ਪੰਜਾਬ ਰੋਡਵੇਜ ਫਿਰੋਜ਼ਪੁਰ ਡਿਪੂ ਦੇ ਸੈਂਕੜੇ ਮੁਲਾਜਮਾਂ ਨੇ ਮੰਗਾਂ ਦੇ ਸਬੰਧ 'ਚ ਕੀਤੀ ਗੇਟ ਰੈਲੀ
ਫਿਰੋਜ਼ਪੁਰ 16 ਫਰਵਰੀ (ਏ. ਸੀ. ਚਾਵਲਾ ) : ਪੰਜਾਬ ਰੋਡਵੇਜ ਫਿਰੋਜ਼ਪੁਰ ਡਿਪੂ ਦੇ ਗੇਟ ਤੇ ਸੈਂਕੜੇ ਮੁਲਾਜਮਾਂ ਨੇ ਇਕ ਰੋਸ ਭਰੀ ਗੇਟ ਰੈਲੀ ਕੀਤੀ। ਜਿਸ ਨੂੰ ਸੰਬੋਧਨ ਕਰਦੇ ਬਲਬੀਰ ਜਨਰਲ ਸਕੱਤਰ ਪੰਜਾਬ ਇੰਟਕ ਨੇ ਦੱਸਿਆ ਕਿ ਪੰਜਾਬ ਦੇ 18 ਡਿਪੂਆਂ ਤੇ ਗੇਟ ਰੈਲੀਆਂ ਕਰਕੇ 17 ਫਰਵਰੀ 2015 ਦੇ ਸ਼ਾਹਕੋਟ ਟਰਾਂਸਪੋਰਟ ਮੰਤਰੀ ਦੇ ਹਲਕੇ ਵਿਚ ਮੁਜਾਹਰਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੁਜਾਹਰੇ ਨੂੰ ਕਾਮਯਾਬ ਕਰਨ ਵਾਸਤੇ ਵਰਕਰਾਂ ਵਿਚ ਉਤਸ਼ਾਹ ਭਰਿਆ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਵਿਚ 571 ਪਨਬੱਸਾਂ ਦੀਆਂ ਕਰਜਾ ਮੁਕਤ ਬੱਸਾਂ ਨੂੰ ਰੋਡਵੇਜ ਵਿਚ ਸ਼ਾਮਲ ਕੀਤਾ ਜਾਵੇ। ਉਨ•ਾਂ ਨੇ ਮੰਗ ਕੀਤੀ ਕਿ ਹੋਰ ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਮੌਤ ਹੋ ਚੁੱਕੇ ਮੁਲ਼ਾਜਮਾਂ ਦੇ ਵਾਰਸਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ। ਬਲਬੀਰ ਸਿੰਘ ਨੇ ਕਿਹਾ ਕਿ ਸਾਰੀਆਂ ਕੈਟਾਗਿਰੀਆਂ ਵਿਚ ਬਣਦੀਆਂ ਪ੍ਰਮੋਸ਼ਨਾ ਕੀਤੀਆਂ ਜਾਣ ਅਤੇ ਖਜਾਨੇ ਜਬਾਨੀ ਬੰਦ ਕਰਨ ਦੇ ਕੀਤੇ ਹੁਕਮਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਬਣਦੇ ਬਕਾਏ ਮਿਲ ਸਕਣ ਜਨਵਰੀ ਡੀ ਏ ਦੀ ਕਿਸ਼ਤ ਦਾ ਬਕਾਇਆ ਦਿੱਤਾ ਜਾਵੇ ਅਤੇ ਜੁਲਾਈ 2014 ਦੀ 7 ਪ੍ਰਤੀਸ਼ਤ ਕਿਸ਼ਤ ਰਲੀਜ਼ ਕੀਤੀ ਜਾਵੇ ਅਤੇ ਪੇ ਕਮਿਸ਼ਨ ਦਾ ਮੁੱਖੀ ਰਿਟਾਇਰ ਹਾਈ ਕੋਰਟ ਦਾ ਜੱਜ ਲਗਾ ਕੇ ਬਿਠਾਇਆ ਜਾਵੇ। ਉਨ•ਾਂ ਨੇ ਆਖਿਆ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅਤੇ ਠੇਕੇ ਤੇ ਰੱਖੇ ਕਾਮੇ ਪੱਕੇ ਕੀਤੇ ਜਾਣ। ਬਲਬੀਰ ਸਿੰਘ ਅਤੇ ਉਨ•ਾਂ ਦੇ ਸਾਥੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ•ਾਂ ਦੀਆਂ ਮੰਗਾਂ ਨੂੰ ਜਲਦ ਪ੍ਰਵਾਨ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰ ਖੁਦ ਸਰਕਾਰ ਹੋਵੇਗੀ। ਇਸ ਮੌਕੇ ਰੈਲੀ ਵਿਚ ਗੁਰਦਰਸ਼ਨ ਸਿੰਘ, ਸਤਵਿੰਦਰ ਕੁਮਾਰ, ਗੁਰਬਖਸ਼ ਸਿੰਘ, ਗੁਰਜਿੰਦਰ ਸਿੰਘ, ਸੰਤ ਰਾਮ, ਅਜੀਤ ਸਿੰਘ, ਜੋਗਿੰਦਰ ਪਾਲ, ਸੁਖਪਾਲ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਹਰਮੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।