Ferozepur News

ਪੰਜਾਬ ਵਿੱਚ ਬਨੇਗੀ ਆਮ ਆਦਮੀ ਦੀ ਸਰਕਾਰ : ਸਮਰਬੀਰ ਸਿੰਘ

ਖਾਸ ਬਿੰਦੂ :
* ਕੇਜਰੀਵਾਲ ਦੇ ਬੋਲਦੇ ਸਮੇਂ 2 ਵਾਰ ਮਾਇਕ ਹੋਇਆ ਬੰਦ।
* ਪੰਡਾਲ ਦੇ ਆਖੀਰ ਵਿੱਚ ਬੈਠੇ ਕੁਝ ਲੋਕਾਂ ਨੇ ਕਾਲੀਆਂ ਝੰੜਿਆ
• ਕੇਜਰੀਵਾਲ ਦੇ ਭਾਸ਼ਨ ਵਿੱਚ ਕੁਝ ਵੀ ਨਵਾਂ ਨਹੀ, ਜਲਾਲਾਬਾਦ, ਫਾਜ਼ਿਲਕਾ, ਅਬੋਹਰ ਆਦੀ ਵਿੱਚ ਦਿੱਤਾ ਇਕ ਹੀ ਭਾਸ਼ਨ ।

ਅਤੇ ਕਾਲਿਖ ਨਾਲ ਪੋਤੇ ਹੋਏ ਅੰਰਵਿੰਦ ਕੇਜਰੀਵਾਲ ਦੇ ਦਿਖਾਏ ਪੋਸਟਰ,  ਪੁਲਸ ਨੇ ਕੀਤਾ ਗ੍ਰਿਫ਼ਤਾਰ ।

* ਕੇਜਰੀਵਾਲ ਨੇ ਕਿਹਾ ਕਿ ਪੰਜਾਬ ਪੁਲਸ ਬਾਦਲਾ ਦੇ ਹੱਥ ਦੀ ਕੱਠਪੁਤਲੀ।
*  ਸਕਿਉਰਟੀ ਨਾ ਰੱਖਣ ਦਾ ਦੱਮ ਭਰਣ ਵਾਲੇ  ਕੇਜਰੀਵਾਲ ਆਏ ਭਾਰੀ ਸੁਰੱਖਿਆ ਬੱਲ ਦੇ ਨਾਲ।
* ਸਮਰੱਥਕਾਂ ਦਾ ਭਾਰੀ ਕੱਠ ਵੇਖ ਕੇ ਕੇਜਰੀਵਾਲ ਹੋਏ ਬਾਗੋ ਬਾਗ।

ਫਾਜ਼ਿਲਕਾ, 19 ਜਨਵਰੀ (ਵਿਨੀਤ ਅਰੋੜਾ)  ਪੰਜਾਬ ਨਸ਼ੇ ਦਾ ਛਂੇਵਾ ਦਰਿਆਂ ਬਣ ਚੁਕਿੱਆ ਹੈ ਅਤੇ ਇੰਟਰਨੈਸ਼ਨਲ ਡਰੱਗ ਮਾਫਿਆ ਦਾ ਏਜੰਟ ਵਿਕਰਮਜੀਤ ਸਿੰਘ ਮਜੀਠਿਆ ਪੰਜਾਬ ਦੀ ਜਵਾਨੀ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਰਿਹਾ ਹੈ। 'ਆਪ' ਦੀ ਸਰਕਾਰ ਬਨਣ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਮਾਂਵਾ ਦੀਆ ਕੁਖਾਂ ਨੂੰ ਉਜਾੜਨ ਵਾਲਾ ਇਹ ਵਿਕਰਮ ਮਜੀਠਿਆ ਜੇਲ ਦੀ ਸਲਾਖਾ ਦੇ ਪਿੱਛੇ ਹੋਵੇਗਾ। ਇਹ ਤਿੱਖੇ ਬਿਆਨ ਆਮ ਆਦਮੀ ਦੇ ਕੌਂਮੀ ਕਨਵੀਨੀਅਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਫਾਜ਼ਿਲਕਾ ਦੇ ਸ਼ਾਸਤਰੀ ਚੌਕ ਤੇ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੇ ਹੱਕ ਵਿੱਚ ਕੀਤੀ ਗਈ ਰੈਲੀ ਦੇ ਦੌਰਾਨ ਕਹੇ ।

ਬੇਬਾਕ ਅਤੇ ਬੇਖੋਫ਼ ਸ਼ਬਦਾਂਵਲੀ ਲਈ ਜਾਣੇ ਜਾਂਦੇ ਅਰਵਿੰਦ ਕੇਜਰੀਵਾਲ ਨੇ ਬਾਦਲ ਪਰਿਵਾਰ ਨੂੰ ਪੰਜਾਬ ਦਾ ਸੱਬ ਤੋਂ ਵੱਡਾ ਮੁਜ਼ਰਿਮ ਕਰਾਰ ਦੇਂਦੇ ਹੋਏ ਲੋਕਾਂ ਨੂੰ 4 ਫਰਵਰੀ ਨੂੰ ਆਮ ਆਦਮੀ ਪਾਰਟੀ  ਦੇ ਹੱਕ ਫਤਵਾ ਜਾਰੀ ਕਰਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕੀ ਮਜੀਠਿਆ ਦੇ ਨਸ਼ੇ ਨੇ ਪੰਜਾਬ ਦੇ 40 ਲੱਖ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾ ਦੀਤੀ ਹੈ। ਪਰ ਆਪ ਦੀ ਸਰਕਾਰ ਬਣਨ ਤੇ ਇਹਨਾਂ ਨੌਜਵਾਨਾਂ ਦਾ ਉਚਿਤ ਇਲਾਜ ਕਰਵਾਇਆ ਜਾਵੇਗਾ ਭਾਵੇਂ ਇਸ ਦੇ ਲਈ ਉਹਨਾਂ ਨੁੰ ਵਿਦੇਸ਼ ਤੋਂ ਡਾਕਟਰ ਕਿਉਂ ਨਾ ਬੁਲਾਵਾਉਂਣੇ ਪੈਣ।  
ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਂਵਾ ਅਤੇ ਸਿਖਿੱਆ ਉਪਲੱਬਦ ਕਰਵਾਉਂਣ ਲਈ ਪੰਜਾਬ ਵਿੱਚ ਵੀ ਦਿੱਲੀ ਦੀ ਤਰਾਂ ਹੀ ਮੁਹੱਲਾ ਕਲੀਨਿਕ ਅਤੇ ਸਰਕਾਰੀ ਸਕੂਲ ਖੋਲੇ ਜਾਣਗੇ। ਦਿੱਲੀ ਵਿੱਚ 250 ਸਰਕਾਰੀ ਸਕੂਲ ਅਤੇ 106 ਮੁਹੱਲਾਂ ਕਲੀਨਿਕ ਖੋਲੇ ਗਏ ਹਨ, ਜਿਨਾਂ ਵਿੱਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਹਰ ਪ੍ਰਕਾਰ ਦੀਆਂ ਦਵਾਈਆਂ ਅਤੇ ਟੈਸਟ ਵੀ ਮੁਫਤ ਉਪਲੱਬਧ ਕਰਵਾਏ ਜਾਂਦੇ ਹਨ।

  ਬਾਦਲ ਅਤੇ ਕੈਪਟਨ ਦੇ ਉੱਤੇ ਵਰਸਦੇ ਹੋਏ ਅਰਵਿੰਦ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਪੰਜਾਬ ਦਾ ਭਲਾ ਨਹੀ ਚਾਹਿਆ। ਇਹ ਵਾਰੀ-ਵੱਟੇ ਦੀ ਸ਼ਿਆਸਤ ਖੇਲ ਰਹੇ ਹਨ ਅਤੇ ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਖੁਸ਼ਹਾਲੀ ਨੂੰ ਤਬਾਹ ਕਰਕੇ ਆਪਣੇ ਸ਼ਵਿਸ਼ ਬੈਕਾਂ ਦੇ ਖਜਾਨੇ ਭਰ ਰਹੇ ਹਨ।  ਵਪਾਰੀ ਵਰਗ ਦੀ ਨਬਜ਼ ਟਟੋਲਦਿਆਂ ਹੋਇਆ ਕੇਜ਼ਰੀਵਾਲ ਨੇ ਵਪਾਰੀਆਂ ਲਈ ਵੀ ਡੰਡਾ ਰਾਜ ਖ਼ਤਮ ਕਰਨ ਦਾ ਐਲਾਣ ਕੀਤਾ। ਉਨ•ਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਖਜ਼ਾਨੇ ਲਈ ਵਪਾਰੀਆਂ ਵੱਲੋਂ ਲਿਆ ਗਿਆ ਟੈਕਸ ਰੀਢ ਦੀ ਹੱਡੀ ਵਾਂਗ ਹੁੰਦਾ ਹੈ ਪਰ ਟੈਕਸ ਦੇਣ ਵਾਲੇ ਵਪਾਰੀਆਂ ਨੂੰ ਹਰ ਸਮੇਂ ਚੋਰ ਸਮਝਣਾ ਅਤੇ ਉਨ•ਾਂ ਨੂੰ ਇੰਸਪੈਕਟਰੀ ਰਾਜ ਦੇ ਖੋਫ਼ ਹੇਠਾਂ ਕੰਮ ਕਰਨ ਲਈ ਮਜ਼ਬੂਰ ਕਰਨਾ ਵੀ ਵਪਾਰੀਆਂ ਦੇ ਆਤਮ ਸਨਮਾਨ ਤੇ ਚੋਟ ਹੈ। ਸਰਕਾਰ ਆਉਣ ਤੇ ਇੰਸਪੈਕਟਰੀ ਰਾਜ ਬਿਲਕੁਲ ਖ਼ਤਮ ਹੋਵੇਗਾ। ਉਨ•ਾਂ ਕਿਹਾ ਕਿ ਪੰਜਾਬ ਅੰਦਰ ਬਾਦਲ ਅਤੇ ਕੈਪਟਨ ਦੇ ਰਾਜ 'ਚ ਰੇਤੇ, ਬਜਰੀ, ਸ਼ਰਾਬ, ਹੋਟਲ, ਕੇਬਲ, ਬੱਸਾਂ ਆਦਿ 'ਤੇ ਕਬਜਾ ਕਰਨ ਦੀ ਨਿੰਦਾ ਕਰਦਿਆਂ ਕੇਜ਼ਰੀਵਾਲ ਨੇ ਕਿਹਾ ਕਿ ਸਰਕਾਰ ਆਉਣ 'ਤੇ ਇਨ•ਾਂ ਵੱਲੋਂ ਖਾਧਾ ਗਿਆ ਪੈਸਾ ਇਨ•ਾਂ ਦੇ ਮੂੰਹ 'ਚ ਹੱਥ ਪਾਕੇ ਵਾਪਸ ਕੱਢਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ ਅਤੇ ਰਣਇੰਦਰ ਸਿੰਘ ਵੱਲੋਂ ਸਵਿਸ ਬੈਂਕਾਂ 'ਚ ਜਮਾ ਕਰਵਾਏ ਕਾਲੇ ਧੰਨ ਨੂੰ ਪਹਿਲ ਦੇ ਆਧਾਰ 'ਤੇ ਲਿਆਂਦਾ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਤੋਂ ਉੁਮੀਦਵਾਰ ਸਮਰਬੀਰ ਸਿੰਘ  ਨੇ  ਕਿਹਾ ਕਿ ਉਹ ਫਾਜਿਲਕਾ ਦਾ ਜੰਮਪਲ ਹੈ ਅਤੇ ਇਥੋਂ ਦੀਆਂ ਮੁਸ਼ਕਲਾਂ ਨੂੰ ਭਲੀ ਭਾਂਤੀ ਜਾਣਦਾ ਹੈ। ਪੰਜਾਬ ਦੇ ਸਿਹਤ ਮੰਤਰੀ ਅਤੇ ਅਕਾਲੀ ਭਾਜਪਾ ਸਰਕਾਰ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਤੇ ਟਿਪਣੀ ਕਰਦੇ ਹੋਏ ਸਮਰਬੀਰ ਨੇ ਕਿਹਾ ਕਿ ਸਿਹਤ ਮੰਤਰੀ ਹੋਕੇ ਵੀ ਜੇ ਜਿਆਣੀ ਆਪਣੇ ਸ਼ਹਿਰ ਦੇ ਹਸ਼ਪਤਾਲ ਦਾ ਸੁਧਾਰ ਨਹੀਂ ਕਰਵਾ ਸਕੇ ਉਹਨਾਂ ਤੋ ਹੋਰ ਕਿਸ ਗੱਲ ਦੀ ਉਮੀਂਦ ਰੱਖੀ ਜਾ ਸਕਦੀ ਹੈ। ਇਸ ਮੌਕੇ ਬਚਿੱਤਰ ਸਿੰਘ ਧਾਲੀਵਾਲ, ਡਾ. ਮੋਹਨ ਸਿੰਘ ਫਲੀਆਂਵਾਲਾ, ਜੱਸੀ ਜਸਰਾਜ, ਛਿੰਦਾ ਸੋਂਕੀ ਆਦੀ ਹਾਜ਼ਰ ਸਨ। 
-''''''''''''''''''–
ਕੇਜ਼ਰੀਵਾਲ ਦੀ ਚੋਣ ਰੈਲੀ ਸਮੇਂ ਜਦੋਂ ਕੇਜ਼ਰੀਵਾਲ ਫਾਜ਼ਿਲਕਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੇ ਹੱਕ 'ਚ ਸਟੇਜ਼ ਤੋਂ ਅਪੀਲ ਕਰ ਰਹੇ ਸਨ ਤਾਂ ਉਸੇ ਸਮੇਂ ਲਗਭਗ ਕੁਝ ਔਰਤਾਂ ਅਤੇ ਆਦਮੀਆਂ ਨੇ ਕੇਜ਼ਰੀਵਾਲ ਦੇ ਖਿਲਾਫ਼ ਨਾਅਰੇ ਵੀ ਲਗਾਏ। ਬਾਅਦ 'ਚ ਪੁਲਸ ਨੇ ਇਨ•ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Related Articles

Back to top button