ਪੰਜਾਬ ਅੰਦਰ ਹੋਈਆਂ ਨਜਾਇਜ ਭਰਤੀਆਂ ਦੀ ਕਰਵਾਈ ਜਾਵੇਗੀ ਜਾਂਚ- ਭਗਵੰਤ ਮਾਨ
ਪੰਜਾਬ ਅੰਦਰ ਸਪੱਸ਼ਟ ਬਹੁਮਤ ਪ੍ਰਾਪਤ ਕਰਕੇ ਆਪ ਬਣਾਏਗੀ ਸਰਕਾਰ
ਫਿਰੋਜਪੁਰ 31 ਦਸੰਬਰ -ਸੁਖਬੀਰ ਬਾਦਲ ਨੇ ਇਕੱਲੇ ਖੁਫੀਆ ਵਿਭਾਗ ਵਿੱਚ ਹੀ ਆਪਣੇ ਚਹੇਤੇ 22 ਸਰਪੰਚਾ ਕੌਸਲਰਾਂ ਦੇ ਪੁੱਤਰਾਂ ਨੂੰ ਹੀ ਕਾਂਸਟੇਬਲ ਭਰਤੀ ਹੀ ਨਹੀ ਕੀਤਾ ਬਲਕਿ ਬਾਦਲ ਦੇ ਰਿਸਤੇਦਾਰ ਬਿਕਰਮ ਮਜੀਠੀਆਂ , ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਪੰਜਾਬ ਦੇ ਹੋਰ ਮੰਤਰੀਆਂ ਨੇ ਵੱਖ ਵੱਖ ਵਿਭਾਗਾ ਵਿੱਚ ਅਯੋਗ ਉਮੀਦਵਾਰਾਂ ਨੂੰ ਭਰਤੀ ਕਰਕੇ ਭ੍ਰਿਸ਼ਟਾਚਾਰ ਕੀਤਾ ਹੈ , ਜਿਸ ਦੀ ਸਾਡੀ ਸਰਕਾਰ ਬਨਣ ਤੇ ਉੱਚ ਪੱਧਰੀ ਕਮੇਟੀ ਬਣਾਕੇ ਜਾਂਚ ਕਰਵਾਈ ਜਾਵੇਗੀ ।
ਇਹ ਗੱਲ ਸਾਂਸਦ ਸੰਗਰੂਰ ਤੇ ਆਪ ਉਮੀਦਵਾਰ ਜਲਾਲਾਬਾਦ ਭਗਵੰਤ ਮਾਨ ਨੇ ਗੁਰੂਹਰਸਹਾਏ ਤੋ ਆਪ ਉਮੀਦਵਾਰ ਮਲਕੀਤ ਥਿੰਦ ਦੇ ਗ੍ਰਹਿ ਵਿਖੇ ਗੱਲਬਾਤ ਦੋਰਾਨ ਕਹੀ । ਉਨਾ ਦੇ ਨਾਲ ਅੇਨ ਆਰ ਆਈ ਜਸਕਿਰਤ ਕੋਰ ਮਾਨ ਵੀ ਸਨ । ਉਨਾ ਕਿਹਾ ਕਿ ਹੋਈਆਂ ਭਰਤੀਆਂ ਚ ਕੁਝ ਪ੍ਰਤੀਸ਼ਤ ਨੂੰ ਛੱਡ ਕੇ ਬਾਕੀ ਇਹਨਾ ਆਪਣੇ ਚਹੇਤਿਆਂ ਦੀ ਭਰਤੀ ਕੀਤੀ ਹੈ । ਉਨਾ ਕਿਹਾ ਕਿ ਆਮ ਆਦਮੀ ਦੇ ਯੋਗ ਧੀਆਂ ਪੁੱਤ ਰੋਜਗਾਰ ਦੀ ਮੰਗ ਲ਼ੈ ਕੇ ਟੈਕੀਆਂ ਤੇ ਟਾਵਰਾਂ ਤੇ ਚੜਣ ਲਈ ਮਜਬੂਰ ਹੋ ਰਹੇ ਹਨ ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਸਰਕਾਰੀ ਖੇਤਰ ਦੇ ਸਸਤੀ ਬਿਜਲੀ ਬਣਾਉਣ ਵਾਲੇ ਪਲਾਂਟ ਬੰਦ ਕੀਤੇ ਜਾ ਰਹੇ ਹਨ ਅਤੇ ਪਰਾਈਵੇਟ ਖੇਤਰ ਦੇ ਘਰਾਣਿਆਂ ਨੂੰ ਮਹਿੰਗੀ ਬਿਜਲੀ ਵੇਚਣ ਦੇ ਅਧਿਕਾਰ ਦੇ ਦਿੱਤੇ ਗਏ ਹਨ । ਅੱਜ ਪੰਜਾਬ ਦੀਆ ਸੜਕਾਂ ਟੋਲ ਪਲਾਜਾ ਕੰਪਨੀਆਂ ਕੋਲ ਗਹਿਣੇ ਧਰ ਦਿੱਤੀਆਂ ਗਈਆਂ ਹਨ। ਉਨਾ ਕਿਹਾ ਕਿ ਹੁਣ ਸੁਖਬੀਰ ਬਾਦਲ ਵਾਂਗ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੋਈ ਸੁਰਖਿਅਤ ਹਲਕਾ ਦਿਖਾਈ ਨਹੀ ਦੇ ਰਿਹਾ । ਉਨਾ ਕਿਹਾ ਕਿ ਕਿੰਂਨੀ ਹਾਸੋਹੀਣੀ ਕਾਰਵਾਈ ਕੀਤੀ ਜਾ ਰਹੀ ਜਦ ਕਿ ਜਲੰਧਰ ਵਾਸੀ ਇੱਕ ਆਗੂ ਦੇ ਕਤਲ ਲਈ ਇਕ ਦਿਨ ਉੱਪ ਮੁੱਖ ਮੰਤਰੀ ਪੁੱਤ ਪਾਕਿਸਤਾਨ ਦਾ ਹੱਥ ਹੋਣਾ ਕਰਾਰ ਦਿੰਦਾ ਹੈ ਤਾਂ ਅਗਲੇ ਦਿਨ ਬਾਪ ਮੁੱਖ ਮੰਤਰੀ ਬਿਆਨ ਦਿੰਦਾ ਹੈ ਕਿ ਪਾਕਿਸਤਾਨ ਦਾ ਕੋਈ ਹੱਥ ਨਹੀ ਹੈ ।
ਕਾਗਰਸ ਪਾਰਟੀ ਸਬੰਧੀ ਬੋਲਦਿਆ ਉਨਾ ਕਿਹਾ ਕਿ ਵੱਖ ਵੱਖ ਪਾਰਟੀਆ ਨਾਲ ਸਬੰਧਿਤ ਉਮੀਦਵਾਰਾ ਨੂੰ ਟਿਕਟ ਲਈ ਭਰਮਾ ਕੇ ਕਾਗਰਸ ਚ ਸ਼ਾਮਿਲ ਕਰਨ ਨਾਲ ਕਾਂਗਰਸ ਦੇ ਪਹਿਲੇ ਆਗੂਆਂ ਵਲੋ ਵਿਦਰੋਹ ਕੀਤਾ ਜਾ ਰਿਹਾ ਹੈ ਜਿਸ ਨਾਲ ਕਾਗਰਸ ਮੁਕਾਬਲੇ ਤੋ ਬਾਹਰ ਹੋ ਗਈ ਹੈ । ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ 100 ਤੋ ਵੱਧ ਸੀਟਾ ਜਿੱਤ ਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ । ਇਸ ਮੋਕੇ ਧੀਰਜ ਸ਼ਰਮਾ , ਡਾ ਮੋਹਣ ਲਾਲ ,ਰਜੇਸ਼ ਬੱਟੀ , ਗੁਰਚਰਨ ਗਾਮੂ ਵਾਲਾ, ਜਸਵੰਤ ਸਿੰਘ , ਰਣਜੀਤ ਸਿੰਘ , ਸੁਖਬੀਰ ਸ਼ਰਮਾ , ਬੂਟਾ ਸਿੰਘ , ਸੁਖਜੀਤ ਸਿੰਘ , ਸੁਖਦੇਵ ਸਿੰਘ ਖਾਲਸਾ , ਬਲਰਾਜ ਸਿੰਘ , ਬਲਕਰਨ ਸਿੰਘ , ਪਵਨ ਕੰਬੋਜ , ਰਾਜੂ ਚੱਕ ਨਿਧਾਨਾ , ਸਤਨਾਮ ਕਚੂਰਾ , ਸੁਰਿੰਦਰ ਪੱਪਾ , ਆਦਿ ਹਾਜਰ ਸਨ ।