ਪੰਜਾਬ ਰੋਡਵੇਜ ਕਰਮਚਾਰੀਆਂ ਵਲੋਂ ਫਿਰੋਜ਼ਪੁਰ ਬੱਸ ਸਟੈਂਡ ਵਿਖੇ ਵਿਸ਼ਾਲ ਗੇਟ ਰੈਲੀ
ਫਿਰੋਜ਼ਪੁਰ 30 ਅਪ੍ਰੈਲ (ਏ. ਸੀ.ਚਾਵਲਾ) ਪੰਜਾਬ ਰੋਡਵੇਜ਼ ਕਰਮਚਾਰੀਆਂ ਵਲੋਂ ਫਿਰੋਜ਼ਪੁਰ ਬੱਸ ਸਟੈਂਡ ਵਿਖੇ ਕਨਵੀਨਰ ਅਮਰੀਕ ਸਿੰਘ ਗਿੱਲ ਦੀ ਅਗਵਾਈ ਵਿਚ ਵਿਸ਼ਾਲ ਗੇਟ ਰੈਲੀ ਕੀਤੀ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਫਿਰੋਜ਼ਪੁਰ ਬੱਸ ਸਟੈਂਡ ਵਿਖੇ ਕਨਵੀਨਰ ਅਮਰੀਕ ਸਿੰਘ ਗਿੱਲ ਨੇ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪਾਂ ਵਿਚ ਜੋ ਥਾਵਾਂ ਡੀ. ਟੀ. ਓ. ਦਫਤਰਾਂ ਨੂੰ ਡਰਾਇਵਿੰਗ ਟੈਸਟ ਲਈ ਦਿੱਤੀਆਂ ਜਾ ਰਹੀਆਂ ਹਨ, ਉਹ ਨਾ ਦਿੱਤੀਆਂ ਜਾਣ ਉਸ ਦਾ ਵਿਰੋਧ ਕੀਤਾ ਜਾਂਦਾ ਹੈ। ਪੰਜਾਬ ਰੋਡਵੇਜ਼ ਦੇ ਬੱਸ ਸਟੈਂਡਾਂ ਤੇ ਟਾਇਮ ਟੇਬਲ ਵਿਚ ਪੰਜਾਬ ਸਰਕਾਰ ਦੇ ਦਬਾਅ ਥੱਲੇ ਹਰ ਹਫਤੇ ਹਰ ਦਿਨ ਟਾਇਮ ਟੇਬਲਾਂ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਰੋਡਵੇਜ਼ ਦੀਆਂ ਸ਼ਿਫਟਾਂ ਵਿਚ ਪ੍ਰਾਈਵੇਟ ਟਾਈਮ ਪਾਏ ਜਾ ਰਹੇ ਹਨ ਜੋ ਕਿ ਟਰਾਂਸਪੋਰਟ ਪਾਲਸੀ ਮੁਤਾਬਿਕ ਗੈਰ ਕਾਨੂੰਨੀ ਹਨ। ਪੰਜਾਬ ਰੋਡਵੇਜ਼ ਦੇ ਡਿਪੂਆਂ ਤੇ ਅਧਿਕਾਰੀਆਂ ਤੇ ਜਨਰਲ ਮੈਨੇਜਰਾਂ ਵਲੋਂ ਵੀ ਟਰਾਂਸਪੋਰਟ ਮੰਤਰੀ ਦੀ ਸ਼ਹਿ ਦੇ ਨਾਲ ਭਾਰੀ ਗਿਣਤੀ ਵਿਚ ਕੁਰੱਪਸ਼ਨ ਕੀਤੀ ਜਾ ਰਹੀ ਹੈ। ਪੰਜਾਬ ਰੋਡਵੇਜ਼ ਵਿਚ ਕਰਜ਼ਾ ਮੁਕਤ 491 ਬੱਸਾਂ ਸ਼ਾਮਲ ਕੀਤੀਆਂ ਜਾਣ ਅਤੇ 2407 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ, ਮੌਤ ਹੋਏ ਕੇਸਾਂ ਵਿਚ ਤਰਸ ਦੇ ਆਧਾਰ ਤੇ ਤੁਰੰਤ ਨੌਕਰੀਆਂ ਦਿੱਤੀਆਂ ਜਾਣ। ਪਨਬੱਸ ਵਿਚ 300 ਨਵੀਆਂ ਬੱਸਾਂ ਪਾਉਣੀਆਂ ਆਦਿ ਪੰਜਾਬ ਰੋਡਵੇਜ਼ ਦੀ ਨਾਰਮ ਸਟਾਫ ਦੀ 1.3 ਤੋਂ 1.5 ਕਰਨੀ, ਪੰਜਾਬ ਰੋਡਵੇਜ਼ ਦੇ ਕਾਮਿਆਂ ਨੂੰ ਓਵਰਟਾਇ ਦੇਣ, ਲੱਗਾ ਹੋਇਆ ਓਵਰ ਟਾਇਮ ਦਾ ਬਕਾਇਲਾ ਤੁਰੰਤ ਰਿਲੀਜ਼ ਕਰਨਾ, ਪੰਜਾਬ ਰੋਡਵੇਜ਼ ਦੇ ਕਾਮਿਆਂ ਨੂੰ ਅੱਜ ਦੇ ਰੇਟ ਤੇ ਤੁਰੰਤ ਵਰਦੀਆਂ ਦਿੱਤੀਆਂ ਜਾਣ ਕਿਉਂਕਿ ਬਿਨ•ਾ ਵਰਦੀ ਕਰਮਚਾਰੀਆਂ ਦੇ ਚਲਾਨ ਕੱਟੇ ਜਾਂਦੇ ਹਨ। ਉਨ•ਾਂ ਦੱਸਿਆ ਕਿ 30 ਅਪ੍ਰੈਲ 2015 ਨੂੰ ਕੇਂਦਰ ਸਰਕਾਰ ਦੇ ਰੋਡ ਸੇਫਟੀ 2014 ਬਿੱਲ ਖਿਲਾਫ ਅਤੇ ਪੰਜਾਬ ਸਰਕਾਰ ਦੇ ਚੈਪਟਰ 6 ਟਰਾਂਸਪੋਰਟ ਪਾਲਸੀ ਦੇ ਵਿਰੋਧ ਵਿਚ ਪੰਜਾਬ ਰੋਡਵੇਜ਼ ਦਾ ਸਮੁੱਚਾ ਕਾਮਾ ਇਕ ਦਿਨ ਦੀ ਮੁਕੰਮਲ ਹੜਤਾਲ ਕਰੇਗਾ। ਇਸ ਮੌਕੇ ਬਲਦੇਵ ਸਿੰਘ, ਬਲਵੰਤ ਸਿੰਘ ਭੁੱਲਰ ਪ੍ਰਧਾਨ ਇੰਟਕ, ਗੁਰਦਰਸ਼ਨ ਸਿੰਘ, ਸੁਰਜੀਤ ਸਿੰਘ, ਰੇਸ਼ਮ ਸਿੰਘ, ਸੁਖਪਾਲ ਸਿਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਰੇਸ਼ਮਮਮ ਸਿੰਘ, ਜਤਿੰਦਰ ਸਿੰਘ, ਅੰਗਰੇਜ਼ ਸਿੰਘ, ਜਸਵੰਤ ਸਿੰਘ ਅਤੇ ਹੋਰ ਵੀ ਰੋਡਵੇਜ ਮੁਲਾਜਮ ਹਾਜ਼ਰ ਸਨ।