ਪੰਜਾਬ ਖਜਾਨਾ ਕਰਮਚਾਰੀ ਐਸੋਸੀਏਸ਼ਨ ਵੱਲੋਂ 27 ਅਪ੍ਰੈਲ ਤੋ 30 ਅਪ੍ਰੈਲ ਤੱਕ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ
ਫਿਰੋਜ਼ਪੁਰ 27 ਅਪ੍ਰੈਲ (ਏ. ਸੀ. ਚਾਵਲਾ) ਪੰਜਾਬ ਖਜਾਨਾ ਕਰਮਚਾਰੀ ਐਸੋਸੀਏਸ਼ਨ ਫਿਰੋਜ਼ਪੁਰ ਨੇ ਕਾਲੇ ਬਿੱਲੇ ਲਾ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ । ਇਹ ਰੋਸ ਪ੍ਰਦਰਸ਼ਨ 31 ਮਾਰਚ 2015 ਨੂੰ ਨਵਾਂ ਸ਼ਹਿਰ ਵਿਖੇ ਜਿਲ•ਾ ਤੇ ਸ਼ੈਸ਼ਨ ਜੱਜ ਵੱਲੋਂ ਖਜਾਨਾ ਅਫਸਰ ਅਤੇ ਖਜਾਨਾ ਕਰਮਚਾਰੀਆਂ ਨਾਲ ਕੀਤੀ ਬਦਸਲੂਕੀ ਕਰਕੇ ਪੰਜਾਬ ਖਜਾਨਾ ਕਰਮਚਾਰੀ ਐਸੋਸੀਏਸ਼ਨ ਨੇ ਮਿਤੀ 27 ਅਪ੍ਰੈਲ ਤੋ 30 ਅਪ੍ਰੈਲ 2015 ਤੱਕ ਕਾਲੇ ਬਿੱਲੇ ਲਾਉਣ ਅਤੇ 4 ਮਈ ਸਮੂਹਿਕ ਛੁੱਟੀ ਲੈਣ ਦਾ ਫੈਸਲਾ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ.ਸੁਬੇਗ ਸਿੰਘ, ਜਿਲ•ਾ ਪ੍ਰਧਾਨ ਸ੍ਰ. ਵਰਿਆਮ ਸਿੰਘ, ਮੀਤ ਪ੍ਰਧਾਨ ਸ੍ਰ.ਪਰਮਜੀਤ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਕਿ ਜਿਲ•ਾ ਅਤੇ ਸ਼ੈਸ਼ਨ ਜੱਜ ਵਿਰੁੱਧ ਖਜਾਨਾ ਅਫਸਰ ਅਤੇ ਕਰਮਚਾਰੀਆਂ ਨਾਲ ਕੀਤੇ ਮਾੜੇ ਵਤੀਰੇ ਵਿਰੁੱਧ ਢੁੱਕਵੀ ਕਾਰਵਾਈ ਕੀਤੀ ਜਾਵੇ। ਉਨ•ਾਂ ਕਿਹਾ ਇਹ ਰੋਸ ਪ੍ਰਦਰਸ਼ਨ ਸਾਰੇ ਪੰਜਾਬ ਦੇ ਸਮੂਹ ਖਜਾਨਾ ਦਫਤਰਾਂ ਵਿਚ ਕਰਮਚਾਰੀਆਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜੇਸ਼, ਸੰਨੀ ਸਮੇਤ ਸਮੂਹ ਖਜਾਨਾ ਦਫਤਰ ਦਾ ਸਟਾਫ ਮੌਜੂਦ ਸੀ।