ਪੰਜਾਬ ਲਾਇਬ੍ਰੇਰੀ ਜਲਾਲਾਬਾਦ ਦਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਚਾਹਵਾਨਾਂ ਨੂੰ ਪ੍ਰੇਰਿਤ ਕਰਨ ਮੋਹਰੀ ਰੋਲ
ਪੰਜਾਬ ਲਾਇਬ੍ਰੇਰੀ ਜਲਾਲਾਬਾਦ ਦਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਚਾਹਵਾਨਾਂ ਨੂੰ ਪ੍ਰੇਰਿਤ ਕਰਨ ਮੋਹਰੀ ਰੋਲ
12-1-2025: ਜਲਾਲਾਬਾਦ ਵਿੱਚ ਸਥਿਤ “ਪੰਜਾਬ ਲਾਇਬ੍ਰੇਰੀ – ਉੱਚ ਸਰਕਾਰੀ ਅਹੁਦਿਆਂ ਨੂੰ ਹਾਸਲ ਕਰਨ ਸੁਪਨੇ ਸਾਕਾਰ ਕਰਨ” ਦੇ ਪ੍ਰਬੰਧਕ ਅਤੇ ਨੌਜਵਾਨਾਂ ਅਗਵਾਈ ਲਈ ਸਮਰਪਿਤ ਸ਼ਖਸੀਅਤ ਮਲਕੀਤ ਕੰਬੋਜ ਨੇ ਨੌਜਵਾਨਾਂ ਨੂੰ ਸਿੱਖਿਆ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕਰਨ ਲਈ ਪ੍ਰੇਰਣਾਦਾਇਕ ਉਦਾਹਰਣ ਕਾਇਮ ਕੀਤੀ ਹੈ। ਉਨ੍ਹਾਂ ਦੀ ਅਗਵਾਈ ਹੇਠ, ਲਾਇਬ੍ਰੇਰੀ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਪ੍ਰਤਿਭਾਵਾਂ ਦਾ ਕੇਂਦਰ ਬਣ ਚੁੱਕੀ ਹੈ।
ਲਾਇਬ੍ਰੇਰੀ ਦੇ ਸਫਲ ਨੋਜਵਾਨਾਂ ਚ ਵਿੱਚ 1 ਵਿਦਿਆਰਥੀ ਸਿਵਲ ਜੱਜ (ਪੀ ਪੀ ਐਸ ਸੀ ਨਿਆਂਪਾਲਿਕਾ) ਪ੍ਰੀਖਿਆ , 2 ਸਹਾਇਕ ਜ਼ਿਲ੍ਹਾ ਅਟਾਰਨੀ (ਏਡੀਏ), 7 ਪੰਜਾਬ ਪੁਲਿਸ ਦੇ ਸਬ ਇੰਸਪੈਕਟਰ, 7 ਮੈਡੀਕਲ ਅਫਸਰ (ਐਮ ਓ), 3 ਖੇਤੀਬਾੜੀ ਵਿਕਾਸ ਅਫਸਰ (ਏ ਡੀ ਓ), 1 ਨਾਇਬ ਤਹਿਸੀਲਦਾਰ, 3 ਸਹਿਕਾਰੀ ਇੰਸਪੈਕਟਰ, 2 ਆਬਕਾਰੀ ਇੰਸਪੈਕਟਰ, 20-25 ਬੀ.ਐੱਡ ਅਤੇ ਈ ਟੀ ਟੀ ਕੇਡਰ ਵਿੱਚ ਸਫਲ, 5 ਲਾਈਨਮੈਨ, ਅਤੇ 10 ਪੀ ਐਸ ਐਸ ਐਸ ਬੀ ਕਲਰਕ ਸ਼ਾਮਲ ਹਨ।
ਲਾਇਬ੍ਰੇਰੀ ਵੱਲੋਂ ਲੋੜਵੰਦ ਵਿਦਿਆਰਥੀਆਂ ਲਈ ਮੁਫ਼ਤ ਮੁਕਾਬਲੇ ਦੀਆਂ ਕਿਤਾਬਾਂ ਅਤੇ ਅਧਿਐਨ ਸਮੱਗਰੀ ਪ੍ਰਦਾਨ ਕੀਤੀ ਜਾਂਦੀ ਹੈ। ਇਲਾਵਾ, ਕਿਫਾਇਤੀ ਸ਼ੁਲਕ ‘ਤੇ ਦੁਰਲੱਭ ਸਰੋਤ ਕਿਤਾਬਾਂ, ਰੋਜ਼ਾਨਾ ਅਖ਼ਬਾਰ, ਰਸਾਲੇ, ਅਤੇ ਆਨਲਾਈਨ ਅਧਿਐਨ ਬੈਚਾਂ ਤੱਕ ਪਹੁੰਚ ਸਹੂਲਤ ਦੇਣ ਦੀ ਵਿਵਸਥਾ ਪ੍ਰਦਾਨ ਕੀਤੀ ਜਾ ਰਹੀ ਹੈ। ਲਾਇਬ੍ਰੇਰੀ ਵਿੱਚ ਸ਼ਾਂਤ ਅਤੇ ਸੁਰੱਖਿਅਤ ਅਧਿਐਨ ਵਾਤਾਵਰਣ, ਵਾਈਫਾਈ, ਫਿਲਟਰ ਕੀਤਾ ਪਾਣੀ, ਅਤੇ 12 ਘੰਟੇ ਰੋਜ਼ਾਨਾ ਸੇਵਾ ਲਈ ਹਾਜ਼ਰ ਉਪਲਬਧਤਾ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਦੇ ਮਨਾਂ ਅੰਦਰ ਵਿਸ਼ਵਾਸਪਾਤਰ ਜਗ੍ਹਾ ਬਣਾ ਚੁੱਕਿਆ ਹੈ।
ਬੀਤੇ ਦਿਨੀਂ ਡੀ.ਐਸ.ਪੀ ਅਤੁਲ ਸੋਨੀ, ਡੀ.ਐਸ.ਪੀ ਵੈਭਵ ਸਹਿਗਲ, ਮੈਡੀਕਲ ਅਫਸਰ ਡਾਕਟਰ ਸਲੋਨੀ ਚਲਾਣਾ ,ਇੰਸਪੈਕਟਰ ਸੁਮੀਤ ਕੰਬੋਜ ,ਇੰਸਪੈਕਟਰ ਚੰਦਰ ਸ਼ੇਖਰ ਨੇ ਲਾਇਬ੍ਰੇਰੀ ਦਾ ਦੌਰਾ ਕੀਤਾ ਅਤੇ ਪ੍ਰੇਰਣਾਦਾਇਕ ਸੈਸ਼ਨ ਦੁਆਰਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਪ੍ਰੇਰਿਤ ਕੀਤਾ। ਇਹਨਾਂ ਸ਼ਖ਼ਸੀਅਤਾਂ ਵਿਦਿਆਰਥੀਆਂ ਨਾਲ ਆਪਣੇ ਡੂੰਘੇ ਅਨੁਭਵ ਸਾਂਝੇ ਕੀਤੇ ਜਾਣ ਉਪਰੰਤ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਵਿਹਾਰਕ ਰਣਨੀਤੀਆਂ ਸਾਂਝੀਆਂ ਕੀਤੀਆਂ।
ਪੰਜਾਬ ਲਾਇਬ੍ਰੇਰੀ ਦੇ ਪ੍ਰਬੰਧਕ ਮਲਕੀਤ ਕੰਬੋਜ ਨੇ ਕਿਹਾ, “ਸਾਡਾ ਮਕਸਦ ਹੈ ਕਿ ਹਰ ਵਿਦਿਆਰਥੀ ਨੂੰ ਸਹੀ ਰਸਤਾ ਅਤੇ ਸਾਧਨ ਮਿਲਣ। ਵਿੱਤੀ ਰੁਕਾਵਟਾਂ ਕਿਸੇ ਦੇ ਸੁਪਨਿਆਂ ਵਿੱਚ ਰੁਕਾਵਟ ਨਾ ਬਣਣ। ਲਾਇਬ੍ਰੇਰੀ ਸਿਰਫ ਅਧਿਐਨ ਦਾ ਸਥਾਨ ਨਹੀਂ, ਸਗੋਂ ਨੌਜਵਾਨਾਂ ਲਈ ਇੱਕ ਪ੍ਰੇਰਣਾਦਾਇਕ ਕੇਂਦਰ ਬਣ ਚੁੱਕੀ ਹੈ।”
ਵਿਦਿਆਰਥੀਆਂ ਨੇ ਵੀ ਲਾਇਬ੍ਰੇਰੀ ਪ੍ਰਤੀ ਵਿਚਾਰ ਵਿਅਕਤ ਕਰਦਿਆਂ ਇਕ ਉਤਸ਼ਾਹੀ
ਉਮੀਦਵਾਰ ਨੇ ਕਿਹਾ, “ਡੀ.ਐਸ.ਪੀ ਵਰਗੇ ਉੱਚ ਅਹੁਦਿਆਂ ਤੇ ਬਿਰਾਜਮਾਨ ਅਫਸਰਾਂ ਦੀਆਂ ਤਜਰਬਾ ਯੋਗਤਾ ਗੱਲਾਂ ਨੇ ਮੈਨੂੰ ਨਵਾਂ ਜਜ਼ਬਾ ਦਿੱਤਾ। ਮਲਕੀਤ ਕੰਬੋਜ ਜੀ ਦੀ ਅਗਵਾਈ ਹੇਠ ਲਾਇਬ੍ਰੇਰੀ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਹਕੀਕਤ ਬਣਾਉਣ ਲਈ ਪ੍ਰੇਰਿਤ ਕਰਦੀ ਹੈ।”
ਲਾਇਬ੍ਰੇਰੀ ਦੇ ਪ੍ਰਬੰਧਕ ਸ਼੍ਰੀ ਮਲਕੀਤ ਕੰਬੋਜ ਨੇ ਭਵਿੱਖ ਵਿੱਚ ਹੋਰ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ, ਜਿਸ ਦਾ ਮਕਸਦ ਨੌਜਵਾਨਾਂ ਨੂੰ ਸਿੱਖਣ ਦੇ ਨਵੇਂ ਮੌਕੇ ਪ੍ਰਦਾਨ ਕਰਨਾ ਹੈ।
ਇਹ ਨਿਵੇਕਲਾ ਯਤਨ “ਪੰਜਾਬ ਲਾਇਬ੍ਰੇਰੀ” ਦੇ ਮਾਧਿਅਮ ਰਾਹੀਂ ਪੰਜਾਬੀ ਨੌਜਵਾਨਾਂ ਲਈ ਇੱਕ ਪ੍ਰੇਰਣਾਦਾਇਕ ਮੰਜਿਲ ਹੋ ਨਿੱਬੜਣ ਦੀ ਆਸ ਅਤੇ ਧਰਵਾਸ ਦਾ ਸਕੂਨ ਦੇ ਰਿਹਾ ਹੈ।