ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵਿਭਾਗ ਫ਼ਿਰੋਜ਼ਪੁਰ ਨੇ ਆਜ਼ਾਦੀ ਦਿਹਾੜਾ ਮਨਾਇਆ
ਸ਼੍ਰੀ ਰਜਿੰਦਰ ਕ੍ਰਿਸ਼ਨ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਫ਼ਿਰੋਜ਼ਪੁਰ ਵੱਲੋਂ ਕੁਆਟਰ ਗਾਰਦ ਵਿਖੇ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ
ਫ਼ਿਰੋਜ਼ਪੁਰ 15 ਅਗਸਤ ਪੰਜਾਬ ਸਰਕਾਰ ਅਤੇ ਮਾਨਯੋਗ ਸ੍ਰੀ ਵੀ ਕੇ ਭਾਵਰਾ ਡੀ.ਜੀ.ਪੀ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ, ਪੰਜਾਬ, ਚੰਡੀਗੜ੍ਹ ਸ੍ਰੀ ਕੇ.ਐਸ ਘੁੰਮਣ ਕਮਾਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਪੰਜਾਬ ਸ੍ਰੀ ਹਰਮਨਜੀਤ ਸਿੰਘ ਡਿਪਟੀ ਕਮਾਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਸ੍ਰੀ ਚਰਨਜੀਤ ਸਿੰਘ ਡਵੀਜ਼ਨਲ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਤਰ ਪੰਜਾਬ ਹੋਮ ਗਾਰਡਜ਼ ਕੰਪਲੈਕਸ ਹਾਊਸਿੰਗ ਬੋਰਡ ਕਲੋਨੀ ਫ਼ਿਰੋਜ਼ਪੁਰ ਵਿਖੇ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਫ਼ਤਰੀ ਪੱਧਰ ਤੇ 74ਵਾਂ ਸੁਤੰਤਰਤਾ ਦਿਵਸ ਆਜ਼ਾਦੀ ਦਿਹਾੜਾ ਮਨਾਇਆ ਗਿਆ। ਆਜ਼ਾਦੀ ਦਿਵਸ ਮੌਕੇ ਸ੍ਰੀ ਅਨਿਲ ਕੁਮਾਰ ਪਰੂਥੀ ਬਟਾਲੀਅਨ ਕਮਾਂਡਰ ਨੰ:5 ਬਨ: ਪੰਜਾਬ ਹੋਮ ਗਾਰਡਜ਼ ਫ਼ਿਰੋਜ਼ਪੁਰ ਨੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਸ਼੍ਰੀ ਰਜਿੰਦਰ ਕ੍ਰਿਸ਼ਨ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਫ਼ਿਰੋਜ਼ਪੁਰ ਵੱਲੋਂ ਕੁਆਟਰ ਗਾਰਦ ਵਿਖੇ ਪੂਰੇ ਸਨਮਾਨ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਕੁਆਟਰ ਗਾਰਦ ਵਿਖੇ ਹਾਜ਼ਰ ਅਫ਼ਸਰ ਕਰਮਚਾਰੀਆਂ ਅਤੇ ਜਵਾਨਾਂ ਨੂੰ ਖ਼ੁਸ਼ੀ ਮੌਕੇ ਲੱਡੂ ਵੰਡੇ ਗਏ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸ਼੍ਰੀ ਵਕੀਲ ਸਿੰਘ ਉਪ ਬਟਾਲੀਅਨ ਕਮਾਂਡਰ ਫ਼ਿਰੋਜ਼ਪੁਰ ਸਮੂਹ ਸਟਾਫ਼ ਅਤੇ ਹੋਮ ਗਾਰਡਜ਼ ਜਵਾਨ ਹਾਜ਼ਰ ਸਨ।