Ferozepur News

ਪ੍ਰੀਤ ਨਗਰ ਨੇੜੇ 2 ਸਾਈਕਲਾਂ &#39ਤੇ ਜਾਂਦੇ ਵਿਦਿਆਰਥੀਆਂ ਨੂੰ ਵੀਰਵਾਰ ਦੀ ਸਵੇਰ ਇਕ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ

ਪ੍ਰੀਤ ਨਗਰ ਨੇੜੇ 2 ਸਾਈਕਲਾਂ &#39ਤੇ ਜਾਂਦੇ ਵਿਦਿਆਰਥੀਆਂ ਨੂੰ ਵੀਰਵਾਰ ਦੀ ਸਵੇਰ ਇਕ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ

 

ਇਸ ਹਾਦਸੇ ਵਿਚ 9ਵੀਂ ਜਮਾਤ ਦੇ ਵਿਦਿਆਰਥੀ ਵਿਵੇਕ ਪੁੱਤਰ ਪਤਰਾਮ (ਉਮਰ ਕਰੀਬ 13 ਸਾਲ) ਦੀ ਮੌਤ ਹੋ ਗਈ, ਜਦਕਿ ਕਰੀਬ 10 ਸਾਲ ਦੇ ਵਿਦਿਆਰਥੀ ਅਰੁਣ ਪੁੱਤਰ ਕਾਲੀ ਚਰਨ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰ ਲਿਖੇ ਜਾਣ ਤੱਕ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਦੋਵੇਂ ਬੱਚੇ ਆਰ. ਐਸ. ਡੀ. ਕਾਲਜ ਫਿਰੋਜਪੁਰ ਸ਼ਹਿਰ ਦੇ ਪਿੱਛੇ ਦੇ ਏਰੀਆ ਦੇ ਰਹਿਣ ਵਾਲੇ ਹਨ ਅਤੇ ਰਿਸ਼ਤੇਦਾਰੀ ਵਿਚ ਇਕ ਹੀ ਪਰਿਵਾਰ ਦੇ ਮੈਂਬਰ ਹਨ। ਪਹਿਲਾਂ ਦੀ ਤਰ੍ਹਾਂ ਇਹ ਦੋਵੇਂ ਵੀਰਵਾਰ ਦੀ ਸਵੇਰੇ ਸਾਈਕਲ &#39ਤੇ ਆਪਣੇ ਭੁੱਲਰ ਪਬਲਿਕ ਸਕੂਲ ਵਿਚ ਪੜ੍ਹਨ ਦੇ ਲਈ ਜਾ ਰਹੇ ਸਨ ਕਿ ਤੇਜ਼ ਰਫਤਾਰ ਅਤੇ ਲਾਪਰਵਾਹੀ ਦੇ ਨਾਲ ਆ ਰਹੀ ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਬਜੀਦਪੁਰ ਦੀ ਸਕੂਲੀ ਬੱਸ ਨੇ ਇਨ੍ਹਾਂ ਬੱਚਿਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।

ਇਸ ਹਾਦਸੇ ਨੂੰ ਲੈ ਕੇ ਫਿਰੋਜਪੁਰ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ &#39ਤੇ ਮੌਜੂਦ ਲੋਕਾਂ ਅਨੁਸਾਰ ਬੱਸ ਡਰਾਈਵਰ ਬੜੀ ਲਾਪਰਵਾਹੀ ਨਾਲ ਬੱਸ ਚਲਾ ਰਿਹਾ ਸੀ ਅਤੇ ਉਸਨੂੰ ਅਵਾਜਾਂ ਦੇਣ &#39ਤੇ ਵੀ ਉਸਨੇ ਬੱਸ ਨਹੀ ਰੋਕੀ।

Related Articles

Back to top button