Ferozepur News

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਫਿਰੋਜ਼ਪੁਰ ਜ਼ਿਲ•ੇ ਵਿਚ ਸਾਰੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ

DC S DPS KHARBANDAਫਿਰੋਜ਼ਪੁਰ, 9 ਦਸੰਬਰ (ਏ.ਸੀ.ਚਾਵਲਾ) ਸਿੱਖਿਆ ਵਿਭਾਗ ਪੰਜਾਬ ਵੱਲੋਂ 13 ਦਸੰਬਰ 2015 ਨੂੰ ਕਰਵਾਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਸੰਚਾਰੂ ਤਰੀਕੇ ਨਾਲ ਕਰਵਾਉਣ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਜ਼ਿਲ•ੇ ਦੇ ਸਾਰੇ 10 ਕੇਂਦਰਾਂ ਲਈ ਨਿਗਰਾਨ ਤਾਇਨਾਤ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਮੈਜਿਸਟਰੇਟ  ਇੰਜੀ: ਡੀ.ਪੀ.ਐਸ ਖਰਬੰਦਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਪ੍ਰੀਖਿਆ ਲਈ ਫਿਰੋਜ਼ਪੁਰ ਜ਼ਿਲੇ• ਵਿਚ ਕੁੱਲ 10 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਜਿਨ•ਾਂ ਵਿਚੋਂ 4 ਸੈਂਟਰ ਸਵੇਰ ਦੇ ਪੇਪਰ ਲਈ ਹਨ ਅਤੇ 10 ਸੈਂਟਰ ਦੁਪਹਿਰ ਬਾਅਦ ਦੇ ਪੇਪਰ ਲਈ ਹਨ। ਇਸ ਪ੍ਰੀਖਿਆ ਦਾ ਪੇਪਰ-1 ਸਵੇਰੇ 10 ਤੋਂ ਬਾਅਦ ਦੁਪਹਿਰ 12.30 ਵਜੇ ਤੱਕ ਅਤੇ ਦੂਸਰਾ ਪੇਪਰ 2:30 ਵਜੇ ਤੋਂ 5 ਵਜੇ ਤੱਕ ਹੋਵੇਗਾ ਅਤੇ ਇਸ ਪ੍ਰੀਖਿਆ ਲਈ ਜ਼ਿਲੇ• ਵਿਚ ਕੁੱਲ 6421 ਉਮੀਦਵਾਰ ਪੇਪਰ ਦੇਣਗੇ। ਉਨ•ਾਂ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪ੍ਰੀਖਿਆ ਕੇਂਦਰਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ•ਾ ਸਿੱਖਿਆ ਅਫ਼ਸਰ ਸ: ਜਗਸੀਰ ਸਿੰਘ ਆਵਾ ਨੇ ਦੱਸਿਆ ਕਿ  ਫਿਰੋਜ਼ਪੁਰ ਜ਼ਿਲੇ•  ਵਿਚ ਸਵੇਰ ਦੀ ਪ੍ਰੀਖਿਆ ਵਿਚ 1762 ਅਤੇ ਸ਼ਾਮ ਦੀ ਪ੍ਰੀਖਿਆ ਵਿਚ 4659 ਪ੍ਰੀਖਿਆਰਥੀ ਬੈਠਣਗੇ। ਇਸ ਪ੍ਰੀਖਿਆ ਲਈ ਹੋਰ ਸਟਾਫ਼ ਤੋਂ ਇਲਾਵਾ 180 ਨਿਗਰਾਨ ਨਿਯੁਕਤ ਕੀਤੇ ਗਏ ਹਨ। ਉਨ•ਾਂ ਨੇ ਪ੍ਰੀਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰੀਖਿਆ ਕੇਂਦਰ ਵਿਚ ਆਪਣੇ ਐਡਮਿਟ ਕਾਰਡ ਅਤੇ ਪਹਿਚਾਣ ਦੇ ਸਬੂਤ ਤੋਂ ਬਿਨ•ਾਂ ਹੋਰ ਕੁੱਝ ਨਾ ਲੈ ਕੇ ਆਉਣ। ਪ੍ਰੀਖਿਆ ਕੇਂਦਰ ਅੰਦਰ ਘੜੀ, ਕੈਲਕੂਲੇਟਰ, ਫ਼ੋਨ ਆਦਿ ਲਿਆਉਣ ਤੇ ਪੂਰਨ ਪਾਬੰਦੀ ਹੋਵੇਗੀ ਅਤੇ ਇੱਥੋਂ ਤੱਕ ਕਿ ਪੈਨ ਵੀ ਪ੍ਰੀਖਿਆਰਥੀ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਹੀ ਮਿਲੇਗਾ। ਉਨ•ਾਂ ਨੇ ਪ੍ਰੀਖਿਆਰਥੀਆਂ ਨੂੰ ਕਿਹਾ ਹੈ ਕਿ ਉਹ ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਤੇ ਪੁੱਜਣ। 13 ਦਸੰਬਰ ਨੂੰ ਹੋਣ ਵਾਲੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ  ਲਈ ਫਿਰੋਜਪੁਰ ਵਿਖੇ ਸਥਾਪਤ ਕੀਤੇ ਗਏ ਕੇਂਦਰ ਅਤੇ ਉਨ•ਾਂ ਦੇ ਕੋਡ:- ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ (05001), ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਫਿਰੋਜ਼ਪੁਰ ਸ਼ਹਿਰ (05002), ਐਮ.ਐਲ.ਐਮ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ (05003), ਆਰ.ਐਸ.ਡੀ  ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ (05004), ਦੇਵ ਸਮਾਜ ਕਾਲਜ ਫ਼ਾਰ ਵੁਮੈਨ (05005), ਸ਼ਹੀਦ ਭਗਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਬਲਾਕ-1 ਫਿਰੋਜ਼ਪੁਰ (05006), ਸ਼ਹੀਦ ਭਗਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਬਲਾਕ-2 ਫਿਰੋਜ਼ਪੁਰ (05007), ਸ਼ਹੀਦ ਭਗਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਬਲਾਕ-3 ਫਿਰੋਜ਼ਪੁਰ (05008), ਡੀ.ਸੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ (05009), ਸ਼ਹੀਦ ਭਗਤ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਬਲਾਕ-4 ਫਿਰੋਜ਼ਪੁਰ (05010) ਬਣਾਏ ਗਏ ਹਨ।

Related Articles

Back to top button