ਫਿਰੋਜਪੁਰ ਜਿਲ•ੇ ਦੇ ਖਪਤਕਾਰਾਂ ਨੂੰ ਹੁਣ ਰੇਤਾ ਜਿਲ•ੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਰਾਂਹੀ ਬੁਕਿੰਗ ਦੇ ਅਧਾਰ ਤੇ ਸਰਕਾਰੀ ਰੇਟਾਂ ਅਨੁਸਾਰ ਉਪਲੰਬਧ ਹੋਵੇਗਾ
ਫਿਰੋਜਪੁਰ 6 ਫਰਵਰੀ 2015 ( ਤਿਵਾੜੀ ) ਫਿਰੋਜਪੁਰ ਜਿਲ•ੇ ਦੇ ਖਪਤਕਾਰਾਂ ਨੂੰ ਹੁਣ ਰੇਤਾ ਜਿਲ•ੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਰਾਂਹੀ ਬੁਕਿੰਗ ਦੇ ਅਧਾਰ ਤੇ ਸਰਕਾਰੀ ਰੇਟਾਂ ਅਨੁਸਾਰ ਉਪਲੰਬਧ ਹੋਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜ:ਡੀ.ਪੀ.ਐਸ.ਖਰਬੰਦਾ ਆਈ.ਏ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰੇਤੇ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਬਣਾਈ ਗਈ ਨੀਤੀ ਨੂੰ ਪੰਜਾਬ ਮੰਡੀ ਬੋਰਡ ਵਲੋਂ ਹਰੀ ਝੰਡੀ ਮਿਲ ਗਈ ਹੈ। ਉਨ•ਾਂ ਅੱਗੇ ਦੱਸਿਆਂ ਕਿ ਫਿਰੋਜ਼ਪੁਰ ਜਿਲ•ੇ ਵਿੱਚ ਹੁਣ ਖਪਤਕਾਰ ਰੇਤਾ ਆਪਣੇ ਏਰੀਏ ਵਿੱਚ ਪੈਂਦੀਆਂ ਮਾਰਕੀਟ ਕਮੇਟੀਆਂ ਫਿਰੋਜ਼ਪੁਰ ਸ਼ਹਿਰ,ਫਿਰੋਜ਼ਪੁਰ ਛਾਉਣੀ,ਜੀਰਾ, ਮੱਖੂ, ਤਲਵੰਡੀ ਭਾਈ, ਮੱਲਾਵਾਲਾ, ਗੁਰੂਹਰਸਹਾਏ ਅਤੇ ਮਮਦੋਟ ਨਾਲ ਸੰਪਰਕ ਕਰਕੇ ਸਰਕਾਰੀ ਰੇਟਾਂ ਤੇ ਬੁੱਕ ਕਰਵਾ ਕੇ ਮੰਗਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਇੰਜ:ਡੀ.ਪੀ.ਐਸ.ਖਰਬੰਦਾ ਨੇ ਅੱਗੇ ਦੱਸਿਆਂ ਕਿ ਮਾਰਕੀਟ ਕਮੇਟੀ ਦੇ ਢੋਆ- ਢੋਆਈ ਦੇ ਪ੍ਰਵਾਨਿਤ ਠੇਕੇਦਾਰ ਖਪਤਕਾਰ ਦੀ ਮੰਗ ਅਨੁਸਾਰ ਰੇਤਾ ਉਨ•ਾਂ ਕੋਲ ਪੁੱਜਦਾ ਕਰਨਗੇ। ਉਨ•ਾਂ ਅੱਗੇ ਦੱਸਿਆਂ ਕਿ ਰੇਤੇ ਦੀ ਬੁਕਿੰਗ ਦਾ ਕੰਮ ਸਵੇਰੇ 9.00 ਵਜੇ ਤੋਂ ਸ਼ਾਮੀ 5.00 ਵਜੇ ਸੋਮਵਾਰ ਤੋਂ ਸ਼ਨੀਵਾਰ ਤੱਕ ਕੰਮ ਵਾਲੇ ਦਿਨ ਮਾਰਕੀਟ ਕਮੇਟੀਆਂ ਦੇ ਤਾਇਨਾਤ ਕਰਮਚਾਰੀਆਂ ਵਲੋਂ ਕੀਤਾ ਜਾਵੇਗਾ। ਰੇਤੇ ਦੀ ਬੁਕਿੰਗ ਲਈ ਸਰਕਾਰੀ ਰੇਟ 800 ਰੁਪਏ ਪ੍ਰਤੀ 100 ਕਿਊਬਿਕ ਫੁੱਟ (ਘਣ ਫੁੱਟ) ਹੈ ਜਦਕਿ ਕਿਰਾਇਆ ਇਸ ਤੋਂ ਵੱਖਰਾ ਹੋਵੇਗਾ । ਉਨ•ਾਂ ਅੱਗੇ ਦੱਸਿਆਂ ਕਿ ਵਧੇਰੇ ਜਾਣਕਾਰੀ ਲਈ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਦੇ ਫੋਨ ਨੰ. 01632-220053, ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਦੇ ਫੋਨ ਨੰ. 01632-246284 ਮਾਰਕੀਟ ਕਮੇਟੀ ਜੀਰਾ ਦੇ ਫੋਨ ਨੰ. 01682-210575 ਤੇ ਬੁਕਿੰਗ ਤੇ ਹੋਰ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ । ਉਨ•ਾਂ ਦੱਸਿਆਂ ਕਿ ਮਾਰਕੀਟ ਕਮੇਟੀਆਂ ਮੱਖੂ, ਤਲਵੰਡੀ ਭਾਈ, ਮੱਲਾਵਾਲਾ, ਗੁਰੂਹਰਸਹਾਏ ਅਤੇ ਮਮਦੋਟ ਲਈ ਦੋਆਂ-ਢੋਆਈ ਦੇ ਟੈਂਡਰ 9 ਫਰਵਰੀ ਤੱਕ ਲਏ ਜਾਣੇ ਹਨ ਅਤੇ ਟੈਂਡਰਾਂ ਸਬੰਧੀ ਜਾਣਕਾਰੀ ਲਈ ਟੈਨੀਫੋਨ ਨੰ:01632-220143 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਦੋਆਂ-ਢੋਆਈ ਦੇ ਟੈਂਡਰ ਖੁਲਣ ਤੋ ਬਾਅਦ ਮਾਰਕੀਟ ਕਮੇਟੀ ਮਮਦੋਟ ਦੇ ਫੋਨ ਨੰ:01632-262068, ਮਾਰਕੀਟ ਕਮੇਟੀ ਗੁਰੂਹਰਸਹਾਏ ਦੇ ਫੋਨ ਨੰ:01685-230040, ਮਾਰਕੀਟ ਕਮੇਟੀ ਤਲਵੰਡੀ ਭਾਈ ਦੇ ਫੋਨ ਨੰ:01632-230039, ਮਾਰਕੀਟ ਕਮੇਟੀ ਮੱਖੂ ਦੇ ਫੋਨ ਨੰ:01682-270357 ਅਤੇ ਮਾਰਕੀਟ ਕਮੇਟੀ ਮੱਲਾਵਾਨਾ ਦੇ ਫੋਨ ਨੰ:01682-275176 ਤੇ ਰੇਤੇ ਦੀ ਬੁਕਿੰਗ ਲਈ ਸੰਪਰਕ ਕੀਤਾ ਜਾ ਸਕਦਾ ਹੈ।
ਜਿਲ•ਾ ਮੰਡੀ ਅਫਸਰ ਸ. ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਰੇਤੇ ਦੀ ਨੀਤੀ ਅਨੁਸਾਰ ਹੁਣ ਨਾਲੋਂ ਰੇਤੇ ਦੀਆਂ ਕੀਮਤਾਂ ਵਿਚ ਕਮੀ ਆਵੇਗੀ । ਉਨ•ਾਂ ਕਿਹਾ ਕਿ ਸਬੰਧਤ ਮਾਰਕੀਟ ਕਮੇਟੀਆਂ ਵਿਚ ਰੇਤੇ ਦੀਆਂ ਪ੍ਰਵਾਨਿਤ ਖੱਡਾਂ ਦੀ ਦੂਰੀ ਅਤੇ ਕਿਰਾਏ ਸਬੰਧੀ ਲਿਸਟਾਂ ਲੱਗੀਆਂ ਹੋਈਆਂ ਹਨ ਤੇ ਇਸ ਸਬੰਧੀ ਹੋਰ ਜਾਣਕਾਰੀ ਲਈ ਸਬੰਧਤ ਮਾਰਕੀਟ ਕਮੇਟੀਆਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਉਨ•ਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਰੇਤਾਂ ਬੂਕਿੰਗ ਕਰਾਵਾਉਣ ਵਾਸਤੇ ਪੰਜਾਬ ਮੰਡੀ ਬੋਰਡ ਦੇ ਟੋਲ ਫ੍ਰੀ ਨੰ:18001372244 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।