ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੀਆਂ ਜਾਇਜ਼ ਮੰਗਾਂ ਦਾ ਸਰਕਾਰ ਵੱਲੋਂ ਕੀਤਾ ਜਾਵੇ ਜਲਦੀ ਹੱਲ
ਫ਼ਿਰੋਜ਼ਪੁਰ 15 ਮਈ 2018: ਸ੍ਰ. ਜਰਨੈਲ ਸਿੰਘ ਨਥਾਨਾ ਪੰਜਾਬ ਪ੍ਰਧਾਨ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਬੀਤੇ ਦਿਨੀਂ ਜ਼ਿਲ੍ਹਾ ਪ੍ਰਧਾਨ ਸ੍ਰ. ਗੁਰਜਿੰਦਰ ਸਿੰਘ ਭੰਗੂ ਅਤੇ ਸ੍ਰ. ਲਖਵਿੰਦਰ ਸਿੰਘ ਸੂਬਾ ਅਤੇ ਨੋਰਥ ਜੌਨ ਆਲ ਇੰਡੀਆ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਪ੍ਰਤੀ ਕੀਤੇ ਜਾ ਰਹੇ ਰਵੱਈਏ ਤੇ ਰੋਸ਼ ਪ੍ਰਗਟ ਕੀਤਾ ਗਿਆ ਅਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਿਵੇਂ ਕਿ ਪੇ ਕਮਿਸ਼ਨ ਦੀ ਰਿਪੋਰਟ, ਡੀ.ਏ. ਦੀ ਕਿਸ਼ਤ, ਡੀ.ਏ. ਦਾ ਬਕਾਇਆ, ਰੈਗੂਲਰ ਡਰਾਈਵਰਾਂ ਦੀ ਭਰਤੀ ਅਤੇ ਕੱਚੇ ਡਰਾਈਵਰ ਅਤੇ ਹੋਰ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਲਦੀ ਹੱਲ ਕੀਤੇ ਜਾਣ।
ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਸ੍ਰ. ਸਤਵੰਤ ਸਿੰਘ ਸਿਹਤ ਵਿਭਾਗ ਨੂੰ ਚੇਅਰਮੈਨ, ਸ੍ਰ. ਸਵਰਨ ਸਿੰਘ ਸਿਹਤ ਵਿਭਾਗ ਨੂੰ ਜਨਰਲ ਸਕੱਤਰ, ਸ੍ਰ. ਜੋਗਿੰਦਰ ਸਿੰਘ ਡੀ.ਸੀ. ਦਫ਼ਤਰ ਨੂੰ ਉੱਪ ਪ੍ਰਧਾਨ, ਸ੍ਰ. ਰਜਿੰਦਰ ਸ਼ਰਮਾ ਦਫ਼ਤਰ ਏ.ਡੀ.ਸੀ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀ. ਹੀਰਾ ਲਾਲ ਦਫ਼ਤਰ ਡੀ.ਪੀ.ਆਰ.ਓ ਨੂੰ ਖ਼ਜ਼ਾਨਚੀ ਤੇ ਪ੍ਰੈਸ ਸਕੱਤਰ, ਸ੍ਰ. ਗੁਰਮੀਤ ਸਿੰਘ ਥਿੰਦ ਨੂੰ ਸਿਹਤ ਵਿਭਾਗ ਸਟੇਜ ਸਕੱਤਰ, ਸ੍ਰੀ. ਇੰਦਰ ਭੂਸ਼ਨ ਦਫ਼ਤਰ ਵਾਟਰ ਸਪਲਾਈ ਨੂੰ ਪ੍ਰਾਪੋਗੰਡਾ ਸਕੱਤਰ, ਸ੍ਰ. ਸੋਦਾਗਰ ਸਿੰਘ ਸਿਹਤ ਵਿਭਾਗ ਅਤੇ ਰਾਮ ਪ੍ਰਸ਼ਾਦ ਸਿੰਚਾਈ ਵਿਭਾਗ ਨੂੰ ਸਲਾਹਕਾਰ, ਸ੍ਰ. ਬਲਦੇਵ ਸਿੰਘ ਸਿੰਚਾਈ ਵਿਭਾਗ ਨੂੰ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ।