Ferozepur News
ਪੰਜਾਬ ਸਰਕਾਰ 2364 ਈਟੀਟੀ ਅਧਿਆਪਕ ਭਰਤੀ ਨੂੰ ਪੂਰਾ ਕਰਨ ਲਈ ਨਹੀਂ ਲਗਦੀ ਸੁਹਿਰਦ:ਐਸ ਸੀ ਬੀ ਸੀ ਅਧਿਆਪਕ ਜਥੇਬੰਦੀ
ਬੀ ਸੀ ਅਤੇ ਐਸ ਸੀ ਸਮਾਜ ਦੇ 700 ਬੱਚਿਆਂ ਦਾ ਬੈਕਲਾਗ ਲੁੱਟਣ ਦੀ ਲੱਗ ਰਹੀ ਸਾਜਿਸ਼: ਤੂਰ/ਸ਼ਾਮ ਸੁੰਦਰ
ਪੰਜਾਬ ਸਰਕਾਰ 2364 ਈਟੀਟੀ ਅਧਿਆਪਕ ਭਰਤੀ ਨੂੰ ਪੂਰਾ ਕਰਨ ਲਈ ਨਹੀਂ ਲਗਦੀ ਸੁਹਿਰਦ:ਐਸ ਸੀ ਬੀ ਸੀ ਅਧਿਆਪਕ ਜਥੇਬੰਦੀ
ਬੀ ਸੀ ਅਤੇ ਐਸ ਸੀ ਸਮਾਜ ਦੇ 700 ਬੱਚਿਆਂ ਦਾ ਬੈਕਲਾਗ ਲੁੱਟਣ ਦੀ ਲੱਗ ਰਹੀ ਸਾਜਿਸ਼: ਤੂਰ/ਸ਼ਾਮ ਸੁੰਦਰ
ਫਿਰੋਜ਼ਪੁਰ 10 ਦਸੰਬਰ, 2022: ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਵਿੱਚ ਐਸ ਸੀ ਬੀ ਸੀ ਅਧਿਆਪਕ ਜਥੇਬੰਦੀ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕਾਰਜ਼ਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗ਼ਾਂ ,ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ,ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ, ਬਲਵਿੰਦਰ ਲਤਾਲਾ, ਮੀਤ ਪ੍ਰਧਾਨ ਪਰਵਿੰਦਰ ਭਾਰਤੀ, ਗੁਰਸੇਵਕ ਸਿੰਘ ਕਲੇਰ ਸਕੱਤਰ ਹਰਦੀਪ ਸਿੰਘ ਤੂਰ ਅਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵੱਲੋ 2364 ਈਟੀਟੀ ਅਧਿਆਪਕਾਂ ਦੀ ਭਰਤੀ ਪਿੱਛਲੇ ਲੰਬੇ ਸਮੇਂ ਤੋਂ ਲਟਕਾਈ ਜਾ ਰਹੀ ਹੈ, ਜ਼ਿਕਰਯੋਗ ਹੈ ਕਿ ਇਸ ਭਰਤੀ ਵਿੱਚ ਬੀ ਸੀ ਅਤੇ ਐਸ ਸੀ ਸਮਾਜ ਦੇ 700 ਬੱਚਿਆਂ ਦਾ ਬੈਕਲਾਗ ਵੀ ਸ਼ਾਮਿਲ ਹੈਅਤੇ ਸਰਕਾਰ ਇਸਨੂੰ ਖੁਰਦਬੁਰਦ ਕਰਨ ਦੀ ਨਿਆਤ ਤਹਿਤ ਕੰਮ ਕਰ ਰਹੀ ਹੈ।ਜਿਸ ਦੀ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਘੋਰ ਨਿੰਦਾ ਕਰਦੀ ਹੈ। ਜੱਥੇਬੰਦੀ ਵੱਲੋਂ ਸਿੱਖਿਆ ਮੰਤਰੀ ਪੰਜਾਬ ਨਾਲ ਹੋਈਆਂ ਵਾਰ ਵਾਰ ਮੀਟਿੰਗਾਂ ਚ ਇਸ ਭਰਤੀ ਸੰਬਧੀ ਆਪਣੀ ਰਾਇ ਤੇ ਬਣਦੇ ਤੱਥ ਰੱਖੇ ਗਏ, ਜਿਸਨੂੰ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਤੇ ਮੀਟਿੰਗ ਵਿੱਚ ਸ਼ਾਮਿਲ ਅਧਿਕਾਰੀਆਂ ਨੇ ਮੰਨਿਆ ਤੇ ਹਰ ਵਾਰ 2364ਈਟੀਟੀ ਭਰਤੀ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਪਰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਭਰਤੀ ਬੋਰਡ ਪੰਜਾਬ ਦੇ ਭਰਤੀ ਕਰਨ ਸੰਬਧੀ ਅਧਿਕਾਰਿਤ ਹੋਣ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮੰਗੇ ਗਏ ਹਲਫ਼ੀਆ ਬਿਆਨ ਸੰਬਧੀ ਕਈ ਮਹੀਨੇ ਬੀਤਣ ਤੋਂ ਬਾਅਦ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਪੰਜਾਬ ਸਰਕਾਰ ਦੇ ਅਧਿਆਪਕ ਭਰਤੀ ਤੇ ਸਿੱਖਿਆ ਪ੍ਰਤੀ ਸਬੰਧੀ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕਰਦੀ ਹੈ , ਕਿਉਂਕਿ ਪੰਜਾਬ ਦੇ ਸਿੱਖਿਆ ਵਿਭਾਗ ਚ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਇਹਨਾਂ ਖ਼ਾਲੀ ਅਸਾਮੀਆਂ ਨੂੰ ਭਰਨਾਂ ਬਹੁਤ ਜ਼ਰੂਰੀ ਹੈ। ਇੱਥੇ ਦਸਣਾ ਜਰੂਰੀ ਹੈ ਇਸ ਭਰਤੀ ਦੀ ਵਿਭਾਗ ਵੱਲੋਂ ਸਾਰੀ ਪ੍ਰੀਕਿਰਿਆ ਪਹਿਲਾਂ ਹੀ ਪੂਰੀ ਕੀਤੀ ਹੋਈ ਹੈ, ਪਰ ਵਿਭਾਗ ਵੱਲੋਂ ਇਸ ਨੂੰ ਲਟਕਾਉਣ ਦੇ ਤਰਕ ਸਮਝ ਨਹੀਂ ਆ ਰਹੇ।ਇਸ ਲਈ ਜੱਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਭਰਤੀ ਸੰਬਧੀ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਭਰਤੀ ਬੋਰਡ ਦੇ ਚੇਅਰਮੈਨ ਤੇ ਮੈਂਬਰ ਸਾਹਿਬਾਨ ਸੰਬਧੀ ਬਣਦਾ ਹਲਫ਼ੀਆ ਬਿਆਨ ਛੇਤੀ ਪੇਸ਼ ਨਹੀਂ ਕੀਤਾ ਗਿਆ ਤਾਂ ਇਸ ਭਰਤੀ ਅਤੇ ਹੋਰ ਸੰਵਿਧਾਨਿਕ ਹੱਕਾਂ ਲਈ ਜੱਥੇਬੰਦੀ ਵੱਲੋਂ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦਿਆਂ ਐਮ ਐਲ ਏ’ਜ /ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ।