ਪੰਜਾਬ ਪੁਲਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਾਰਨ ਡੀ ਸੀ ਦਫਤਰ ਸਾਹਮਣੇ ਕੀਤਾ ਰੋਡ ਜਾਮ
ਫਿਰੋਜ਼ਪੁਰ 16 ਫਰਵਰੀ (ਏ. ਸੀ. ਚਾਵਲਾ) : ਪੰਜਾਬ ਪੁਲਸ ਟਰੇਨਿੰਗ ਪ੍ਰਾਪਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਮਿਲਣ ਤੋਂ ਦੁਖੀ ਹੋ ਕੇ ਗਠਿਤ ਕੀਤੀ ਯੂਨੀਅਨ ਨੇ ਪਹਿਲਾ ਗੁਰਦੁਆਰਾ ਸਾਰਾਗੜ•ੀ ਸਾਹਿਬ ਫਿਰੋਜ਼ਪੁਰ ਛਾਉਣੀ ਵਿਖੇ ਮੀਟਿੰਗ ਕੀਤੀ ਅਤੇ ਉਸ ਤੋਂ ਬਾਅਦ ਡੀ ਸੀ ਦਫਤਰ ਸਾਹਮਣੇ ਰੋਸ ਪ੍ਰਰਦਰਸ਼ਨ ਕਰਦਿਆ ਰੋਡ ਜਾਮ ਵੀ ਕੀਤਾ। ਯੂਨੀਅਨ ਦੇ ਜਲਾਲਾਬਾਦ ਬਲਾਕ ਪ੍ਰਧਾਨ ਅਸ਼ੋਕ ਮਹਾਲਮ, ਪੰਜਾਬ ਪ੍ਰਧਾਨ ਹਰਮੇਸ਼ ਹਜ਼ਾਰਾ ਆਦਿ ਨੇ ਸਰਕਾਰ ਦੀਆਂ ਨੀਤੀਆਂ ਦੀ ਨੁਕਤਾਚੀਨੀ ਕਰਦਿਆਂ ਦੋਸ਼ ਲਗਾਏ ਕਿ ਕਾਫ਼ੀ ਸਮੇਂ ਤੋਂ ਮੌਜੂਦਾ ਸਰਕਾਰ ਨੇ ਉਨ•ਾਂ ਨੂੰ ਲਾਰੇ ਵਿਚ ਰੱਖਿਆ ਹੋਇਆ ਹੈ, ਜੋ ਕਿ ਸਰਕਾਰ ਨੇ ਇਨ•ਾਂ ਨੂੰ ਪੰਜਾਬ ਪੁਲਸ ਵਿਚ ਭਰਤੀ ਕਰਨ ਦੇ ਸਬੰਧ ਵਿਚ ਟਰੇਨਿੰਗ ਦਿੱਤੀ ਸੀ, ਪਰ ਸਰਕਾਰ ਨੇ ਇਨ•ਾਂ ਨੌਜਵਾਨਾਂ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਦਿੱਤੀ ਅਤੇ ਨੌਜਵਾਨਾਂ ਦੇ ਮੈਡੀਕਲ ਅਤੇ ਵੈਰੀਫਿਕੇਸ਼ਨ ਵੀ ਕੀਤੀ ਗਈ ਸੀ। ਇਸ ਮੌਕੇ ਯੂਨੀਅਨ ਆਗੂਆਂ ਨੇ ਵਲੋਂ ਰੋਡ ਜਾਮ ਕਰਨ ਤੋਂ ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਮ ਦੇ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਖਜਾਨਚੀ ਕੁਲਦੀਪ ਚੰਦ, ਸੰਦੀਪ ਕੁਮਾਰ, ਘਣਸ਼ਾਮ ਸਿੰਘ, ਕੁਲਵੰਤ ਸਿੰਘ, ਕ੍ਰਿਸ਼ਨ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਵੀ ਕਈ ਹਾਜ਼ਰ ਸਨ।