Ferozepur News

ਪੰਜਾਬ ਦੇ ਇਤਹਾਸ ਦਾ ਇਕ ਲਾਸਾਨੀ ਨਾਇਕ, ਅਤਅਿੰਤ ਬਹਾਦਰ, ਨਡਿਰ ਤੇ ਦਲੇਰ ਸੈਨਾਪਤੀ – ਬਾਬਾ ਬੰਦਾ ਸੰਿਘ ਬਹਾਦਰ (ਅੱਜ ੧੨ ਮਈ ਫਤਹਿ ਦਵਿਸ ਤੇ ਵਸ਼ੇਸ਼)

ਸੰਸਾਰ ਦੇ ਕਸੇ ਵੀ ਮੁਲਕ, ਸਾਧਨ, ਵਅਿਕਤੀ ਜਾਂ ਵਸਤੂ ਬਾਰੇ ਅਧਐਿਨ ਕੀਤਾ ਜਾਵੇ ਤਾਂ ਉਨ੍ਹਾਂ ਦੇ ਨਾਵਾਂ ਪੱਿਛੇ ਇਤਹਾਸ ਮੌਜੂਦ ਹੁੰਦਾ ਹੈ। ਖੋਜੀ ਵਅਿਕਤੀ ਆਪਣੀ ਬਰਿਤੀ ਅਨੁਸਾਰ ਇਨ੍ਹਾਂ ਬਾਰੇ ਪਰਖ-ਪਡ਼ਚੋਲ ਕਰਕੇ ਸਹੀ ਪੱਖ ਉਜਾਗਰ ਕਰ ਲੈਂਦੇ ਹਨ, ਜਦੋਂ ਕ ਿਆਮ ਬੰਦੇ ਇਸ ਪਾਸੇ ਵੱਲ ਘੱਟ ਹੀ ਧਆਿਨ ਦੰਿਦੇ ਹਨ। ਜੇਕਰ ਸੰਿਧੂ ਘਾਟੀ ਦੇ ਇਲਾਕੇ ਦੇ ਪਛੋਕਡ਼ ਬਾਰੇ ਗੱਲ ਕਰੀਏ ਤਾਂ ਸੱਤ ਦਰਆਿਵਾਂ ਦੇ ਵਹਣਿ ਕਾਰਨ ਇਥੇ ਵਸੇ ਇਲਾਕੇ ਨੂੰ ‘ਸਪਤ-ਸੰਿਧੂ’ ਕਹਾ ਜਾਂਦਾ ਰਹਾ ਹੈ। ਮਗਰੋਂ ਪੰਜ ਦਰਆਿਵਾਂ ਕਰਕੇ ਇਸ ਦੇਸ਼ ਦਾ ਨਾਂਅ ‘ਪੰਜ-ਆਬ’ ਭਾਵ ‘ਪੰਜਾਬ’ ਪੈ ਗਆਿ। ਇਸ ਨਾਂਅ ਦੀ ਵਰਤੋਂ ਫਾਰਸੀ ਭਾਸ਼ਾ ਕੋਸ਼ ‘ਚੋਂ ਅਮੀਰ ਖੁਸਰੋ (੧੨੫੩-੧੩੨੫ ਈ:) ਨੇ ਕਰਦਆਿਂ ਇਤਹਾਸਕ ਯੋਗਦਾਨ ਪਾਇਆ। ਪੰਜਾਬ ਦੀ ਧਰਤੀ ਦੇ ਦੁਆਬੇ, ਮਾਝੇ, ਮਾਲਵੇ ਜਾਂ ਕਸੇ ਹੋਰ ਇਲਾਕੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਾਂਅ ਵੀ ਡੂੰਘੇ ਭਾਵ ਅਰਥ ਰੱਖਦੇ ਹਨ।
ਬਨੂਡ਼-ਖਰਡ਼ ਮੁੱਖ ਸਡ਼ਕ ਤੋਂ ਕੁਝ ਕੁ ਵੱਿਥ ‘ਤੇ ਲਾਂਡਰਾਂ ਨੇਡ਼ੇ, ਚੱਪਡ਼-ਚਡ਼ੀ ਦੇ ਨਾਂਅ ‘ਤੇ ਖੁਰਦ ਤੇ ਕਲਾਂ ਭਾਵ ਵੱਡਾ ਤੇ ਛੋਟਾ ਪੰਿਡ ਮਲਿਦੇ ਹਨ। ਪੁਰਾਤਨ ਸਮੇਂ ‘ਚ ਇਸ ਇਲਾਕੇ ‘ਚ ਬਹੁਤ ਸਾਰੇ ਛੱਪਡ਼ ਸਨ, ਜਨ੍ਹਾਂ ਦਾ ਬਹੁਤ ਸਾਫ਼-ਸੁਥਰਾ ਪਾਣੀ ਸੀ। ਤਰਾਈ ਵਾਲੇ ਇਸ ਖੇਤਰ ‘ਚੋਂ ਕਈ ਬਰਸਾਤੀ ਨਦੀਆਂ-ਨਾਲੇ ਗੁਜ਼ਰਦੇ ਸਨ ਤੇ ਨੇਡ਼ੇ ਹੀ ‘ਪਟਆਿਲਾ ਕੀ ਰਾਓ’ ਨਦੀ ਵੀ ਵਗਦੀ ਸੀ। ਉੱਚੇ-ਨੀਵੇਂ ਟੱਿਬਆਿਂ ‘ਚੋਂ ਦੀ ਲੰਘਦਾ ਨਰਿਮਲ ਜਲ ਇਸ ਪਹਾਡ਼ ਨੂੰ ਬੇਹੱਦ ਖੂਬਸੂਰਤ ਬਣਾਉਂਦਾ ਸੀ। ਬਹੁਤ ਸਾਰੇ ਵੱਡੇ-ਛੋਟੇ ਛੱਪਡ਼ਾਂ ਦੀ ਭਰਮਾਰ ਕਾਰਨ ਇਸ ਜਗ੍ਹਾ ਨੂੰ ਲੋਕ ਬੋਲੀ ‘ਚ ‘ਛੱਪਡ਼ਾਂ ਵਾਲੀ ਝਡ਼ੀ’ ਜਾਂ ਛੱਪਡ਼ਾਂ ਵਾਲਾ ਜੰਗਲ ਕਹਾ ਜਾਣ ਲੱਗ ਪਆਿ। ਇਹ ਸਥਾਨ ਸਰਹੰਿਦ ਤੋਂ ਕੋਈ ੧੦ ਮੀਲ ਦੀ ਵਥਿ ਤੇ ਹੈ। ਹੌਲੀ-ਹੌਲੀ ਮੂੰਹੋਂ-ਮੂੰਹੀਂ ਲੋਕਧਾਰਾਈ ਵਰਤਾਰੇ ‘ਚ ਸ਼ਬਦ ‘ਛੱਪਡ਼-ਛਡ਼ੀ’ ਪ੍ਰਚਲਤਿ ਹੋ ਗਆਿ। ਸਮਾਂ ਗੁਜ਼ਰਦਾ ਗਆਿ, ਇਸ ਇਲਾਕੇ ਦੇ ਟੱਿਬਆਿਂ ਦਾ ਰੇਤਾ ਲੋਕ ਹੂੰਝ ਕੇ ਲੈ ਗਏ, ਪੁਰਾਤਨ ਛੱਪਡ਼ਾਂ ਨੂੰ ਪੂਰ ਕੇ ਕਸੇ ਨੇ ਆਪਣੇ ਖੇਤਾਂ ‘ਚ ਰਲਾ ਲਆਿ ਤੇ ਕਧਿਰੇ ਮੱਿਟੀ ਭਰ ਕੇ ਛੱਪਡ਼ ਵਾਲੀ ਜਗ੍ਹਾ ‘ਧਰਮ-ਅਸਥਾਨ’ ਬਣ ਗਏ। ਇਥੋਂ ਤੱਕ ਕ ਿਜਸਿ ਟੱਿਬੇ ‘ਤੇ ਬਾਬਾ ਬੰਦਾ ਸੰਿਘ ਬਹਾਦਰ ਵੱਲੋਂ ਬੈਠ ਕੇ ਜੰਗ ਦੇ ਮੈਦਾਨ ਦਾ ਨਰੀਖਣ ਕੀਤਾ ਗਆਿ ਸੀ, ਉਸ ਨੂੰ ਵੀ ਲੋਕਾਂ ਨੇ ਪੁੱਟ ਕੇ ਮੈਦਾਨ ਨੇਡ਼ੇ ਲੈ ਆਂਦਾ ਤੇ ਇਤਹਾਸਕ ਤੇ ਵਰਾਸਤੀ ਸਬੂਤ ਮਟਿਦੇ ਚਲੇ ਗਏ।
ਝਡ਼ੀ ਦੇ ਜੰਡਾਂ ਦੇ ਕੱਿਕਰਾਂ ‘ਚੋਂ ਬਚਆਿ ਕੇਵਲ ਇਕ ਪੁਰਾਣਾ ਜੰਡ ਅੱਜਕਲ੍ਹ ਬਣੇ ਗੁਰੂ ਨਾਨਕ ਫਾਊਂਡੇਸ਼ਨ ਪਬਲਕਿ ਸਕੂਲ ਦੇ ਘੇਰੇ ‘ਚ ਮੌਜੂਦ ਹੈ, ਜਸਿ ਬਾਰੇ ਪ੍ਰਚਲਤਿ ਹੈ ਕ ਿਸਾਹਬਿਜ਼ਾਦਆਿਂ ਨੂੰ ਸ਼ਹੀਦ ਕਰਨ ਵਾਲੇ, ਜ਼ਾਲਮ ਵਜ਼ੀਰ ਖਾਨ ਨੂੰ ਸੋਧਣ ਮਗਰੋਂ ਉਸ ਜੰਡ ਨਾਲ ਪੁੱਠਾ ਟੰਗਆਿ ਗਆਿ ਸੀ, ਜਦ ਕ ਿਬਾਕੀ ਦਰੱਖਤਾਂ ਨੂੰ ਹੌਲੀ-ਹੌਲੀ, ਲੋਕਾਂ ਨੇ ਖ਼ਤਮ ਕਰਕੇ ਕੁਦਰਤ ਨਾਲ ਘੋਰ ਖਲਿਵਾਡ਼ ਕੀਤਾ। ਨਤੀਜਾ ਇਹ ਹੋਇਆ ਕ ਿਡੂੰਘੇ ਅਰਥਾਂ ਵਾਲੇ ‘ਛੱਪਡ਼-ਛਡ਼ੀ’ ਦਾ ਰੂਪ ਵੀ ਬਰਬਾਦ ਹੋ ਗਆਿ ਤੇ ਨਾਂਅ ਵੀ ਅਲੋਪ ਹੋ ਗਆਿ ਤੇ ਇਹ ਬਣ ਗਆਿ ‘ਚੱਪਡ਼-ਚਡ਼ੀ’, ਜਸਿ ਦੇ ਨਾ ਕੋਈ ਸ਼ਾਬਦਕਿ ਅਰਥ ਰਹੇ ਅਤੇ ਨਾ ਹੀ ਭਾਵ ਅਰਥ। ਕਾਸ਼! ਇਨ੍ਹਾਂ ਪੰਿਡਾਂ ਦੇ ਪਡ਼੍ਹੇ-ਲਖੇ ਤੇ ਅਗਾਂਹਵਧੂ ਲੋਕ ਜਾਗਣ ਤੇ ਮੁਡ਼ ਤੋਂ ‘ਛੱਪਡ਼ ਝਡ਼ੀ’ ਨਾਂਅ ਨੂੰ ਅਪਣਾ ਕੇ ਪੰਜਾਬ ਦੀ ‘ਕੁਦਰਤ ਸੰਭਾਲ ਲਹਰਿ’ ਦੀ ਅਗਵਾਈ ਕਰਨ।
੧੨ ਮਈ ੧੭੧੦ ਦੇ ਲਗਭਗ ਇੱਥੇ ਬੰਦਾ ਸੰਿਘ ਬਹਾਦਰ ਦੇ ਸੱਿਖ ਅਤੇ ਸਰਹੰਦ ਦੇ ਸ਼ਾਹੀ ਫ਼ੌਜਦਾਰ ਵਜ਼ੀਰ ਖ਼ਾਨ ਦੀਆਂ ਫ਼ੌਜਾ ਦੇ ਵਚਿਕਾਰ ਲਡ਼ਾਈ ਹੋਈ ਸੀ। ੧੨ ਮਈ, ੧੭੧੦ ਦੀ ਸਵੇਰ ਤਕ ਵਜ਼ੀਰ ਖ਼ਾਨ ਦੀ ਫ਼ੌਜ ਵੀ ਪਹੁੰਚ ਚੁੱਕੀ ਸੀ। ਭਾਵੇਂ ਕੁਝ ਸੋਮੇ ਵਜ਼ੀਰ ਖ਼ਾਨ ਦੀ ਫ਼ੌਜ ਇਕ ਲੱਖ ਦੇ ਕਰੀਬ ਦਸਦੇ ਹਨ ਪਰ ਇਕ ਮੁਸਲਮਿ ਸੋਮੇ ਮੁਤਾਬਕ ਵਜ਼ੀਰ ਖ਼ਾਨ ਕੋਲ ਕੁਲ ੫-੬ ਹਜ਼ਾਰ ਘੋਡ਼ ਸਵਾਰ, ੭-੮ ਹਜ਼ਾਰ ਬੰਦੂਕਚੀ, ੮ ਹਜ਼ਾਰ ਗ਼ਾਜ਼ੀ ਅਤੇ ਕੁੱਝ ਪੈਦਲ ਫ਼ੌਜ ਵੀ ਸੀ। ਉਸ ਦੀ ਫ਼ੌਜ ਵਚਿ ਸੱਭ ਤੋਂ ਅੱਗੇ ਹਾਥੀ ਸਨ। ਲਡ਼ਾਈ ਸ਼ੁਰੂ ਹੁੰਦਆਿਂ ਹੀ ਜਦੋਂ ਹਾਥੀ, ਸੱਿਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ ਵਚਿ ਆ ਗਏ ਤਾਂ ਸੱਿਖਾਂ ਨੇ ਇਕਦੰਮ ਗੋਲੇ ਵਰਸਾ ਕੇ ਹਾਥੀਆਂ ਨੂੰ ਖਦੇਡ਼ਨ ਦੀ ਕੋਸ਼ਸ਼ਿ ਕੀਤੀ। ਵਜ਼ੀਰ ਖ਼ਾਨ ਦੀ ਫ਼ੌਜ ਦੇ ਕੁੱਝ ਹਾਥੀ ਜ਼ਖ਼ਮੀ ਹੋ ਕੇ ਚੰਿਘਾਡ਼ਦੇ ਹੋਏ ਪੱਿਛੇ ਨੂੰ ਦੌਡ਼ੇ ਅਤੇ ਅਪਣੇ ਹੀ ਫ਼ੌਜੀਆਂ ਨੂੰ ਜ਼ਖ਼ਮੀ ਕਰ ਗਏ। ਇਸ ਦੇ ਜਵਾਬ ਵਜੋਂ ਸਰਹੰਦ ਦੀ ਫ਼ੌਜ ਦੀਆਂ ਤੋਪਾਂ ਵੀ ਵਰ੍ਹਨ ਲੱਗ ਪਈਆਂ। ਸੱਿਖ ਫ਼ੌਜਾਂ ਕਉਿਂਕ ਿਝਡ਼ੀ ਵਾਲੇ ਪਾਸੇ ਸਨ, ਇਸ ਕਰ ਕੇ ਉਨ੍ਹਾਂ ਨੂੰ ਦਰੱਖ਼ਤਾਂ ਦੀ ਓਟ ਮਲਿ ਗਈ। ਉਧਰ ਸੱਿਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਅਪਣੀ ਮਾਰ ਹੇਠ ਲੈ ਆਂਦਾ ਜਸਿ ਨਾਲ ਉਨ੍ਹਾਂ ਵਲੋਂ ਤੋਪਾਂ ਦੀ ਗੋਲਾਬਾਰੀ ਬੰਦ ਹੋ ਗਈ। ਹੁਣ ਕਈ ਸੱਿਖ ਘੋਡ਼ ਸਵਾਰ, ਸਰਹੰਦੀ ਫ਼ੌਜਾਂ ਵਚਿ ਜਾ ਵਡ਼ੇ ਅਤੇ ਵੱਢ-ਟੁੱਕ ਸ਼ੁਰੂ ਹੋ ਗਈ। ਸੱਿਖਾਂ ਨੂੰ ਸਰਹੰਦ ‘ਤੇ ਬਹੁਤ ਗੁੱਸਾ ਸੀ ਅਤੇ ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ। ਇਸ ਕਰ ਕੇ ਉਹ ਸਰਿ ਤਲੀ ‘ਤੇ ਰੱਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗ਼ਲ ਅਤੇ ਪਠਾਣ ਫ਼ੌਜੀ ਤਾਂ ਸਰਿਫ਼ ਤਨਖ਼ਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁੱਕੀ ਸੀ ਤਾਂ ਬਹੁਤ ਸਾਰੇ ਭਾਡ਼ੇ ਦੇ ਸਰਹੰਦੀ ਫ਼ੌਜੀਆਂ ਨੇ ਜਾਨ ਬਚਾਉਣ ਵਾਸਤੇ ਖਸਿਕਣਾ ਸ਼ੁਰੂ ਕਰ ਦਤਾ। ਜੇਹਾਦ ਦੇ ਨਾਂ ‘ਤੇ ਇਕੱਠੇ ਕੀਤੇ ਪਠਾਣ ਤੇ ਮੁਗ਼ਲ ਵੀ, ਜੰਗ ਦੇ ਤੌਰ-ਤਰੀਕਆਿਂ ਤੋਂ ਅਨਜਾਣ ਹੋਣ ਕਰ ਕੇ, ਬਹੁਤੀ ਦੇਰ ਲਡ਼ਾਈ ਨਾ ਕਰ ਸਕੇ। ਉਨ੍ਹਾਂ ਵਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਮੈਦਾਨ ਛੱਡ ਕੇ ਭੱਜ ਗਏ। ਇਹ ਲਡ਼ਾਈ ੧੨ ਮਈ ਦੀ ਸਵੇਰ ਤੋਂ ਦੁਪਹਰਿ ਤਕ ਹੀ ਚਲੀ ਸੀ। ਇਸ ਲਡ਼ਾਈ ਵੱਿਚ ਵਜ਼ੀਰ ਖ਼ਾਨ ਮਾਰਆਿ ਗਆਿ ਸੀ ਅਤੇ ਮੁਗਲ ਫ਼ੌਜ਼ ਨੂੰ ਭਾਜਡ਼ਾ ਪੈ ਗਈਆਂ। ੧੪ ਮਈ ੧੭੧੦ ਨੂੰ ਸੱਿਖਾਂ ਨੇ ਸਰਹੰਿਦ ਤੇ ਕਬਜਾ ਕਰ ਲਆਿ। ਸਾਹਬਿਜ਼ਾਦਆਿਂ ਨੂੰ ਸ਼ਹੀਦ ਕਰਨ ਵਾਲੇ, ਜ਼ਾਲਮ ਵਜ਼ੀਰ ਖਾਨ ਨੂੰ ਸੋਧਣ ਮਗਰੋਂ ਉਸ ਜੰਡ ਨਾਲ ਪੁੱਠਾ ਟੰਗਆਿ ਗਆਿ ਸੀ। ਏਸ ਸਡ਼ਕ ਉੱਤੇ ਪੈਂਦੇ ਇਤਹਾਸਕ ਸਥਾਨ ਬੰਦਾ ਬਹਾਦਰ ਵਲੋਂ ਇਸਦੀ ਚੋਣ ਗੁਰੀਲਾ ਯੁੱਧ ਲਡ਼ਨ ਹੱਿਤ ਕੀਤੀ ਗਈ ਸੀ। ਚੱਪਡ਼ ਚਡ਼ੀ ਦੇ ਯੁੱਧ ਦੀ ਜੱਿਤ ਤੋਂ ਬਾਅਦ ਸਰਹੰਦ ਦਾ ਪਹਲਾ ਸੂਬੇਦਾਰ ਭਾਈ ਬਾਜ ਸੰਿਘ ਨੂੰ ਬਣਾਇਆ ਗਆਿ। ਸਰਹੰਿਦ ਦੀ ਜੱਿਤ ਇਕ ਅਜਹਾ ਜ਼ਲਜ਼ਲਾ ਸੀ, ਜਸਿ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਲਾ ਕੇ ਰੱਖ ਦੱਿਤੀਆਂ।
ਪੰਜਾਬ ਵਾਸੀਆਂ ਵਚੋਂ ਗੁਲਾਮੀ ਨੂੰ ਜਡ਼੍ਹਾਂ ਤੋਂ ਮੁਕਾਉਣ ਲਈ ਬਾਬਾ ਬੰਦਾ ਸੰਿਘ ਬਹਾਦਰ ਨੇ ਮੁਗਲੀਆ ਸੰਮਤ ਦੇ ਬਰਾਬਰ ਨਾਨਕਸ਼ਾਹੀ ਸੰਮਤ ਜਾਰੀ ਕੀਤਾ। ਇਸ ਤਰ੍ਹਾਂ ਨਰਿਮਲ ਸੱਿਖ ਹੋਂਦ ਹਸਤੀ ਨੂੰ ਪ੍ਰਗਟ ਹੋਣ ‘ਚ ਸ਼ਕਤੀ ਮਲੀ, ਸੱਿਖ ਸੁਤੰਤਰ ਸੋਚ ਦੇ ਧਾਰਨੀ ਹੋ ਵਚਿਰਨ ਲੱਗੇ।
ਅਸਲ ਵਚਿ ਬਾਬਾ ਬੰਦਾ ਸੰਿਘ ਬਹਾਦਰ ਇਸ ਪ੍ਰਾਪਤੀ ਨੂੰ ਕੇਵਲ ਗੁਰੂ ਦੀ ਬਖਸ਼ਸ਼ਿ ਮੰਨਦਾ ਸੀ। ਉਸ ਦਾ ਕਹਣਾ ਸੀ ਕ ਿਉਹ ਤਾਂ ਗੁਰੂ ਦਾ ਸੇਵਾਦਾਰ ਹੈ। ਉਸ ਮੰਨਦਾ ਸੀ ਕ ਿਇਹ ਬਖਸ਼ਸਿ ਗੁਰੂ ਨਾਨਕ ਦੀ ਹੈ-ਫਤਹ ਿਗੁਰੂ ਗੋਬੰਿਦ ਸੰਿਘ ਮਾਹਰਾਜ ਦੀ ਹੈ। ਯਮਨਾ ਤੋਂ ਲੈ ਕੇ ਦਰਆਿ ਰਾਵੀ ਦੇ ਵਸ਼ਾਲ ਇਲਾਕੇ ‘ਚ ਬੰਦਾ ਸੰਿਘ ਬਹਾਦਰ ਨੇ ਲਗਭਗ ੬ ਸਾਲ ਰਾਜ ਕੀਤਾ। ਬਾਬਾ ਬੰਦਾ ਸੰਿਘ ਬਹਾਦਰ ਨੇ ਸੱਿਖਾਂ ਨੂੰ ਅਹਸਾਸ ਕਰਵਾ ਦੱਿਤਾ ਕ ਿਖਾਲਸਾ ਪਰਵਾਰ ਦੇ ਮੈਂਬਰ ਸੁਤੰਤਰ ਸੋਚ, ਹੋਂਦ, ਹਸਤੀ ਤੇ ਵਚਾਰ ਲੈ ਕੇ ਪੈਦਾ ਹੋਏ ਹਨ। 
ਪੰਜਾਬ ਦੇ ਕਸਾਨਾਂ ਨੂੰ ਜਗੀਰਦਾਰੀ ਪ੍ਰਬੰਧ ਮੁਕਤ ਕਰਵਾਇਆ ਤੇ ਸਾਬਤ ਕਰ ਦੱਿਤਾ ਕ ਿਖੇਤ ਦਾ ਮਾਲਕ ਉਹੀ ਹੈ, ਜੋ ਖੇਤੀ ਕਰ ਰਹਾ ਹੈ। ਅਸਲ ਵਚਿ ਬਾਬਾ ਬੰਦਾ ਸੰਿਘ ਬਹਾਦਰ ਨੇ ਪੰਜਾਬ ਦੇ ਵਸ਼ਾਲ ਖੇਤਰ ‘ਚ ਧਾਰਮਕਿ, ਸਮਾਜਕਿ, ਆਰਥਕਿ, ਰਾਜਸੀ ਸੁਤੰਤਰਤਾ ਦੇ ਝੰਡੇ ਗੱਡੇ। ਦੱਬੇ-ਕੁਚਲੇ ਲੋਕਾਂ ਨੂੰ ਸੁਤੰਤਰਤਾ ਦਾ ਅਹਸਾਸ ਹੋਇਆ। ਲੋਕਾਂ ਦੇ ਦਲਾਂ ‘ਤੇ ਰਾਜ ਸਥਾਪਤਿ ਕਰ ਲੋਕ ਮਾਨਸਕਿਤਾ ‘ਤੇ ਫ਼ਤਹ ਿਪ੍ਰਾਪਤ ਕੀਤੀ।
ਡਾ: ਹਰੀ ਰਾਮ ਗੁਪਤਾ ਅਨੁਸਾਰ ਬਾਬਾ ਬੰਦਾ ਸੰਿਘ ਬਹਾਦਰ ਨੇ ਜਾਤ-ਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋਡ਼ਆਿ, ਅਖੌਤੀ ਨੀਚ ਜਾਤਾਂ ਨੂੰ ਉੱਚ ਪਦਵੀਆਂ ਦੱਿਤੀਆਂ ਗਈਆਂ। ਸਮਾਜਕਿ ਬਰਾਬਰੀ ਲਈ ਵਸ਼ੇਸ਼ ਪ੍ਰਬੰਧ ਕੀਤੇ। ਇਸ ਤਰ੍ਹਾਂ ਬ੍ਰਾਹਮਣ, ਖੱਤਰੀ ਉੱਚ-ਜਾਤੀਆਂ ਦੇ ਲੋਕ ਨੀਵੀਂਆਂ ਜਾਤਾਂ ਦੇ ਲੋਕਾਂ ਸਾਹਮਣੇ ਹੱਥ ਜੋਡ਼ੀ ਖਡ਼੍ਹੇ ਦਖਾਈ ਦੱਿਤੇ। ਬਾਬਾ ਬੰਦਾ ਸੰਿਘ ਦੇ ਰਾਜ ਪ੍ਰਬੰਧ ‘ਚ ਸਭ ਦਾ ਮਾਣ ਸਤਕਾਰ ਕੀਤਾ ਜਾਂਦਾ ਸੀ। ‘ਸਭੇ ਸਾਂਝੀਵਾਲ ਸਦਾਇਨ ਤੂ ਕਸੇ ਨਾ ਦਸੈ ਬਾਹਰਾ ਜੀਓੁ’ ਦਾ ਉਪਦੇਸ਼ ਅਮਲ ‘ਚ ਪ੍ਰਗਟ ਕੀਤਾ। ਪ੍ਰਬੰਧ ‘ਚ ਸੱਿਖ, ਮੁਸਲਮਾਨ ਅਤੇ ਹੰਿਦੂ ਸਭ ਨੂੰ ਸਤਕਾਰ ਪ੍ਰਾਪਤ ਸੀ। ਬੰਦਾ ਸੰਿਘ ਬਹਾਦਰ ਨੇ ਹੰਿਦੂਆਂ ਜਾਂ ਮੁਸਲਮਾਨਾਂ ‘ਤੇ ਕਸੇ ਕਸਿਮ ਦੀਆਂ ਪਾਬੰਦੀਆਂ ਨਹੀਂ ਲਾਈਆਂ, ਮੁਸਲਮਾਨ ਸਪਾਹੀਆਂ ਨੂੰ ਸਮੇਂ ਸਰਿ ਨਮਾਜ਼ ਅਦਾ ਕਰਨ ਦੀ ਇਜ਼ਾਜਤ ਵੀ ਸੀ, ੧੫੦੦੦ ਦੇ ਕਰੀਬ ਮੁਸਲਮਾਨ ਉਸ ਦੀਆਂ ਫੌਜਾਂ ਵਚਿ ਸ਼ਾਮਲਿ ਸਨ।
ਚੱਪਡ਼ ਚਡ਼ੀ ਵਖੇ ਸੂਬਾ ਸਰਹੰਿਦ ਨਾਲ ਲਡ਼ੀ ਗਈ ਫੈਸਲਾਕੁੰਨ ਲਡ਼ਾਈ ਦੇ ਸਥਾਨ ਉੱਤੇ ਫਤਹਿ ਬੁਰਜ ਵੀ ਉਸਰ ਚੁੱਕਾ ਹੈ। ਫ਼ਤਹਿ ਬੁਰਜ ਦੇਸ਼ ਦਾ ਸਭ ਤੋਂ ਉੱਚਾ ੩ ਮੰਜ਼ਲਾ ਬੁਰਜ ਹੈ ਜੋ ਸਾਲ ੨੦੧੧ ਵੱਿਚ ਪੰਜਾਬ ਸਰਕਾਰ ਵੱਲੋਂ ਚੱਪਡ਼ ਚਡ਼ੀ (ਅਜੀਤਗਡ਼੍ਹ ਜ਼ਲ੍ਹਾ) ਵਖੇ ਬੰਦਾ ਸੰਿਘ ਬਹਾਦਰ ਦੀ ਸਰਹੰਿਦ ਫ਼ਤਹਿ ਦੀ ਯਾਦਗਾਰ ਵਜੋਂ ਬਣਵਾਇਆ ਗਆਿ। ੩੨੮ ਫੁੱਟ ਉੱਚਾ ਇਹ ਬੁਰਜ ੧੭੧੧ ਵੱਿਚ ਭਾਰਤ ਅੰਦਰ ਸੱਿਖ ਮਸਿਲਾਂ ਦੀ ਸਥਾਪਤੀ ਨੂੰ ਸਮਰਪਤਿ ਹੈ। ਇਹ ਬੁਰਜ ਕੁਤਬ ਮੀਨਾਰ ਤੋਂ ੧੦੦ ਫੁੱਟ ਉੱਚਾ ਹੈ। ਇੱਥੇ ਇੱਕ ਓਪਨ ਏਅਰ ਆਡੀਟੋਰੀਅਮ ਹੈ। ਬਾਬਾ ਬੰਦਾ ਸੰਿਘ ਬਹਾਦਰ ਦੇ ਇਤਹਾਸ ਨੂੰ ਦਰਸਾਉਦਾ ਅਜਾਇਬ ਘਰ ਅਤੇ ੨੧ ਏਕਡ਼ ਵੱਿਚ ਫੈਲਆਿ ਹੋਇਆ ਜੰਗ ਦਾ ਖੇਤਰ ਦਖਾਇਆ ਗਆਿ ਹੈ।
ਡਾ. ਹਰੀ ਰਾਮ ਗੁਪਤਾ ਦਾ ਕਥਨ ਹੈ ਕ ਿਬੰਦਾ ਬਹਾਦਰ, ਸਕਿੰਦਰ, ਨੈਪੋਲੀਅਨ, ਨਾਦਰਸ਼ਾਹ ਤੇ ਅਹਮਿਦ ਸ਼ਾਹ ਅਬਦਾਲੀ ਤੋਂ ਘੱਟ ਸ਼ਕਤੀਸ਼ਾਲੀ ਯੋਧਾ ਨਹੀਂ ਸੀ। ਉਸ ਨੇ ਆਪਣੀ ਚਡ਼੍ਹਤ ਦੌਰਾਨ ਤੰਿਨ ਮੁਗ਼ਲ ਬਾਦਸ਼ਾਹਾਂ-ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਅਤੇ ਫਾਰੁਖ਼ਸ਼ੀਅਰ ਨੂੰ ਵਖਤ ਪਾਈ ਰੱਖਆਿ। ਪ੍ਰਸੱਿਧ ਇਤਹਾਸਕਾਰ ਮੈਕਲੇਗਰ ਲਖਿਦਾ ਹੈ ਕ ਿ‘‘ਬੰਦਾ (ਬਹਾਦਰ), ਯੋਧਆਿਂ ਤੇ ਜਰਨੈਲਾਂ ਵੱਿਚ ਉੱਚੀ ਥਾਂ ਰੱਖਦਾ ਹੈ। ਉਸ ਦਾ ਨਾਂ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਮੁਗ਼ਲਾਂ ਵੱਿਚ ਦਹਸ਼ਿਤ ਫੈਲਾਉਣ ਲਈ ਕਾਫੀ ਸੀ। ਉਂਜ ਵੀ ਬੰਦਾ ਬਹਾਦਰ ਦੇ ਜੰਗੀ ਕਾਰਨਾਮਆਿਂ ’ਤੇ ਝਾਤ ਮਾਰਦਆਿਂ ਇਹ ਤੱਥ ਨੱਿਖਰਵੇਂ ਰੂਪ ਵੱਿਚ ਸਾਹਮਣੇ ਆਉਂਦਾ ਹੈ ਕ ਿਉਹ ਪੰਜਾਬ ਦੇ ਇਤਹਾਸ ਦਾ ਇਕ ਲਾਸਾਨੀ ਨਾਇਕ ਅਤੇ ਅਤਅਿੰਤ ਬਹਾਦਰ, ਨਡਿਰ ਤੇ ਦਲੇਰ ਸੈਨਾਪਤੀ ਸੀ। ਉਸ ਨੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵੱਿਚੋਂ ਅਖਵਾਉਣ ਵਾਲਆਿਂ ਦੀ ਆਨ ਤੇ ਸ਼ਾਨ ਨੂੰ ਮੱਿਟੀ ਵੱਿਚ ਮਲਾ ਕੇ ਰੱਖ ਦੱਿਤਾ। ਪੰਜਾਬ ਦੀ ਨੌਜਵਾਨ ਪੀਡ਼੍ਹੀ ਬਾਬਾ ਬੰਦਾ ਸੰਿਘ ਬਹਾਦਰ ਤੋਂ ਸਦੀਆਂ ਤੀਕ ਅਣਖੀਲੇ ਜੋਸ਼ ਅਤੇ ਲਾਸਾਨੀ ਬਹਾਦਰੀ ਦੀ ਪ੍ਰੇਰਣਾ ਲੈਂਦੀ ਰਹੇਗੀ। ਜੈ ਹੰਿਦ !!!
ਵਜੈ ਗੁਪਤਾ, ਸ. ਸ. ਅਧਆਿਪਕ
ਸੰਪਰਕ ੯੭੭ ੯੯੦ ੩੮੦੦
ਸ੍ਰੋਤ – ਇੰਟਰਨੈੱਟ

Related Articles

Back to top button