ਪੰਜਾਬ ਅਤੇ ਯੂ. ਟੀ. ਇੰਪਲਾਈਜ਼ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਅਨੁਸਾਰ ਦਰਜਾ ਚਾਰ ਮੁਲਾਜ਼ਮਾਂ ਨੇ ਕੀਤੀ ਡੀ. ਸੀ. ਦਫਤਰ ਸਾਹਮਣੇ ਰੋਸ ਰੈਲੀ
ਫਿਰੋਜ਼ਪੁਰ 25 ਮਾਰਚ (ਏ. ਸੀ. ਚਾਵਲਾ): ਪੰਜਾਬ ਅਤੇ ਯੂ. ਟੀ. ਇੰਪਲਾਈਜ਼ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਲੋਕ ਮਾਰੂ ਅਤੇ ਮੁਲਾਜਮਾਂ ਦੇ ਵਿਰੁੱਧ ਬਜਟ ਪੇਸ਼ ਕੀਤਾ ਗਿਆ ਹੈ, ਉਸ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੀ ਪ੍ਰਧਾਨਗੀ ਕਾਲਾ ਪ੍ਰਧਾਨ ਦਰਜਾਚਾਰ ਈ-ਪੰਚਾਇਤ ਦਾ ਸੂਬਾ ਚੇਅਰਮੈਨ ਅੰਮ੍ਰਿਤਪਾਲ ਸਿੰਘ, ਰਾਮ ਅਵਤਾਰ ਜ਼ਿਲ•ਾ ਸਕੱਤਰ ਅਤੇ ਰਾਮ ਪ੍ਰਸ਼ਾਦ ਪ੍ਰਧਾਨ ਸਿਵਲ ਹਸਪਤਾਲ ਨੇ ਕੀਤੀ। ਇਸ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਭਾਗ ਲਿਆ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ, ਉਹ ਮੁਲਾਜ਼ਮਾਂ ਨਾਲ ਕੌਝਾ ਮਜ਼ਾਕ ਹੈ। ਕਮੇਟੀ ਵਲੋਂ ਡੀ. ਸੀ. ਦਫਤਰ ਫਿਰੋਜ਼ਪੁਰ ਅੱਗੇ ਰੋਸ ਰੈਲੀ ਕੀਤੀ ਗਈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਈ-ਪੰਚਾਇਤ ਦੀ 387 ਮੁਲਾਜ਼ਮਾਂ ਦੀਆਂ ਹਾਜ਼ਰੀਆਂ ਤੁਰੰਤ ਸ਼ੁਰੂ ਕੀਤੀਆਂ ਜਾਣ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਕਰਮਚਾਰੀਆਂ ਦਾ ਦਰਜਾ ਦਿੱਤਾ ਜਾਵੇ, ਦਰਜਾਚਾਰ ਦੀਆਂ ਬੰਦ ਭਰਤੀਆਂ ਤੁਰੰਤ ਸ਼ੁਰੂ ਕੀਤੀਆਂ ਜਾਣ, ਦਰਜਾਚਾਰ ਦੇ ਮੁਲਾਜ਼ਮਾਂ ਨੂੰ ਯੋਗਤਾ ਅਨੁਸਾਰ ਦਰਜਾ ਤਿੰਨ ਵਿਚ ਕੀਤਾ ਜਾਵੇ। ਇਸ ਮੌਕੇ ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ, ਦਲੀਪ ਕੁਮਾਰ, ਇੰਦਰਜੀਤ, ਜੈ ਪ੍ਰਕਾਸ਼, ਸੁਰਿੰਦਰ, ਅਜੀਤ ਗਿੱਲ, ਰੋਬਿਨ, ਜਗਰੂਪ ਮਸੀਹ, ਦੇਵ ਰਾਜ, ਰਮੇਸ਼ ਕੁਮਾਰ, ਪੰਕਜ ਮਹਿਤਾ, ਗੁਰਪ੍ਰੀਤ, ਅਮਨਦੀਪ ਅਤੇ ਗੁਰਮੇਲ ਆਦਿ ਵੀ ਹਾਜ਼ਰ ਸਨ।