ਪੰਜਾਬੀ ਮਾਤਭਾਸ਼ਾ ਦੀ ਪ੍ਰਫੁੱਲਤਾ ਲਈ ਮਿਲ ਕੇ ਯਤਨ ਕਰਨ ਦੀ ਲੋੜ: ਪਰਮਿੰਦਰ ਸਿੰਘ ਪਿੰਕੀ
ਪੰਜਾਬੀ ਮਾਤਭਾਸ਼ਾ ਦੀ ਪ੍ਰਫੁੱਲਤਾ ਲਈ ਮਿਲ ਕੇ ਯਤਨ ਕਰਨ ਦੀ ਲੋੜ: ਪਰਮਿੰਦਰ ਸਿੰਘ ਪਿੰਕੀ
ਫਿਰੋਜ਼ਪੁਰ 7 ਨਵੰਬਰ 2020.
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਦੇ ਹਾਣੀ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਬਣੇ ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾ ਕੀਤਾ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਇਹ ਰਾਜ ਪੱਧਰੀ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ। ਇਹ ਪਹਿਲਾ ਮੌਕਾ ਹੈ ਜਦੋ ਸੂਬੇ ਦੇ ਮੁੱਖ ਮੰਤਰੀ ਵੱਲੋ ਪੂਰੇ ਸੂਬੇ ਦੇ ਸਮੂਹ ਅਧਿਆਪਕ ,ਮਾਪਿਆਂ,ਸਕੂਲ ਪ੍ਰਬੰਧਕ ਕਮੇਟੀਆਂ, ਪੰਚਾਇਤਾਂ ਨੂੰ ਸਾਝੇ ਤੌਰ ਤੇ ਸੰਬੋਧਨ ਕੀਤਾ ਗਿਆ। ਮੁੱਖ ਮੰਤਰੀ ਵੱਲੋ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਕੂਲਾਂ ਦੇ ਸੁਧਾਰ ਲੲੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
ਫਿਰੋਜ਼ਪੁਰ ਦੇ ਸਭ ਤੋਂ ਪੁਰਾਣੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਹੋਏ ਸਮਾਗਮ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ ਸ਼ਹਿਰੀ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਰਾਹੀ ਮੁੱਖ ਮੰਤਰੀ ਵੱਲੋਂ ਜਿਲ੍ਹਾ ਫ਼ਿਰੋਜ਼ਪੁਰ ਦੇ 66 ਸਮਾਰਟ ਸਕੂਲਾਂ ਨੂੰ ਲੋਕ ਅਰਪਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸਰਕਾਰੀ ਸਕੂਲਾਂ ਦੀ ਦਿੱਖ ਬਾਰੇ ਵੀਡੀਓ ਵੀ ਦਿਖਾਈ ਗਈ. ਰਾਹੀ ਸ. ਉਕਤ ਪ੍ਰੋਗਰਾਮ ਲੲੀ ਜਿਲ੍ਹੇ ਦੇ ਵੱਖ ਵੱਖ ਥਾਵਾਂ ਤੇ ਵੀਡਿਓ ਕਾਨਫਰੰਸਿੰਗ ਕੇਦਰ ਬਣਾਏ ਗੲੇ ਜਿੱਥੇ ਬੈਠ ਕੇ ਸਮੂਹ ਅਧਿਆਪਕਾਂ ,ਮਾਪਿਆਂ ਅਤੇ ਪੰਚਾਇਤਾ ਦੇ ਨੁਮਾਇੰਦਿਆਂ ਨੇ ਮਾਣਯੋਗ ਮੁੱਖ ਮੰਤਰੀ ਜੀ ਦੇ ਸੰਦੇਸ਼ ਨੰ ਸੁਣਿਆ ਗਿਆ।ਵਿਧਾਇਕ ਪਿੰਕੀ ਨੇ ਦੱਸਿਆ ਕਿ ਫਿਰੋਜ਼ਪੁਰ ਹੁਣ ਪਛੜਿਆ ਜ਼ਿਲ੍ਹਾ ਨਹੀਂ ਰਿਹਾ ਸਮਾਰਟ ਸਕੂਲ ਅਤੇ ਪੀਜੀਆਈ ਸੈਂਟਰ ਆਉਣ ਕਰਕੇ ਫਿਰੋਜ਼ਪੁਰ ਦੀ ਗਿਣਤੀ ਹੁਣ ਵਿਕਸਤ ਜ਼ਿਲ੍ਹਿਆਂ ਵਿੱਚ ਆਉਣੀ ਸ਼ੁਰੂ ਹੋ ਗਈ ਹੈ. ਵਿਧਾਇਕ ਪਿੰਕੀ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਅਤੇ ਇਸ ਦੀ ਪ੍ਰਫੁਲਤਾ ਲਈ ਸਾਨੂੰ ਯਤਨ ਕਰਨ ਦੀ ਵਧੇਰੇ ਲੋੜ ਹੈ. ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਨੂੰ ਸਲਾਹਿਆ ਜਾ ਰਿਹਾਂ ਹੈ।
ਇਸ ਮੌਕੇ ਐੱਸਡੀਐੱਮ ਸ੍ਰੀ ਅਮਿਤ ਗੁਪਤਾ , ਪਲਾਨਿੰਗ ਕਮੇਟੀ ਚੇਅਰਮੈਨ ਸਰਦਾਰ ਗੁਲਜ਼ਾਰ ਸਿੰਘ , ਪ੍ਰਿੰਸੀਪਲ ਜਗਦੀਪ ਪਾਲ ਸਿੰਘ , ਕਾਂਗਰਸੀ ਆਗੂ ਚੰਦਰ ਮੋਹਨ ਹਾਂਡਾ ਅਮਰਜੀਤ ਭੋਗਲ ਬਲਵੀਰ ਬਾਠ ਪ੍ਰਿੰਸ ਭਾਊ ਆਦਿ ਹਾਜ਼ਰ ਸਨ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਸਕੂਲ ਲੋਕ ਅਰਪਣ ਕਰਕੇ ਵਿਦਿਆਰਥੀਆਂ ਨੂੰ ਟੈਬਲੈਟ ਦੇਣ ਦੀ ਕੀਤੀ ਸ਼ੁਰੂਆਤ