ਪੰਜਾਬ ਸੁਬਾਰਡੀਨੇਟ ਸਰਵਿਸਿਜ ਼ਫੈਡਰੇਸ਼ਨ ਵਿਗਿਆਨਕ ਵੱਲੋ ਰੋਸ ਰੈਲੀ ਕਰਕੇ ਮੁਲਾਜਮ ਮੰਗਾ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ,
Ferozepur August 28, 2018:(Harish Monga): ਪੰਜਾਬ ਸੁਬਾਰਡੀਨੇਟ ਸਰਵਿਸਿਜ ਼ਫੈਡਰੇਸ਼ਨ ਵਿਗਿਆਨਕ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਅੱਜ ਮਿਤੀ 28—08—2018 ਨੂੰ ਜਿ਼ਲ੍ਹਾ ਫਿਰੋਜ਼ਪੁਰ ਇਕਾਈ ਵੱਲੋ ਡਿਪਟੀ ਕਮਿਸ਼ਨਰ,ਫਿਰੋਜਪੁਰ ਦੇ ਦਫਤਰ ਦੇ ਸਾਹਮਣੇ ਸ਼੍ਰੀ ਰਵਿੰਦਰ ਲੂਥਰਾ ਦੀ ਅਗਵਾਈ ਹੇਠ ਰੋਸ ਰੈਲੀ ਕਰਕੇ ਮੁਲਾਜਮ ਮੰਗਾ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ,ਫਿਰੋਜ਼ਪੁਰ ਰਾਂਹੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਪ੍ਰੈਸ ਦੇ ਨਾਂ ਬਿਆਨ ਜ਼ਾਰੀ ਕਰਦਿਆ ਸੂਬਾ ਪ੍ਰਧਾਨ ਰਵਿੰਦਰ ਲੂਥਰਾ ਨੇ ਪੰਜਾਬ ਸਰਕਾਰ ਤੇ ਕੇਦਰ ਦੀ ਐਨ.ਡੀ.ਏ ਸਰਕਾਰ ਦੀਆ ਮੁਲਾਜ਼ਮ ਮਾਰੂ ਨੀਤੀਆ ਦਾ ਮੂੰਹ ਤੋੜ ਜੁਆਬ ਦੇਣ ਲਈ ਮੁਲਾਜ਼ਮਾ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ ਉਹਨਾ ਕਿਹਾ ਕਿ ਕੇਦਰ ਸਰਕਾਰ ਨੇ ਮੁਲਾਜਮਾ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਰੋਜਗਾਰ ਦੇਣ ਦੀ ਬਜਾਏ ਨੋਜ਼ਵਾਨਾ ਨੂੰ ਬੇਰੁਜਗਾਰ ਕਰਨ ਦਾ ਕੰਮ ਕੀਤਾ ਹੈ ਅਤੇ ਸਮਾਜ਼ ਦੇ ਵਿੱਚ ਜਾਤ ਦੇ ਨਾ ਤੇ , ਧਰਮ ਦੇ ਨਾ ਤੇ ਲੋਕਾ ਨੂੰ ਵੰਡਣ ਦਾ ਕੰਮ ਕੀਤਾ ਹੈ ।
ਦੂਸਰੇ ਪਾਸੇ ਪੰਜਾਬ ਦੀ ਕਾਗਰਸ ਸਰਕਾਰ ਨੂੰ ਲੋਕਾ ਨੂੰ ਚੋਣਾ ਸਮੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਹਨਾ ਨੂੰ ਨੇਪਰੇ ਚੜਾਉਣ ਤਾ ਇਕ ਪਾਸੇ ਰਿਹਾ ਪਹਿਲਾ ਕੰਮ ਕਰਦੇ ਮੁਲਾਜ਼ਮਾ ਦਾ ਜਨਵਰੀ 2017 ਤੋ ਡੀ.ਏ ਅਤੇ ਡੀ.ਏ ਦਾ ਏਰੀਅਰ ਬੰਦ ਕਰ ਦਿੱਤਾ ਹੈ ਮੁਲਾਜ਼ਮ ਮੰਗਾ ਜਿਵੇ ਕਿ ਸਮੂਹ ਵਿਭਾਗਾਂ ਵਿੱਚ ਠੇਕੇ ਤੇ ,ਆਉਟ ਸੋਰਸਿੰਗ ,ਡੇਲੀ ਵੇਜਿ਼ਜ਼ , ਵੱਖ ਵੱਖ ਸਕੀਮਾ ਅਤੇ ਸੋਸਾਇਟੀਆ ਅਧੀਨ ਕੰਮ ਕਰਦੇ ਮੁਲਾਜ਼ਮਾ ਨੂੰ ਬਿਨਾ ਦੇਰੀ ਰੈਗੂਲਰ ਕੀਤਾ ਜਾਵੇ ਅਤੇ ਛੇਵੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ । ਸਾਲ 2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾ ਤੇ ਪੁਰਾਨੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ । ਸਿਹਤ ਵਿਭਾਗ ਵਿੱਚ ਸਿਲੈਕਟ ਕੀਤੇ 1263 ਐਮ.ਪੀ.ਡਬਲਯੂ ਮੇਲ ਵਰਕਰਾਂ ਨੂੰ ਤੁਰੰਤ ਡਿਊਟੀ ਤੇ ਹਾਜ਼ਰ ਕਰਵਾਇਆ ਜਾਵੇ । ਪੰਜਾਬ ਸਰਕਾਰ ਵੱਲੋ ਲਗਾਇਆ ਗਿਆ ਜਜੀਆ ਟੈਕਸ 200— ਰੁਪਏ ਪ੍ਰਤੀ ਮਹੀਨਾ ਤੁਰੰਤ ਵਾਪਸ ਲਿਆ ਜਾਵੇ । ਆਗਨਵਾੜੀ ਵਰਕਰ, ਹੈਲਪਰ, ਮਿੱਡ ਡੇ ਮੀਲ ਆਸ਼ਾ ਵਰਕਰ ਤੇ ਕਿਰਤ ਕਮਿਸ਼ਨਰ ਵੱਲੋ ਨਿਰਧਾਰਿਤ ਕੀਤੇ ਰੇਟ ਲਾਗੂ ਕੀਤੇ ਜਾਣ । ਪੰਜਾਬ ਦੇ ਸਮੂਹ ਵਿਭਾਗਾ ਵਿੱਚ ਖਾਲੀ ਪਈਆ ਅਸਾਮੀਆ ਨੂੰ ਰੈਗੂਲਰ ਅਧਾਰ ਤੇ ਭਰਿਆ ਜਾਵੇ ਆਦਿ ਮੰਨਣਾ ਤਾ ਇੱਕ ਪਾਸੇ ਰਿਹਾ ਉਲਟਾ ਮੁਲਾਜ਼ਮਾ ਤੇ ਦੋ ਸੋ ਰੁਪਏ ਪ੍ਰਤੀ ਮਹੀਨਾ ਜਜੀਆ ਟੈਕਸ ਲਗਾਕੇ ਮੁਲਾਜ਼ਮਾ ਦੀਆ ਜੇਬਾ ਤੇ ਡਾਕਾ ਮਾਰਨ ਵਾਲਾ ਕੰਮ ਕੀਤਾ ਹੈ ਇਸ ਰੋਸ ਰੈਲੀ ਨੂੰ ਰਮਨ ਅੱਤਰੀ, ਗੁਰਮੀਤ ਸਿੰਘ ਜੰਮੂ,ਕਾਲਾ ਸਿੰਘ,ਫਰਾਸਿਸ ਭੱਟੀ, ਦਵਿੰਦਰ ਸਿੰਘ,ਬਲਵੀਰ ਸਿੰਘ ਗਿੱਲਾ ਵਾਲਾ,ਰਣਜੀਤ ਸਿੰਘ,ਹਰਪ੍ਰੀਤ ਸਿਘ ਥਿੰਦ,ਪੁਨੀਤ ਮਹਿਤਾ,ਮਨੋਜ਼ ਗਰੋਵਰ, ਬਲਰਾਜ ਸਿੰਘ,ਬਲਦੇਵ ਸਿੰਘ,ਸੱਤਪਾਲ ਸਿੰਘ |
ਉਪਰੋਕਤ ਆਗੂਆ ਨੇ ਸਰਕਾਰ ਦੀਆ ਨੀਤੀਆ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਅਤੇ ਮੰਗਾ ਨਾ ਮੰਨਣ ਦੀ ਸੂਰਤ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੇਡਰੇਸ਼ਨ ਵਿਗਿਆਨਕ ਹੋਰ ਤਿੱਖੇ ਸੰਘਰਸ਼ ਉਲੀਕੇਗੀ ਅਤੇ ਪ.ਸ.ਸ.ਫ ਨੇ ਫੈਸਲਾ ਕੀਤਾ ਕਿ ਪੰਜ ਸਤੰਬਰ ਦਿੱਲੀ ਪਾਲਰੀਮੈਂਟ ਦੇ ਸਾਹਮਣੇ ਹੋਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ।