ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਹਿਰਾ ਹੋਇਆ ਉਜਾਗਰ,ਹੱਕ ਮੰਗਦੇ ਅਧਿਆਪਕਾਂ ਦੀ ਕੀਤੀ ਅੰਨੇ-ਵਾਹ ਕੁੱਟਮਾਰ
ਮਿਤੀ:10/02/2019,ਚੰੜੀਗੜ, ਪੰਜਾਬ ਦੀ ਕੰਗਰਾਸ ਸਰਕਾਰ ਨੂੰ ਆਏ ਨੂੰ ਦੋ ਸਾਲ ਹੋ ਗਏ ਹਨ।ਮੁੱਖਮੰਤਰੀ ਅਤੇ ਸਰਕਾਰ ਵੱਲੋਂ ਹਰ ਪਲ ਝੂਠ ਬੋਲਿਆ ਜਾ ਰਿਹਾ ਹੈ।ਚੋਣਾਂ ਤੋਂ ਪਹਿਲਾਂ ਮੁੱਖਮੰਤਰੀ ਕਹਿੰਦੇ ਸੀ ਨੌਜਵਾਨਾਂ ਦੀ ਹਿੱਤਾਂ ਦੀ ਰਾਖੀ ਕਰਨਾ ਸਾਡਾ ਪਹਿਲਾਂ ਫਰਜ਼ ਹੈ ਅਤੇ ਮੁਲਾਜ਼ਮਾਂ ਦੇ ਧਰਨੇੇ ਮੋਡੇ ਨਾਲ ਮੋਡਾ ਜੋੜ ਕੇ ਉਹਨਾਂ ਨਾਲ ਡੱਟਣ ਦਾ ਇਲਾਨ ਕਰਦੇ ਸੀ।ਉਹਨਾਂ ਦੇ ਸ਼ਹਿਰ ਵਿੱਚ ਹੀ ਅੱਜ ਨਿਹੱਥੇ ਅਧਿਆਂਪਕਾਂ ਉਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਲਾਠੀਚਾਰਜ਼ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ।ਜਿਸ ਨਾਲ ਸੈਕੰਡਾ ਅਧਿਆਪਕ ਜੱਖਮੀ ਹੋ ਗਏ ਅਤੇ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥੀਆਂ ਅਤੇ ਇਸ ਅੰਨੇ-ਵਾਹ ਕੁੱਟਮਾਰ ਵਿੱਚ ਮਹਿਲਾਂ ਅਧਿਆਪਕਾਂ ਨੂੰ ਵੀ ਨਹੀ ਬੱਖਸ਼ਿਆ ਗਿਆ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸ਼ੀਸ਼ ਜੁਲਾਹਾ,ਪ੍ਰਵੀਨ ਸ਼ਰਮਾ,ਅਮਿ੍ਰਤਪਾਲ ਸਿੰਘ,ਰਜਿੰਦਰ ਸੰਧਾ,ਰਾਕੇਸ਼,ਸੱਤਪਾਲ ਆਦਿ ਵੱਲੋਂ ਪੰਜਾਬ ਸਰਕਾਰ ਦੇ ਇਸ ਕੰਮ ਦੀ ਸਖਤ ਸ਼ਬਦਾਂ ਵਿੱਚ ਨਿਖੇਤੀ ਕੀਤੀ ਗਈ।ਉਹਨਾਂ ਕਿਹਾ ਕਿ ਵੋਟਾਂ ਵਿੱਚ ਆਉਣ ਤੋਂ ਪਹਿਲਾਂ ਕਾਂਹਰਸ ਸਰਕਾਰ ਨੇ ਕੱਚੇ ਮੁਲਾਜ਼ਮਾਂ ਤੇ ਪੱਕੇ ਕਰਨਾ ਅਤੇ ਘੱਟ ਤਨਖਾਹ ਲੈ ਰਹੇ ਮੁਲਾਜ਼ਮਾ ਨੂੰ ਪੂਰੀ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ।ਪਰ ਪੰਜਾਬ ਸਰਕਾਰ ਇਹਨਾਂ ਦੋਨਾਂ ਵਾਅਦਿਆਂ ਤੋ ਭੱਜ ਗਈ ਹੈ।ਇਥੋਂ ਤੱਕ ਕੀ ਜਿਹੜੇ ਅਧਿਆਪਕ 42000 ਤਨਖਾਹ ਲੈ ਰਹੇ ਸਨ ਉਹਨਾਂ ਦੀ ਤਨਖਾਹ 15000 ਕਰਕੇ ਸਰਕਾਰ ਧੋਖੇਬਾਜ਼ੀ ਕਰ ਰਹੀ ਹੈ ਅਤੇ ਜਦੋਂ ਅਧਿਆਪਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਸਰਕਾਰ ਇਹਨਾਂ ਤੇ ਲਾਠੀਚਾਰਜ਼ ਕਰ ਕੇ ਆਪਣੇ ਜ਼ਾਲਮ ਹੋਣ ਦਾ ਸਬੂਤ ਦੇ ਰਹੀ ਹੈ।
ਆਗੂਆਂ ਨੇ ਸਰਕਾਰ ਨੂੰ ਸੱਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕੀ ਸਰਕਾਰ ਹਰ ਤਰਾਂ ਦੇ ਮੁਲਾਜ਼ਮ ਨੂੰ ਪੂਰੀਆਂ ਤਨਖਾਹਾਂ ਤੇ ਪੱਕੇ ਕਰੇ।ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਧੋਖੇਬਾਜ਼ੀ ਅਤੇ ਅੱਜ ਅਧਿਆਪਕਾਂ ਤੇ ਪਟਿਆਲਾ ਵਿਖੇ ਕੀਤੀ ਤਸ਼ੱਦਤ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾ ਵੱਲੋਂ 13 ਫਰਵਰੀ ਨੂੰ ਮੋਹਾਲੀ ਵਿਖੇ ਰੈਲੀ ਕੀਤੀ ਜਾਵੇਗੀ।ਇਸ ਰੈਲੀ ਵਿੱਚ ਜਾਲਮ ਸਰਕਾਰ ਨਾਲ ਟਾਕਰਾ ਲੈਣ ਲਈ ਕੱਚੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।