Ferozepur News

ਪੰਜਾਬ ਅੰਦਰ ਦੋ ਸਾਲਾਂ ਵਿਚ ਹੋਵੇਗਾ ਨਸ਼ਿਆਂ ਦਾ ਖਾਤਮਾਂ—ਜਿਆਣੀ

DSC08875 ਫ਼ਿਰੋਜ਼ਪੁਰ 26 ਜੂਨ (ਏ.ਸੀ.ਚਾਵਲਾ) ਫ਼ਿਰੋਜ਼ਪੁਰ ਪੁਲੀਸ ਵੱਲੋਂ ਅੱਜ ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਚੌ: ਸੁਰਜੀਤ ਕੁਮਾਰ ਜਿਆਣੀ ਨੇ ਮੁੱਖ ਮਹਿਮਾਨ ਜਦਕਿ ਮੇਜਰ ਜਨਰਲ ਐਸ.ਸੀ.ਮੈਸਟਨ, ਸ੍ਰ.ਅਮਰ ਸਿੰਘ ਚਾਹਲ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ, ਸ੍ਰ. ਰਵਿੰਦਰ ਸਿੰਘ ਆਈ.ਏ.ਐਸ ਡਿਪਟੀ ਕਮਿਸ਼ਨਰ, ਸ੍ਰ.ਹਰਦਿਆਲ ਸਿੰਘ ਮਾਨ ਐਸ.ਐਸ.ਪੀ ਫ਼ਿਰੋਜ਼ਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚੌ: ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਵਿਚ ਨਸ਼ਾ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸਾਨੂੰ ਸਾਰਿਆ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਨਸ਼ਿਆਂ ਦੇ ਖ਼ਾਤਮੇ ਲਈ ਪੁਲੀਸ, ਸਰਕਾਰ ਤੇ ਇਸ ਕੰਮ ਵਿਚ ਲੱਗੇ ਲੋਕਾਂ/ਸੰਸਥਾਵਾਂ ਦਾ ਸਾਥ ਦੇਈਏ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਇਸ ਵਿਰੁੱਧ ਜੰਗੀ ਪੱਧਰ ਤੇ ਲੜਾਈ ਲੜੀ ਜਾ ਰਹੀ ਹੈ ਤੇ ਅਗਲੇ ਦੋ ਸਾਲਾ ਵਿਚ ਪੰਜਾਬ ਪੂਰੀ ਤਰਾਂ ਨਸ਼ਾ ਮੁਕਤ ਹੋਵੇਗਾ। ਇਸ ਮੌਕੇ ਮੇਜਰ ਜਨਰਲ ਐਸ.ਸੀ. ਮੈਸਟਨ ਨੇ ਆਪਣੇ ਕੁੰਜੀਵੰਤ ਭਾਸ਼ਣ ਵਿਚ ਪ੍ਰੋਜੈਕਟਰ ਰਾਹੀ ਨਸ਼ਿਆਂ ਦੀ ਅਫ਼ਗ਼ਾਨਿਸਤਾਨ, ਪਾਕਿਸਤਾਨ ਤੋ ਹੁੰਦੀ ਸਮਗਲਿੰਗ, ਪੰਜਾਬ ਤੇ ਦੇਸ਼ ਦੇ ਲੋਕਾਂ ਤੇ ਪੈ ਰਹੇ ਸਮਾਜਿਕ, ਆਰਥਿਕ ਤੇ ਸਿਹਤ ਤੇ ਪੈ ਰਹੇ  ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ•ਾਂ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ੇ ਰੋਕਣ ਦੀ ਸ਼ੁਰੂਆਤ ਆਪਣੇ ਘਰ, ਸਮਾਜ ਤੇ ਸੂਬੇ ਤੋ ਕਰਨ ਇਸ ਨਾਲ ਪੂਰਾ ਦੇਸ਼ ਨਸ਼ਾ ਮੁਕਤ ਹੋਵੇਗਾ। ਸ੍ਰ.ਅਮਰ ਸਿੰਘ ਚਾਹਲ ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ ਨੇ ਇਸ ਮੌਕੇ ਕਿਹਾ ਕਿ ਨਸ਼ਿਆਂ ਦੇ ਪਾਸਾਰ ਨਾਲ ਨੌਜਵਾਨ ਦਿਨੋਂ-ਦਿਨ ਖੋਖਲਾ ਹੁੰਦਾ ਜਾ ਰਿਹਾ ਹੈ ਤੇ ਇਸ ਦਾ ਪ੍ਰਭਾਵ ਸਰੀਰ ਦੇ ਖ਼ਾਤਮੇ, ਆਰਥਿਕ ਮਦਗਲੀ ਵਜੋਂ ਹੁੰਦਾ ਹੈ ਉੱਥੇ ਨਸ਼ੇੜੀ ਦੀ ਸਮਾਜ ਵਿਚ ਕੋਈ ਇੱਜ਼ਤ ਨਹੀ ਰਹਿੰਦੀ। ਉਨ•ਾਂ ਸਮਾਜ ਦੇ ਸਾਰੇ ਵਰਗਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੇ ਆਦੀ ਲੋਕਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਅਤੇ ਉਨ•ਾਂ ਦੇ ਇਲਾਜ ਲਈ ਪੁਲੀਸ ਤੇ ਪ੍ਰਸ਼ਾਸਨ ਨੂੰ ਸੂਚਿਤ ਕਰਨ। ਉਨ•ਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਬਿਨਾਂ ਇਸ ਵਰਤਾਰੇ ਨੂੰ ਰੋਕਣਾ ਅਸੰਭਵ ਹੈ। ਉਨ•ਾਂ ਕਿਹਾ ਕਿ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆ ਨੂੰ ਪੈਸਿਆਂ ਜਾ ਕੀਮਤੀ ਤੋਹਫ਼ਿਆਂ ਦੀ ਥਾਂ ਆਪਣਾ ਕੀਮਤੀ ਸਮਾਂ ਦੇਣ। ਉਨ•ਾਂ ਕਿਹਾ ਕਿ ਪੁਲੀਸ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਜਾਰੀ ਰੱਖੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ.ਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਅੱਜ ਅਸੀ ਨਸ਼ਿਆਂ ਤੇ ਹੋਰ ਸਮਾਜਿਕ ਅਲਾਹਮਤਾ ਖ਼ਿਲਾਫ਼ ਡੱਟਕੇ ਇਨ•ਾਂ ਦਾ ਖ਼ਾਤਮਾ ਨਹੀ ਕਰਦੇ ਤਾਂ ਇਹ ਸਾਡੇ ਸਮਾਜ ਤੇ ਦੇਸ਼ ਲਈ ਘਾਤਕ ਸਿੱਧ ਹੋ ਸਕਦੇ ਹਨ। ਉਨ•ਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਨਾਲ ਵੀ ਸਾਰਥਿਕ ਸਿੱਟੇ ਨਿਕਲਣਗੇ। ਜ਼ਿਲ•ਾ ਪੁਲੀਸ ਮੁੱਖੀ ਸ੍ਰ.ਹਰਦਿਆਲ ਸਿੰਘ ਮਾਨ ਨੇ ਮੁੱਖ ਮਹਿਮਾਨ, ਸਤਿਕਾਰਤ ਮਹਿਮਾਨਾਂ ਤੇ ਸਮੂਹ ਪਤਵੰਤਿਆਂ ਨੂੰ ਸਮਾਗਮ ਵਿਚ ਜੀ ਆਇਆ ਕਿਹਾ ਤੇ ਪੰਜਾਬ ਅੰਦਰ ਨਸ਼ਿਆਂ ਦੇ ਵਰਤਾਰੇ ਅਤੇ ਇਸ ਦੀ ਰੋਕਥਾਮ ਲਈ ਚਰਚਾ ਕੀਤੀ। ਉਨ•ਾਂ ਕਿਹਾ ਕਿ ਇਸ ਸਮਾਜਿਕ ਅਲਾਹਮਤ ਦੇ ਖ਼ਾਤਮੇ ਲਈ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ ਉਨ•ਾਂ ਕਿਹਾ ਕਿ ਜੇਕਰ ਪੁਲੀਸ ਲੋਕਾਂ ਦੇ ਸਹਿਯੋਗ ਨਾਲ ਅੱਤਵਾਦ ਤੇ ਕਾਬੂ ਪਾ ਸਕਦੀ ਹੈ ਤਾਂ ਨਸ਼ਿਆਂ ਦਾ ਖ਼ਾਤਮਾ ਕੋਈ ਵੱਡੀ ਗੱਲ ਨਹੀ ਹੈ। ਇਸ ਮੌਕੇ ਡਾ.ਰਾਮੇਸ਼ਵਰ ਸਿੰਘ ਤੇ ਰਾਸ਼ਟਰੀ ਐਵਾਰਡੀ ਡਾ.ਸਤਿੰਦਰ ਸਿੰਘ ਨੇ ਵੀ ਨਸ਼ਿਆਂ ਦੇ ਕਾਰਨਾਂ ਤੇ ਇਸ ਦੀ ਰੋਕਥਾਮ ਲਈ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰ.ਲਖਬੀਰ ਸਿੰਘ ਐਸ.ਪੀ.ਐਚ ਨੇ ਸਮਾਗਮ ਦੀ ਸਫਲਤਾ ਲਈ ਸਮੂਹ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸ੍ਰ.ਪਰਮਿੰਦਰ ਸਿੰਘ ਵੱਲੋਂ ਪ੍ਰਾਜੈਕਟਰ ਰਾਹੀ ਸਮਾਜ ਵਿਚ ਫੈਲੇ ਨਸ਼ਿਆਂ ਦੇ ਵਰਤਾਰੇ ਸਬੰਧੀ ਜਾਣਕਾਰੀ ਦਿੱਤੀ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆ ਨੂੰ ਵੱਧ ਤੋ ਵੱਧ ਸਮਾ ਦੇਣ ਤੇ ਉਨ•ਾਂ ਖੇਡਾਂ ਤੇ ਹੋਰ ਸਮਾਜ ਗਤੀਵਿਧੀਆਂ ਵਿਚ ਲਾਉਣ। ਇਸ ਮੌਕੇ ਦਸਤਖ਼ਤ ਮੁਹਿੰਮ ਵੀ ਚਲਾਈ ਗਈ। ਇਸ ਮੌਕੇ ਸ੍ਰੀ.ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਸ੍ਰ.ਸੰਦੀਪ ਸਿੰਘ ਗੜਾ ਐਸ.ਡੀ.ਐਮ, ਸ੍ਰ.ਅਮਰਜੀਤ ਸਿੰਘ ਐਸ.ਪੀ, ਸ੍ਰ. ਬਲਵਿੰਦਰ ਸਿੰਘ ਸੇਖੋਂ ਡੀ.ਐਸ.ਪੀ, ਸ੍ਰੀ.ਪ੍ਰਦੀਪ ਚਾਵਲਾ ਸਿਵਲ ਸਰਜਨ, ਸ੍ਰ.ਸਰਬਜੀਤ ਸਿੰਘ ਬੇਦੀ ਨਹਿਰੂ ਯੁਵਾ ਕੇਂਦਰ, ਸ੍ਰੀ.ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ ਸਮੇਤ ਵੱਡੀ ਗਿਣਤੀ ਵਿਚ ਸਵੈ ਸੇਵੀ ਸੰਸਥਾਵਾਂ ਇਲਾਕੇ ਦੇ ਸਰਪੰਚ, ਨੰਬਰਦਾਰ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ,  ਵਿਦਿਆਰਥੀ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button