Ferozepur News

ਪੰਜਾਬ ਪੈਨਸ਼ਨਰਜ਼ ਯੂਨੀਅਨ ਫਿਰੋਜ਼ਪੁਰ ਦੀ ਮਹੀਨਾਵਾਰੀ ਮੀਟਿੰਗ

ਫ਼ਿਰੋਜ਼ਪੁਰ 7 ਜੂਨ (ਏ.ਸੀ.ਚਾਵਲਾ) ਪੰਜਾਬ ਪੈਨਸ਼ਨਰਜ਼ ਯੂਨੀਅਨ ਫਿਰੋਜ਼ਪੁਰ ਦੀ ਮਹੀਨਾਵਾਰੀ ਮੀਟਿੰਗ ਜ਼ਿਲ•ਾ ਸੈਕਟਰੀ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਜਰਨੈਲ ਸਿੰਘ ਭਵਨ ਵਿਚ ਹੋਈ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਓਮ ਪ੍ਰਕਾਸ਼ ਜ਼ਿਲ•ਾ ਸੈਕਟਰੀ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਦੀ ਸਖਤ ਅਲੋਚਨਾ ਕੀਤੀ ਅਤੇ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਦਾ ਜਨਵਰੀ 2014 ਤੋਂ ਸਤੰਬਰ 2014 ਤੱਕ ਦਾ 10 ਪ੍ਰਤੀਸ਼ਤ ਡੀ. ਏ. ਬਕਾਇਆ ਅਤੇ ਜੁਲਾਈ 2014 ਤੋਂ ਫਰਵਰੀ 2015 ਦਾ 7 ਪ੍ਰਤੀਸ਼ਤ ਡੀ. ਏ. ਦੀ ਕਿਸ਼ਤ ਦਾ ਬਕਾਇਆ ਤੁਰੰਤ ਦਿੱਤਾ ਜਾਵੇ। ਜਨਵਰੀ 2015 ਤੋਂ 6 ਪ੍ਰਤੀਸ਼ਤ ਡੀ. ਏ. ਦੀ ਕਿਸ਼ਤ ਨਕਦ ਦੇਣ ਦੀ ਮੰਗ ਕੀਤੀ। ਉਨ•ਾਂ ਆਖਿਆ ਕਿ ਸਰਕਾਰ ਵਲੋਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਕਿ ਮੈਡੀਕਲ ਕੈਸ਼ ਲੈਸ ਸਕੀਮ, 50 ਪ੍ਰਤੀਸ਼ਤ ਡੀ. ਏ. ਬੇਸਿਕ ਪੇ ਵਿਚ ਜੋੜਨਾ ਅਤੇ ਛੇਵੇਂ ਪੇ ਕਮਿਸ਼ਨ ਦੀ ਸਥਾਪਨਾ ਕਰਨਾ, ਮੈਡੀਕਲ ਭੱਤਾ 500 ਤੋਂ ਵਧਾ ਕੇ 1500 ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਮੀਟਿੰਗ ਵਿਚ ਉਨ•ਾਂ ਨੇ ਪੈਨਸ਼ਨਰਾਂ ਨੂੰ 10 ਜੂਨ 2015 ਨੂੰ ਮੋਗਾ ਵਿਖੇ ਕਨਵੈਨਸ਼ਨ ਵਿਚ ਜਾਣ ਲਈ ਅਪੀਲ ਕੀਤੀ। ਮੀਟਿੰਗ ਵਿਚ ਜਗਜੀਵਨ ਪਾਲ ਸਿੰਘ ਸਕੱਤਰ, ਮਲਕੀਤ ਚੰਦ ਪਾਸੀ ਮੀਤ ਪ੍ਰਧਾਨ, ਬਲਦੇਵ ਸਿੰਘ ਸੋਢੀ, ਮੁਖਤਿਆਰ ਸਿੰਘ ਵਿੱਤ ਸਕੱਤਰ, ਜਸਵਿੰਦਰ ਸਿੰਘ, ਜਸਵੰਤ ਸਿੰਘ ਮੈਣੀ, ਵਿਜੇ ਕੁਮਾਰ, ਤਰਲੋਕ ਸਿੰਘ, ਪ੍ਰੀਤਮ ਸਿੰਘ, ਕਿਰਪਾਲ ਸਿੰਘ, ਤਰਲੋਕ ਸਿੰਘ, ਬਲਬੀਰ ਸਿੰਘ, ਬਲਬੀਰ ਸਿੰਘ ਸੋਢੀ, ਜੀਵਨ ਲਾਲ, ਹਰਦੇਵ ਸਿੰਘ, ਜਨਕ ਰਾਜ ਆਦਿ ਹਾਜ਼ਰ ਸਨ।

Related Articles

Back to top button