ਪੰਜਾਬ ਯ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰਟ ਫ਼ਿਰੋਜ਼ਪੁਰ ਵੱਲੋਂ 2 ਮਾਰਚ ਤੋਂ 10 ਮਾਰਚ ਤੱਕ ਕੀਤੀ ਜਾਵੇਗਾ ਭੁੱਖ ਹੜਤਾਲ
ਪੰਜਾਬ ਯ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰਟ ਫ਼ਿਰੋਜ਼ਪੁਰ ਵੱਲੋਂ 2 ਮਾਰਚ ਤੋਂ 10 ਮਾਰਚ ਤੱਕ ਕੀਤੀ ਜਾਵੇਗਾ ਭੁੱਖ ਹੜਤਾਲ
ਫ਼ਿਰੋਜ਼ਪੁਰ 1 ਮਾਰਚ 2021: ਪੰਜਾਬ ਯ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰਟ ਫ਼ਿਰੋਜ਼ਪੁਰ ਦੀ ਮੀਟਿੰਗ ਸ. ਅਜਮੇਰ ਸਿੰਘ ਜਿਲ੍ਹਾ ਕਨਵੀਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿਚ ਸੂਬਾਈ ਕਮੇਟੀ ਦੇ ਫੈਸਲੇ ਅਨੁਸਾਰ 2 ਮਾਰਚ ਤੋਂ 10 ਮਾਰਚ 2021 ਤੱਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਕੀਤੀ ਜਾ ਰਹੀ ਭੁੱਖ ਹੜਤਾਲ ਤੇ ਵਿਚਾਰ-ਚਰਚਾ ਕੀਤੀ।
ਇਸ ਮੋਕੇ ਕਨਵੀਨਰ ਅਜਮੇਰ ਸਿੰਘ, ਕਨਵੀਨਰ ਕਿਸ਼ਨ ਚੰਦ ਜਾਗੋਵਾਲੀਆ, ਕਨਵੀਨਰ ਰਾਮ ਪ੍ਰਸ਼ਾਦ, ਕਨਵੀਨਰ ਮਨਹੋਰ ਲਾਲ, ਕਨਵੀਨਰ ਕੇ.ਐੱਲ ਗਾਬਾ, ਪਵੀਨ ਕੁਮਾਰ, ਮੁਖਤਿਆਰ ਸਿੰਘ , ਜਗਤਾਰ ਸਿੰਘ, ਅਜੀਤ ਸਿੰਘ ਸੋਢੀ, ਮਲਕੀਤ ਸਿੰਘ ਪਾਸੀ, ਬਲਵੀਰ ਸਿੰਘ, ਜਸਵਿੰਦਰ ਸਿੰਘ ਕੜਮਾ,ਹਰਭਗਵਾਨ ਕੰਬੋਜ ਵੱਲੋਂ ਦੱਸਿਆ ਕਿ ਜਿਲ੍ਹਾ ਪੱਧਰ ਤੇ 2 ਮਾਰਚ ਤੋਂ 10 ਮਾਰਚ ਤੱਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ 5 ਮਾਰਚ ਨੂੰ ਪੇਸ਼ ਹੋਣ ਵਾਲੇ ਬਜ਼ਟ ਵਿਚ ਮੁਲਾਜ਼ਮਾ ਲਈ ਬਜਟ ਨਾ ਰੱਖਿਆ ਗਿਆ ਤਾ ਦੁਪਿਹਰ ਤੋ ਬਾਅਦ ਰੈਲੀ ਕੀਤੀ ਜਾਵੇਗੀ। ਉਨ੍ਹਾਂ ਇਸ ਰੈਲੀ ਵਿਚ ਵੱਡੀ ’ਚ ਮੁਲਾਜ਼ਮ ਨੂੰ ਸ਼ਾਮਲ ਹੋਣ ਲਈ ਕਿਹਾ। ਸਰਕਾਰ ਤੇ ਦੋਸ਼ ਲਗਾਦਿਆ ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵਲੋਂ ਸੱਤਾ ਵਿੱਚ ਆਉਂਦਿਆਂ ਹੀ ਮੁਲਾਜ਼ਮ, ਪੈਨਸ਼ਨਰ ਵਿਰੋਧੀ ਨੀਤੀਆਂ ਨੂੰ ਲਾਗੂ ਕਰਨਾ ਆਰੰਭ ਕਰ ਦਿੱਤਾ ਸੀ ਅਤੇ ਕੋਰੋਨਾ ਨੂੰ ਹਥਿਆਰ ਬਣਾ ਕੇ ਹੁਣ ਇਹ ਨੀਤੀਆਂ ਲਾਗੂ ਕਰਨ ਵਿੱਚ ਹੋਰ ਵੀ ਤੇਜ਼ੀ ਲਿਆਦੀ ਜਾ ਰਹੀ ਹੈ, ਜਿਸ ਕਾਰਨ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅੰਦਰ ਭਾਰੀ ਰੋਸ ਹੋਣ ਕਾਰਨ ਸੰਘਰਸ਼ਾਂ ਨੂੰ ਤਿੱਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾ ਦਾ ਪੇ-ਕਮਿਸ਼ਨ ਦੇਣ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਮੁਲਾਜਮ ਵਰਗ ਵਿਚ ਭਾਰੀ ਰੋਸ਼ ਪਾਈਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸਾਂਝਾ ਫ਼ਰਟ ਦੇ ਐਕਸ਼ਨਾ ਨੂੰ ਸਫ਼ਲ ਬਣਾਉਣ ਲਈ ਜਨਰਲ ਸਕੱਤਰ ਅਤੇ ਪ੍ਰੈਸ ਸਕੱਤਰ ਬਣਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੱਕ ਸਾਡੀਆਂ ਮੰਗਾਂ ਜਿਵੇ ਕਿ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ, 1-1-2004 ਤੋਂ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਤ ਬਕਾਏ ਤੁਰੰਤ ਜਾਰੀ ਕੀਤੀਆਂ ਜਾਣ, ਮਿਡ ਡੇ ਮੀਲ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਅੰਦਰ ਲਿਆਂਦਾ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ‘ਤੇ ਲਗਾਇਆ 2400 ਰੁਪਏ ਸਲਾਨਾ ਜਜ਼ੀਆ ਟੈਕਸ ਬੰਦ ਕੀਤਾ ਜਾਵੇ ਆਦਿ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸਰਕਾਰ ਵਿਰੁੱਧ ਸੰਘਰਸ਼ ਕਰਦੇ ਰਹਾਂਗੇ।
ਇਸ ਮੌਕੇ ਹਕੂਮਤ ਰਾਏ, ਕੇਵਲ ਸਿੰਘ, ਪ੍ਰੇਮ ਕੁਮਾਰ, ਬਲਵੀਰ ਸਿੰਘ, ਬਲਵੰਤ ਸਿੰਘ, ਜਗਤਾਰ ਸਿੰਘ, ਵਿਲਸਨ ਡੀਸੀ ਦਫਤਰ, ਓਮ ਪ੍ਰਕਾਸ਼ ਰਾਣਾ, ਉਕਾਰ ਸਿੰਘ ਅਤੇ ਦਲੀਪ ਸਿੰਘ ਸੰਧੂ ਹਾਜਰ ਸਨ।