਿਨੇਸ਼ ਪਲਟਾ ਜੋ ਕੇ ਜਾਅਲੀ ਅਥਾਰਟੀ ਲੈਟਰ, ਐਨ.ਓ.ਸੀ. ਇਮਤਿਆਜ ਅਹਿਮਦ ਮਨਿਆਰ ਜੋ ਕੇ ਮਸ਼ੀਨ ਟੂਲ ਪ੍ਰੋਟੋਟਾਈਪ ਫ਼ੈਕਟਰੀ ਅੰਬਰਨਾਥ (ਮਹਾਰਾਸ਼ਟਰ) ਪਾਸ ਲੈ ਕੇ ਜਾਂਦਾ ਸੀ ਜੋ ਉਸ ਫ਼ੈਕਟਰੀ ਵਿੱਚ ਕਲਰਕ ਲੱਗਾ ਹੋਇਆ ਸੀ ਤੇ ਆਪਣਾ ਗਲਤ ਨਾਮ ਜਗਵੰਤ ਸਿੰਘ ਦੱਸ ਕੇ ਅਸਲਾ ਤਕਸੀਮ ਕਰਵਾ ਲੈਂਦਾ ਸੀ। ਜਦ ਕਿ ਇਮਤਿਆਜ ਅਹਿਮਦ ਮਨਿਆਰ ਨੂੰ ਇਸ ਦੀ ਪੂਰੀ ਜਾਣਕਾਰੀ ਸੀ ਕੇ ਇਸ ਦਾ ਨਾਮ ਦਿਨੇਸ਼ ਪਲਟਾ ਹੈ। ਗੰਨ ਸੈਲ ਫ਼ੈਕਟਰੀ ਕਾਂਸੀਪੁਰ ਕਲਕੱਤਾ ਜਿਸ ਵਿੱਚ ਜਾਫਰੂਲ ਅਤੇ ਰਹਿਮਾਨ ਬਤੌਰ ਕਲਰਕ ਲੱਗੇ ਹੋਏ ਹਨ ਜਿੰਨਾਂ ਨੂੰ ਦਿਨੇਸ਼ ਪਲਟਾ ਅਤੇ ਸੰਤ ਰਾਮ ਉਰਫ਼ ਸੰਤੂ ਜਾ ਕੇ ਮਿਲਦਾ ਸੀ ਅਤੇ ਜਾਅਲੀ ਅਥਾਰਟੀ ਲੈਟਰ, ਐਨ.ਓ.ਸੀ. ਲਿਜਾ ਕੇ ਅਸਲਾ ਤਕਸੀਮ ਕਰਵਾ ਲੈਂਦੇ ਸੀ।