ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਲਈ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆਂ ) ਵਿਖੇ ਬਣਾਏ ਗਏ ਕੰਟਰੋਲ ਰੂਮ ਦਾ ਦੌਰਾ
ਫਿਰੋਜ਼ਪੁਰ 11 ਦਸੰਬਰ (ਏ.ਸੀ.ਚਾਵਲਾ) ਸਿੱਖਿਆ ਵਿਭਾਗ ਪੰਜਾਬ ਵੱਲੋਂ 13 ਦਸੰਬਰ 2015 ਨੂੰ ਕਰਵਾਈ ਜਾ ਰਹੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਨੂੰ ਸੁਚੱਜੇ ਤਰੀਕੇ ਨਾਲ ਕਰਵਾਉਣ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਜ਼ਿਲੇ• ਵਿਚ ਕੁੱਲ 10 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਜਿਨ•ਾਂ ਵਿਚੋਂ 4 ਸੈਂਟਰ ਸਵੇਰ ਦੇ ਪੇਪਰ ਲਈ ਹਨ ਅਤੇ 10 ਸੈਂਟਰ ਦੁਪਹਿਰ ਬਾਅਦ ਦੇ ਪੇਪਰ ਲਈ ਹਨ। ਇਸ ਪ੍ਰੀਖਿਆ ਦਾ ਪੇਪਰ ਸਵੇਰੇ 10 ਤੋਂ ਬਾਅਦ ਦੁਪਹਿਰ 12.30 ਵਜੇ ਤੱਕ ਅਤੇ ਦੂਸਰਾ ਪੇਪਰ 2:30 ਵਜੇ ਤੋਂ 5 ਵਜੇ ਤੱਕ ਹੋਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰੰਬਦਾ ਨੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆਂ ) ਵਿਖੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਸਬੰਧੀ ਬਣਾਏ ਗਏ ਕੰਟਰੋਲ ਰੂਮ ਦਾ ਦੌਰਾ ਕਰਨ ਉਪਰੰਤ ਕੀਤਾ। ਸ੍ਰੀ ਖਰਬੰਦਾ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਵੱਲੋਂ ਪ੍ਰੀਖਿਆ ਕੇਂਦਰਾਂ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੇ ਸੈਟਰਾਂ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੀਆਂ) ਵਿਖੇ ਹੀ ਜ਼ਿਲ•ੇ ਦਾ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਕੰਟਰੋਲ ਰੂਮ ਤੋ ਹੀ ਸਮੂਹ ਸੈਟਰਾਂ ਤੇ ਪੇਪਰ ਭੇਜੇ ਜਾਣਗੇ ਅਤੇ ਟੈਸਟ ਦੇ ਬਾਅਦ ਵਿਚ ਇਸ ਸੈਟਰ ਵਿਖੇ ਹੀ ਪੇਪਰ ਜਮ•ਾ ਕਰਵਾਏ ਜਾਣਗੇ। ਇਸ ਕੰਟਰੋਲ ਰੂਮ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਦੇ ਅੰਦਰ ਅਤੇ ਬਾਹਰ ਵੀ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਉਨ•ਾਂ ਕਿਹਾ ਕਿ ਪੁਲੀਸ ਦੇ ਅਧਿਕਾਰੀ /ਕਰਮਚਾਰੀਆਂ ਦੀਆਂ ਸਥਾਪਿਤ ਸੈਟਰਾਂ ਤੇ ਡਿਊਟੀਆਂ ਲਗਾਈਆ ਗਈਆ ਹਨ । ਉਨ•ਾਂ ਨੇ ਪ੍ਰੀਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰੀਖਿਆ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਤੇ ਪੁੱਜਣ ਅਤੇ ਆਪਣੇ ਐਡਮਿਟ ਕਾਰਡ ਅਤੇ ਪਹਿਚਾਣ ਤੇ ਸਬੂਤ ਤੋਂ ਬਿਨਾਂ ਹੋਰ ਕੁਝ ਵੀ ਨਾਲ ਨਾ ਲਿਆਂਦਾ ਜਾਵੇ ਅਤੇ ਪੈਨ ਵੀ ਪ੍ਰੀਖਿਆਰਥੀ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਹੀ ਮਿਲੇਗਾ। ਇਸ ਮੌਕੇ ਸ੍ਰੀ.ਵਿਮਲ ਕੁਮਾਰ ਸੇਤੀਆ ਵਧੀਕ ਡਿਪਟੀ ਕਮਿਸ਼ਨਰ (ਜਨ:) ਮਿਸ ਜਸਲੀਨ ਕੋਰ ਸਹਾਇਕ ਕਮਿਸ਼ਨਰ (ਜਨ:), ਸ੍ਰ.ਜਗਸੀਰ ਸਿੰਘ ਡੀ.ਈ.ਓ , ਸ੍ਰ.ਪ੍ਰਗਟ ਸਿੰਘ ਬਰਾੜ ਡਿਪਟੀ ਡੀ.ਈ.ਓ (ਐਲੀ:), ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਕਿਰਨ ਕੋਰ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਮਾਸਟਰ ਦਰਸ਼ਨ ਲਾਲ ਸ਼ਰਮਾ ਸਮੇਤ ਵੱਖ-ਵੱਖ ਅਧਿਕਾਰੀ ਹਾਜਰ ਸਨ।