ਫਾਰਮਿਸਟਾਂ ਨੂੰ ਮਿਲੀ ਤਰੱਕੀ ਤੇ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਵਿਧਾਇਕ ਪਿੰਕੀ ਦਾ ਕੀਤਾ ਧੰਨਵਾਦ
ਫਾਰਮਿਸਟਾਂ ਨੂੰ ਮਿਲੀ ਤਰੱਕੀ ਤੇ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਵਿਧਾਇਕ ਪਿੰਕੀ ਦਾ ਕੀਤਾ ਧੰਨਵਾਦ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਦੀ ਕੰਨਵੇਂਸ਼ਨ ਦੌਰਾਨ ਉਨ੍ਹਾਂ ਦੀਆਂ ਮੰਗਾ ਮੰਨਵਾਉਣ ਦਾ ਦਵਾਇਆ ਭਰੋਸਾ
ਫ਼ਿਰੋਜ਼ਪੁਰ 18 ਨਵੰਬਰ ( ) ਪੰਜਾਬ ਰਾਜ ਫਾਰਮੇਸੀ ਆਫਸੀਰਜ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰ ਤੇ ਕੰਨਵੇਸ਼ਨ ਹੋਈ, ਜਿਸ ਵਿਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਐਸੋਸੀਏਸ਼ਨ ਨੇ ਫਾਰਮਿਸਟਾਂ ਨੂੰ ਮਿਲੀ ਤਰੱਕੀ ਕਾਰਨ ਵਿਧਾਇਕ ਪਿੰਕੀ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਕੁੱਝ ਹੋਰ ਮੰਗਾਂ ਵਿਧਾਇਕ ਕੋਲ ਰੱਖੀਆਂ।
ਐਸੋਸੀਏਸ਼ਨ ਦੇ ਪ੍ਰਧਾਨ ਲੂਥਰਾ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵਿਧਾਇਕ ਦੇ ਯਤਨਾਂ ਸਦਕਾ ਹੀ ਫਾਰਮਾਸਿਸਟ ਨੂੰ ਤਰੱਕੀ ਮਿਲੀ ਹੈ ਅਤੇ ਉਨ੍ਹਾਂ ਦੀ ਪੋਸਟ ਨੂੰ ਅਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜੋ ਫਾਰਮਾਸਿਸਟ ਦੀ ਪੋਸਟ ਸੀ ਉਹ ਪਰਮੋਟ ਹੋ ਕੇ ਫਾਰਮੇਸੀ ਅਫ਼ਸਰ ਹੋ ਗਈ, ਇਸੇ ਤਰ੍ਹਾਂ ਫਾਰਮਾਸਿਸਟ ਗਰੇਡ-2 ਤੋਂ ਸੀਨੀਅਰ ਫਾਰਮੇਸੀ ਅਫ਼ਸਰ, ਫਾਰਮਾਸਿਸਟ ਗਰੇਡ-1 ਤੋਂ ਸੀ-ਫਾਰਮੇਸੀ ਅਫ਼ਸਰ ਅਤੇ ਜ਼ਿਲ੍ਹਾ ਫਾਰਮਾਸਿਸਟ ਤੋਂ ਜ਼ਿਲ੍ਹਾ ਫਾਰਮੇਸੀ ਅਫ਼ਸਰ ਵਿਚ ਅਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਫਾਰਮਾਸਿਸਟ ਨੂੰ ਇਹ ਪਰਮੋਸ਼ਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਕਰਕੇ ਹੀ ਮਿਲੀ ਹੈ।
ਇਸ ਦੌਰਾਨ ਉਨ੍ਹਾਂ ਵਿਧਾਇਕ ਨੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਕੁੱਝ ਹੋਰ ਮੰਗਾਂ ਜਿਵੇਂ ਕਿ ਸਿਹਤ ਵਿਭਾਗ ਵਿਚ ਫਾਰਮਿਸਟਾਂ ਦੀਆਂ ਖ਼ਾਲੀ ਪਈਆਂ ਪੋਸਟਾਂ ਨੂੰ ਭਰਨ, 1186 ਪੇਂਡੂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਵਿਚ ਦੁਬਾਰਾ ਲਿਆਉਣ ਆਦਿ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਵਿਧਾਇਕ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਮਨਵਾਉਣ ਦਾ ਪੂਰਾ ਭਰੋਸਾ ਦਵਾਇਆ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਲਈ ਕੰਮ ਕਰ ਰਹੇ ਹਨ ਤੇ ਉਨ੍ਹਾਂ ਦਾ ਇਹੀ ਸੁਪਨਾ ਹੈ ਕਿ ਹਲਕੇ ਵਿਚ ਹਰ ਵਰਗ ਨੂੰ ਤਰੱਕੀ ਮਿਲੇ ਤੇ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਹੋਵੇ। ਇਸ ਮੌਕੇ ਪ੍ਰਧਾਨ ਨਰਿੰਦਰ ਮੋਹਨ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਮੇਤ ਐਸੋਸਇੇਸ਼ਨ ਦੇ ਸਮੂਹ ਮੈਂਬਰ ਹਾਜ਼ਰ ਸਨ।